ਅੰਮ੍ਰਿਤਸਰ, 23 ਅਕਤੂਬਰ (ਜਗਦੀਪ ਸਿੰਘ ਸੱਗੂ) – ਪੰਜਾਬ ਰਾਜ ਜੰਗੀ ਨਾਇਕ ਯਾਦਗਾਰ ਤੇ ਸਮਾਰਕ ਨੂੰ ਸਮਰਪਣ ਕਰਨ ਮੌਕੇ ਫੌਜ ਦੇ ਜਰਨੈਲਾਂ ਨੇ ਸੂਬਾ ਸਰਕਾਰ ਵਿਸ਼ੇਸ਼ ਤੌਰ ‘ਤੇ ਪੰਜਾਬ ਦੇ ਮੁੱਖ ਮੰਤਰੀ ਪਰਕਾਸ਼ ਸਿੰਘ ਬਾਦਲ ਵੱਲੋਂ ਮਹਾਨ ਇਤਿਹਾਸ ਦੀ ਸੰਭਾਲ ਲਈ ਚੁੱਕੇ ਦੂਰ ਅੰਦੇਸ਼ੀ ਵਾਲੇ ਕਦਮ ਦੀ ਭਰਵੀਂ ਸ਼ਲਾਘਾ ਕੀਤੀ।
ਭਾਰਤੀ ਥਲ ਸੈਨਾ ਸਾਬਕਾ ਮੁਖੀ ਜਨਰਲ ਜੇ:ਜੇ: ਸਿੰਘ ਨੇ ਆਖਿਆ ਕਿ ਇਹ ਸਮੁੱਚੀ ਮੁਲਕ ਲਈ ਇਤਿਹਾਸਕ ਪਲ ਹਨ ਕਿਉਂ ਜੋ ਇਸ ਯਾਦਗਾਰ ਨਾਲ ਸਾਡੇ ਅਮੀਰ ਵਿਰਸੇ ਦੀ ਸੰਭਾਲ ਦਾ ਇਕ ਨਵਾਂ ਦਿਸਹੱਦਾ ਕਾਇਮ ਕੀਤਾ ਜਾ ਰਿਹਾ ਹੈ। ਵਾਟਰਲੂ ਵਿਖੇ ਸਥਿਤ ਯਾਦਗਾਰ ਨਾਲ ਇਸ ਯਾਦਗਾਰ ਦੀ ਤੁਲਨਾ ਕਰਦਿਆਂ ਉਨ੍ਹਾਂ ਆਖਿਆ ਕਿ ਵਾਟਰਲੂ ਯਾਦਗਾਰ ਵਿੱਚ ਸਥਿਤ ਇਕ ਸ਼ੇਰ ਅਤੇ ਜੰਗੀ ਯਾਦਗਾਰ ਵਿਖੇ ਸਥਾਪਤ ਤਿੰਨ ਸ਼ੇਰ ਦੁਸ਼ਮਣਾਂ ਨੂੰ ਮੂੰਹ ਤੋੜ ਜਵਾਬ ਦੇਣ ਦਾ ਸੰਕੇਤ ਦਿੰੰਦੇ ਹਨ। ਜਨਰਲ ਜੇ:ਜੇ: ਸਿੰਘ ਨੇ ਪੰਜਾਬੀਆਂ ਵੱਲੋਂ ਦੇਸ਼ ਦੀ ਸੇਵਾ ਵਿੱਚ ਹਰੇਕ ਖੇਤਰ ‘ਚ ਪਾਏ ਲਾਮਿਸਾਲ ਯੋਗਦਾਨ ਨੂੰ ਚੇਤੇ ਕੀਤਾ। ਉਨ੍ਹਾਂ ਪੰਜਾਬ ਦੇ ਅਮੀਰ ਸਭਿਆਚਾਰਕ ਵਿਰਸੇ ਅਤੇ ਇਤਿਹਾਸ ਦੀ ਸਾਂਭ ਸੰਭਾਲ ਲਈ ਉਸਾਰੀਆਂ ਗਈਆਂ ਵੱਖ ਵੱਖ ਯਾਦਗਾਰਾਂ ਲਈ ਮੁੱਖ ਮੰਤਰੀ ਪੰਜਾਬ ਦੀ ਸ਼ਲਾਘਾ ਕੀਤੀ ਕਿਉ ਜੋ ਇਹ ਯਾਦਗਾਰਾਂ ਸਾਡੀਆਂ ਆਉਣ ਵਾਲੀਆਂ ਪੀੜ੍ਹੀਆਂ ਨੂੰ ਆਪਣੇ ਮਹਾਨ ਇਤਿਹਾਸ ਬਾਰੇ ਜਾਣੂੰ ਕਰਵਾਉਣਗੀਆਂ।
