Friday, May 24, 2024

ਰੇਤ ਦੀ ਕਾਲਾਬਾਜਾਰੀ ਅਤੇ ਪ੍ਰਾਪਟੀ ਟੈਕਸ ਦੇ ਮੁੱਦੇ ‘ਤੇ ਅਕਾਲੀ ਦਲ ਨੇ ਭਾਜਪਾ ਨੂੰ ਘੇਰਿਆ

ਕੈ. ਅਮਰਿੰਦਰ ਸਿੰਘ ‘ਤੇ ਆਰੋਪ ਲਾਉਣ ਵਾਲੇ ਜੇਤਲੀ ਭਾਜਪਾ ਮੰਤਰੀਆਂ ਤੋਂ ਕਿਓਂ ਨਹੀਂ ਮੰਗਦੇ ਜਵਾਬ- ਰਿੰਟੂ

PPN260520
ਅੰਮ੍ਰਿਤਸਰ, 26 ਮਈ (ਸੁਖਬੀਰ ਸਿੰਘ)-  ਪੰਜਾਬ ‘ਚ ਹੋਈ ਸਰੇਆਮ ਰੇਤ ਦੀ ਕਾਲਾਬਾਜਾਰੀ ਅਤੇ ਪ੍ਰਾਪਟੀ ਟੈਕਸ ‘ਤੇ ਸ਼ਿਰੋਮਣੀ ਅਕਾਲੀ ਦਲ ਦੇ ਜਨਰਲ ਸਕੱਤਰ ਸੁਖਦੇਵ ਸਿੰਘ ਢੀਂਡਸਾ ਅਤੇ ਬਲਵਿੰਦਰ ਸਿੰਘ ਭੂੰਦੜ ਵਲੋਂ ਭਾਜਪਾ ਨੂੰ ਕਟਹਿਰੇ ‘ਚ ਲਿਆ ਖੜਾ ਕੀਤਾ ਹੈ। ਇਨਾਂ ਅਕਾਲੀ ਲੀਡਰਾਂ ਦਾ ਕਹਿਣਾ ਹੈ ਕਿ ਜਿਸ ਰੇਤ ਅਤੇ ਪ੍ਰਾਪਟੀ ਟੈਕਸ ਦੀ ਗੱਲ ਉਹ ਕਰ ਰਿਹੇ ਹਨ ਇਹ ਵਿਭਾਗ ਭਾਜਪਾ ਮੰਤਰੀਆਂ ਦੇ ਕੋਲ ਹਨ ਅਤੇ ਆਪਣੇ ਵਿਭਾਗ ਦੇ ਫੈਸਲੇ ਲੈਣ ਲਈ ਸੁੰਤਤਰ ਹਨ। ਅਕਾਲੀ ਲੀਡਰਾਂ ਵਲੋਂ ਦਿੱਤੇ ਗਏ ਬਿਆਨ ਤੇ ਟਿੱਪਣੀ ਕਰਦਿਆ ਹਲਕਾ ਉੱਤਰੀ ਦੇ ਇੰਚਾਰਜ ਕਰਮਜੀਤ ਸਿੰਘ ਰਿੰਟੂ ਨੇ ਕਿਹਾ ਕਿ ਭਾਜਪਾ ਦੀ ਸਹਾਇਕ ਪਾਰਟੀ ਅਕਾਲੀ ਦਲ ਨੇ ਹੀ ਉਨਾਂ ਦਾ ਚਿਹਰਾ ਨੰਗਾ ਕਰ ਉਨਾਂ ਨੂੰ ਜਨਤਾ ਦੀ ਕਚਹਿਰੀ ‘ਚ ਲਿਆ ਖੜਾ ਕੀਤਾ ਹੈ। ਉਨਾਂ ਕਿਹਾ ਕਿ ਪੰਜਾਬ ‘ਚ ਰੇਤ ਦੀ ਕਾਲਾਬਾਜਾਰੀ, ਪ੍ਰਾਪਟੀ ਟੈਕਸ, ਅਲਗ-ਅਲਗ ਤਰਾਂ ਦੇ ਟੈਕਸ ਵਾਲੇ ਵਿਭਾਗ ਕਿਸੇ ਹੋਰ ਦੇ ਕੋਲ ਨਹੀਂ ਬਲਕਿ ਭਾਜਪਾ ਮੰਤਰੀਆ ਮਦਨ ਮੋਹਨ ਮਿੱਤਲ ਅਤੇ ਅਨਿਲ ਜੋਸ਼ੀ ਦੇ ਕੋਲ ਸਨ ਜਦਕਿ ਅੰਮ੍ਰਿਤਸਰ ਤੋਂ ਭਾਜਪਾ ਉਮੀਂਮਦਵਾਰ ਅਰੁਣ ਜੇਤਲੀ ਵਲੋਂ ਕੈ. ਅਮਰਿੰਦਰ ਸਿੰਘ ਤੋਂ ਪ੍ਰਾਪਟੀ ਟੈਕਸ ‘ਤੇ ਜਵਾਬ ਮੰਗਣ ਤੋਂ ਪਹਿਲਾ ਉਕਤ ਮੰਤਰੀਆਂ ਦੇ ਰਾਜ ਸਰੇਆਮ ਹੋਈ ਰੇਤ ਦੀ ਕਾਲਾਬਾਜਾਰੀ, ਪੰਜਾਬ ‘ਚ ਪ੍ਰਾਪਟੀ ਟੈਕਸ ਸਹਿਤ ਹੋਰ ਟੈਕਸਾਂ ਦਾ ਜਵਾਬ ਮੰਗਿਆ ਜਾਣਾ ਚਾਹੀਦਾ ਸੀ। ਉਨਾਂ ਕਿਹਾ ਕਿ ਰੇਤ ਦੀ ਕਾਲਾਬਾਜਾਰੀ ਅਤੇ ਪ੍ਰਾਪਟੀ ਟੈਕਸ ਦੇ ਲਈ ਕੋਈ ਹੋਰ ਨਹੀਂ ਬਲਕਿ ਸਿੱਧੇ ਰੂਪ ‘ਚ ਅਨਿਲ ਜੋਸ਼ੀ ਜਿੰਮੇਵਾਰ ਹੈ ਅਤੇ ਅਕਾਲੀਆਂ ਨੇ ਭਾਜਪਾ ਦਾ ਚਿਹਰਾ ਨੰਗਾ ਕਰਕੇ ਲੋਕਾਂ ਦੇ ਸਾਹਮਣੇ ਸੱਚ ਲਿਆਂਦਾ ਹੈ, ਹੁਣ ਸਹਾਇਕ ਪਾਰਟੀ ਨੇ ਵੀ ਜਦ ਚਿਹਰਾ ਨੰਗਾ ਕਰ ਦਿੱਤਾ ਹੈ ਤੇ ਭਾਜਪਾ ਚੁਪ ਕਿਓ ਹੈ। ਉਨਾਂ ਕਿਹਾ ਕਿ ਹੁਣ ਅਕਾਲੀ ਅਤੇ ਭਾਜਪਾ ਨੇ ਗਠਜੋੜ ਦੀ ਹਾਰ ਦਾ ਠੀਕਰਾ ਇਕ ਦੂਜੇ ਸੁੱਟਣਾ ਸ਼ੁਰੂ ਕਰ ਦਿੱਤਾ ਹੈ ਪਰਤੂੰ ਸੱਚਾਈ ਇਹ ਹੈ ਕਿ ਦੋਵੇਂ ਹੀ ਪਾਰਟੀਆਂ ਪੰਜਾਬ ਦੀ ਬਰਬਾਦੀ ਦੇ ਲਈ ਬਰਾਬਰ ਦੀ ਜਿੰਮੇਦਾਰ ਹਨ। ਉਨਾਂ ਕਿਹਾ ਕਿ ਪੰਜਾਬ ‘ਚ ਮੰਹਿਗਾਈ, ਟੈਕਸਾਂ ਅਤੇ ਬੇਰੋਜਗਾਰੀ ਦੇ ਲਈ ਕੋਈ ਹੋ ਨਹੀਂ ਬਲਕਿ ਭਾਜਪਾ ਜਿੰਮੇਦਾਰ ਹੈ ਅਤੇ ਨਸ਼ਿਆਂ ਦੇ ਲਈ ਪੰਜਾਬੀ ਗਭਰੂਆਂ ਦੀ ਜਵਾਨੀ ਰੋਲਣ ਦੇ ਲਈ ਅਕਾਲੀਆਂ ਦੀ ਭੂਮਿਕਾ ਸ਼ਕੀ ਹੈ। ਉਨਾਂ ਮੁੱਖ ਮੰਤਰੀ ਪੰਜਾਬ ਨੂੰ ਸਵਾਲ ਪੁੱਛਦਿਆ ਕਿਹਾ ਕਿ ਪੰਜਾਬ ‘ਚ ਨਸ਼ਾ ਉਨਾਂ ਦੇ ਸਮੇਂ ਚ ਫੈਲਿਆ ਅਤੇ ਅਕਾਲੀ ਮੰਤਰੀ ਦੇ ਨਾਂ ਆਉਦਾ ਰਿਹਾ ਲੇਕਿਨ ਉਹ ਤਮਾਸ਼ਾ ਵੇਖਦੇ ਰਿਹੇ, ਜਿਸ ਨਾਲ ਉਨਾਂ ਦੀ ਸਿਥਤਿ ‘ਤੇ ਸਵਾਲਿਆ ਨਿਸ਼ਾਂ ਖੜਾ ਹੁੰਦਾ ਹੈ। ਪਿਛਲੇ ੨-੪ ਦਿਨਾਂ ‘ਚ ਹਜਾਰਾ ਨਸ਼ਾ ਤੱਸਕਰ ਪਕੜ ਗਏ ਪ੍ਰੰਤੂ ਸੱਤਾਂ ਸਾਲਾਂ ਤਕ ਮੁੱਖ ਮੰਤਰੀ ਜੀ ਗੰਭੀਰ ਕਿਓ ਨਹੀਂ ਦਿਖੇ, ਪੰਜਾਬ ਦੀ ਜਨਤਾ ਇਸਦਾ ਜਵਾਬ ਮੰਗਦੀ ਹੈ।

Check Also

ਪਿੰਡ ਬੰਡਾਲਾ ਦੇ ਕਾਂਗਰਸੀ ਪਰਿਵਾਰ ਆਮ ਆਦਮੀ ਪਾਰਟੀ ‘ਚ ਹੋਏ ਸ਼ਾਮਲ- ਈ.ਟੀ.ਓ

ਜੰਡਿਆਲਾ ਗੁਰੂ, 23 ਮਈ (ਪੰਜਾਬ ਪੋਸਟ ਬਿਊਰੋ) – ਆਮ ਆਦਮੀ ਪਾਰਟੀ ਦੀ ਨੀਤੀਆਂ ਤੋਂ ਖੁਸ਼ …

Leave a Reply