13 ਲੋੜਵੰਦ ਸਾਬਤ ਸੂਰਤ ਬੱਚੇ-ਬੱਚੀਆਂ ਦੇ ਆਨੰਦ ਕਾਰਜ ਅੱਜ – ਭਾਈ ਗੁਰਇਕਬਾਲ ਸਿੰਘ
ਅੰਮ੍ਰਿਤਸਰ, 1 ਅਕਤੂਬਰ (ਪ੍ਰੀਤਮ ਸਿੰਘ) ਸਥਾਨਕ ਤਰਨ ਤਾਰਨ ਰੋਡ ਸਥਿਤ ਬੀਬੀ ਕੌਲਾਂ ਜੀ ਭਲਾਈ ਕੇਂਦਰ ਵਿਖੇ ‘350 ਸਾਲ ਧੰਨ ਗੁਰੂ ਗੋਬਿੰਦ ਸਿੰਘ ਜੀ ਨਾਲ’ ਲਹਿਰ ਅਤੇ ‘ਬੰਦੀ ਛੋੜ੍ਹ ਦਿਵਸ’ ਨੂੰ ਸਮਰਪਿਤ 33ਵਾਂ ਸਲਾਨਾ ਸਮਾਗਮ ਦੌਰਾਨ ਅੰਮ੍ਰਿਤ ਸੰਚਾਰ ਵੀ ਕਰਵਾਇਆ ਗਿਆ ਹੈ, ਜਿਸ ਵਿੱਚ 123 ਪ੍ਰਾਣੀ ਅੰਮ੍ਰਿਤ ਛਕ ਕੇ ਗੁਰੂ ਵਾਲੇ ਬਣੇ, ਇੰਨਾਂ ਪ੍ਰਾਣੀਆਂ ਨੂੰ ਟਰੱਸਟ ਵੱਲੋਂ ਕਕਾਰ ਭੇਟਾ ਰਹਿਤ ਦਿੱਤੇ ਗਏ।ਸਮਾਗਮ ਦੀ ਜਾਣਕਾਰੀ ਦਿੰਦਿਆਂ ਭਾਈ ਗੁਰਇਕਬਾਲ ਸਿੰਘ ਨੇ ਦੱਸਿਆ ਕਿ ਸ਼ਾਮ 6 ਵਜੇ ਮਹਾਨ ਕੀਰਤਨ ਦਰਬਾਰ ਵੀ ਅਯੌਜਿਤ ਕੀਤਾ ਗਿਆ, ਜਿਸ ਵਿੱਚ ਸੰਤ ਮਹਾਂਪੁਰਸ਼ ਬਾਬਾ ਸੁਖਦੇਵ ਸਿੰਘ, ਬਾਬਾ ਹਰਭਜਨ ਸਿੰਘ, ਬਾਬਾ ਅਵਤਾਰ ਸਿੰਘ ਸੁਰਸਿੰਘ ਵਾਲੇ, ਮਾਤਾ ਵਿਪਨਪ੍ਰੀਤ ਕੌਰ (ਲੁਧਿਆਣੇ ਵਾਲੇ), ਸਿੰਘ ਸਾਹਿਬਾਨ ਗਿਆਨੀ ਗੁਰਮਿੰਦਰ ਸਿੰਘ, ਗਿਆਨੀ ਬਲਵਿੰਦਰ ਸਿੰਘ, ਗਿਆਨੀ ਰਵੇਲ ਸਿੰਘ ਸ੍ਰੀ ਦਰਬਾਰ ਸਾਹਿਬ ਅਤੇ ਪੰਥ ਪ੍ਰਸਿੱਧ ਕੀਰਤਨੀ ਜੱਥੇ ਭਾਈ ਸਰਬਜੀਤ ਸਿੰਘ ਪਟਨਾ ਸਾਹਿਬ ਵਾਲੇ, ਭਾਈ ਗਗਨਦੀਪ ਸਿੰਘ ਜੀ ਗੰਗਾ ਨਗਰ ਵਾਲੇ, ਬੀਬੀ ਬਲਵਿੰਦਰ ਕੌਰ ਖਡੂਰ ਸਾਹਿਬ ਵਾਲੇ) ਅਤੇ ਬੀਬੀ ਕੌਲਾਂ ਜੀ ਭਲਾਈ ਕੇਂਦਰ ਦੇ ਪ੍ਰਮੁੱਖ ਰਾਗੀ ਜਥਿਆਂ ਨੇ ਕੀਰਤਨ ਅਤੇ ਕਥਾ ਵਾਖਿਆਣ ਦੀ ਹਾਜਰੀ ਭਰ ਕੇ ਸੰਗਤਾਂ ਨੂੰ ਨਿਹਾਲ ਕੀਤਾ।ਭਾਈ ਸਾਹਿਬ ਨੇ ਕਿਹਾ ਕਿ 2 ਅਕਤੂਬਰ ਨੂੰ ਭਲਾਈ ਕੇਂਦਰ ਵਿਖੇ ਸਵੇਰੇ ਸ੍ਰੀ ਸੁਖਮਨੀ ਸਾਹਿਬ ਜੀ ਦੇ ਪਾਠ ਉਪਰੰਤ ਕਵੀ ਦਰਬਾਰ ਅਤੇ ਕੀਰਤਨ ਦਰਬਾਰ ਵੀ ਹੋਵੇਗਾ।ਇਸ ਕੀਰਤਨ ਦਰਬਾਰ ਵਿੱਚ ਬਾਹਰੋਂ ਆਏ ਰਾਗੀ ਜੱਥੇ ਕੀਰਤਨ ਦੀਆਂ ਹਾਜਰੀਆਂ ਭਰਨਗੇ।ਸਮਾਗਮ ਦੌਰਾਨ 13 ਲੌੜਵੰਦ ਸਾਬਤ ਸੂਰਤ ਬੱਚੇ-ਬੱਚੀਆਂ ਦੇ ਆਨੰਦ ਕਾਰਜ ਹੋਣਗੇ।ਇੰਨਾਂ ਨਵ ਵਿਅਹੁਤਾ ਜੋੜਿਆਂ ਨੂੰ ਭਾਲਈ ਕੇਂਦਰ ਵਲੋਂ ਨੂੰ 180 ਲੀਟਰ ਦਾ ਫਰਿਜ ਤੇ ਹੋਰ ਘਰੇਲੂ ਵਰਤੋਂ ਦਾ ਜਰੂਰੀ ਸਮਾਨ ਦਿੱਤਾ ਜਾਵੇਗਾ ਅਤੇ ਵਿਧਵਾ ਬੀਬੀਆਂ ਨੂੰ ਸੂਟ ਵੰਡੇੇ ਜਾਣਗੇ।ਸਮਾਗਮ ਦਾ ਲਾਈਵ ਟੈਲੀਕਾਸਟ ਵੀ ਹੋਵੇਗਾ।