ਹਵਾਈ ਸੈਨਾ ਮੁਖੀ (ਸੇਵਾ ਮੁਕਤ) ਐਸ:ਕੇ:ਸਰੀਨ ਨੇ ਬੀਤੇ 600 ਵਰ੍ਹਿਆਂ ਵਿੱਚ ਫੌਜਾਂ ਦੇ ਸ਼ਾਨਦਾਰ ਰੋਲ ਨੂੰ ਦਰਸਾਉਂਦੀ ਇਸ ਉਚ ਦਰਜੇ ਦੀ ਯਾਦਗਾਰ ਦਾ ਸਿਹਰਾ ਮੁੱਖ ਮੰਤਰੀ ਸz ਪਰਕਾਸ਼ ਸਿੰਘ ਬਾਦਲ ਦੇ ਸਿਰ ਬੰਨਦਿਆਂ ਆਖਿਆ ਕਿ ਸz ਬਾਦਲ ਨੇ ਇਸ ਵਿਲੱਖਣ ਉਪਰਾਲੇ ਨਾਲ ਸੁਰੱਖਿਆ ਬਲਾਂ ਦਾ ਦਿਲ ਜਿੱਤ ਲਿਆ।ਉਨ੍ਹਾਂ ਨੇ ਮੁੱਖ ਮੰਤਰੀ ਨੂੰ ਭਰੋਸਾ ਦਿੰਦਿਆਂ ਆਖਿਆ ਕਿ ਜੇਕਰ ਕੋਈ ਸਾਡੇ ਮੁਲਕ ਵੱਲ ਭੈੜੀ ਅੱਖ ਨਾਲ ਦੇਖੇਗਾ ਨਾ ਸਿਰਫ ਸੇਵਾ ਨਿਭਾ ਰਹੇ ਫੌਜੀ ਸਗੋਂ ਸਾਬਕਾ ਸੈਂਿਨਕ ਵੀ ਅਜਿਹੇ ਲੋਕਾਂ ਨੂੰ ਮੂੰਹ ਤੋੜਵਾਂ ਜਵਾਬ ਦੇਣਗੇ। ਕਾਮਨਵੈਲਥ ਵਾਰ ਗਰੇਵਜ਼ ਕਮਿਸ਼ਨਰ ਦੇ ਸਕੱਤਰ ਸ੍ਰੀ ਰਿਚਰਡ ਹਿਲ ਨੇ ਇਸ ਵਿਲੱਖਣ ਯਾਦਗਾਰੀ ਲਈ ਮੁੱਖ ਮੰਤਰੀ ਨੂੰ ਵਧਾਈ ਦਿੱਤੀ। ਸ੍ਰੀ ਰਿਚਰਡ ਨੇ ਵਿਸ਼ਵ ਹਥਿਆਰਬੰਦ ਸੈਨਾਵਾਂ ਦੇ ਇਤਿਹਾਸ ਵਿੱਚ ਭਾਰਤੀਆਂ ਦੇ ਅਹਿਮ ਰੋਲ ਦੀ ਸ਼ਲਾਘਾ ਕੀਤੀ। ਉਨ੍ਹਾਂ ਨੇ ਆਖਿਆ ਕਿ ਕਮਿਸ਼ਨ ਵਿਸ਼ਵ ਭਰ ਦੇ 154 ਮੁਲਕਾਂ ਵਿੱਚ 1.17 ਮਿਲੀਅਨ ਸ਼ਹੀਦ ਸੈਨਿਕਾਂ ਨੂੰ ਯਾਦ ਕਰਦਾ ਹੈ ਜਿੰਨਾਂ ਵਿੱਚੋਂ ਲਗਭਗ 2 ਲੱਖ ਸੈਨਿਕ ਭਾਰਤੀ ਫੌਜ ਦੇ ਸਨ।ਉਨ੍ਹਾਂ ਕਿਹਾ ਕਿ ਇਹ ਯਾਦਗਾਰ ਲੱਖਾਂ ਭਾਰਤੀ ਸੈਨਿਕਾਂ ਦੀਆਂ ਮਹਾਨ ਕੁਰਬਾਨੀਆਂ ਨੂੰ ਸਹੀ ਮਾਅਨਿਆਂ ਵਿੱਚ ਸੱਚੀ ਸ਼ਰਧਾਂਜਲੀ ਹੈ।
Check Also
ਖਾਲਸਾ ਕਾਲਜ ਗਰਲਜ਼ ਸੀ: ਸੈਕੰ: ਸਕੂਲ ਦੀਆਂ ਵਿਦਿਆਰਥਣਾਂ ਦਾ ਇੰਟਰ ਖਾਲਸਾ ਸਕੂਲ ਮੁਕਾਬਲਿਆਂ ’ਚ ਸ਼ਾਨਦਾਰ ਪ੍ਰਦਰਸ਼ਨ
ਅੰਮ੍ਰਿਤਸਰ, 23 ਦਸੰਬਰ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਗਰਲਜ਼ ਸੀਨੀਅਰ ਸੈਕੰਡਰੀ ਸਕੂਲ ਦੀਆਂ ਵਿਦਿਆਰਥਣਾਂ …