ਵਿਸ਼ੇਸ਼ ਤੌਰ ਤੇ ਪਹੁੰਚੇ ਕੈਬਨਿਟ ਮੰਤਰੀ ਸ: ਮਜੀਠੀਆ ਦੇ ਸਿਆਸੀ ਸਕੱਤਰ ਸ: ਤਲਬੀਰ ਸਿੰਘ ਅਤੇ ਮੀਡੀਆ ਇੰਚਾਰਜ ਪ੍ਰੋ: ਸਰਚਾਂਦ ਸਿੰਘ
ਅੰਮ੍ਰਿਤਸਰ 3 ਜੂਨ (ਸਿਕੰਦਰ ਸਿੰਘ ਖਾਲਸਾ) – ਹਲਕਾ ਮਜੀਠਾ ਦੇ ਪਿੰਡ ਢੱਡੇ ਵਿਖੇ ਗ੍ਰਾਮ ਪੰਚਾਇਤ ਵਲ਼ੋਂ ਇਲਾਵਾ ਨਿਵਾਸੀਆਂ ਦੇ ਸਹਿਯੋਗ ਨਾਲ ਬੜੀ ਸ਼ਰਧਾ ਅਤੇ ਧੂਮ ਧਾਮ ਨਾਲ ਅੱਜ ਮਨਾਇਆਂ ਗਿਆ ਪੀਰ ਬਾਬਾ ਕੁੱਤਿਬ ਸ਼ਾਹ ਦਾ ਸਾਲਾਨਾ ਜੋੜ ਮੇਲਾ ਯਾਦਗਾਰ ਹੋ ਨਿੱਬੜਿਆ। ਜਿਸ ਵਿੱਚ ਮੁੱਖ ਮਹਿਮਾਨ ਵਜੋਂ ਪੰਜਾਬ ਦੇ ਕੈਬਨਿਟ ਮੰਤਰੀ ਸ: ਬਿਕਰਮ ਸਿੰਘ ਮਜੀਠੀਆ ਦੇ ਸਿਆਸੀ ਸਕੱਤਰ ਸ: ਤਲਬੀਰ ਸਿੰਘ ਅਤੇ ਮੀਡੀਆ ਇੰਚਾਰਜ ਪ੍ਰੋ: ਸਰਚਾਂਦ ਸਿੰਘ ਵਿਸ਼ੇਸ਼ ਤੌਰ ਤੇ ਪਹੁੰਚੇ। ਇਸ ਮੌਕੇ ਆਈਆਂ ਹੋਇਆਂ ਸੰਗਤਾਂ ਦਾ ਮਨੋਰੰਜਨ ਕਰਨ ਲਈ ਪੰਜਾਬੀ ਲੋਕ ਗਾਇਕ ਸੁਰਜੀਤ ਭੁੱਲਰ, ਬੀਬਾ ਅਮਨ ਸੰਧੂ , ਸੰਮੀ ਖਾਨ ਅਤੇ ਬੀਬਾ ਕਿਰਨ ਰੰਧਾਵਾ ਆਦਿ ਕਲਾਕਾਰ ਨੇ ਆਪਣੇ ਗੀਤਾਂ ਰਾਹੀਂ 5 ਘੰਟੇ ਤੋਂ ਵਧ ਸਮੇਂ ਲਈ ਲੋਕਾਂ ਦਾ ਖੂਬ ਮਨੋਰੰਜਨ ਕੀਤਾ।
ਇਸ ਮੌਕੇ ਭਰਵੇਂ ਇਕੱਠ ਨੂੰ ਸੰਬੋਧਨ ਕਰਦਿਆਂ ਸ: ਤਲਬੀਰ ਸਿੰਘ ਗਿੱਲ ਕਿਹਾ ਕਿ ਪੰਜਾਬ ਦੇ ਸਭਿਆਚਾਰਕ ਵਿਰਸੇ ਨੂੰ ਸੰਭਾਲਣ ਵਿੱਚ ਪੀਰਾਂ ਫਕੀਰਾਂ ਦੀਆਂ ਮਜ਼ਾਰਾਂ ਤੇ ਲੱਗਦੇ ਸਭਿਆਚਾਰਕ ਮੇਲਿਆਂ ਦਾ ਅਹਿਮ ਰੋਲ ਹੈ। ਉਨ੍ਹਾਂ ਕਿਹਾ ਕਿ ਪੰਜਾਬ ਗੁਰੂਆਂ, ਪੀਰਾਂ, ਪੈਗੰਬਰਾਂ ਦੀ ਧਰਤੀ ਹੈ, ਜਿਨ੍ਹਾਂ ਦੇ ਸੰਦੇਸ਼ ਮਾਨਵਤਾ ਲਈ ਸਦੀਵੀ ਭਾਈਚਾਰੇ ਦਾ ਰਾਹ ਦਰਸਾਉਣ’ਦੇ ਹਨ।ਇਸ ਮੌਂਕੇ ਸਰਪੰਚ ਅਮਰੀਕ ਸਿੰਘ ਢੱਡੇ ਤੇ ਗ੍ਰਾਮ ਪੰਚਾਇਤ ਨਗਰ ਨਿਵਾਸੀਆਂ ਵੱਲੋਂ. ਸ: ਤਲਬੀਰ ਸਿੰਘ ਗਿੱਲ, ਪ੍ਰੋ. ਸਰਚਾਦ ਸਿੰਘ, ਗਾਇਕ ਸੁਰਜੀਤ ਭੁੱਲਰ, ਬੀਬਾ ਅਮਨ ਸੰਧੂ, ਸੰਮੀ ਖਾਨ, ਬੀਬਾ ਕਿਰਨ ਰੰਧਾਵਾ ਨੂੰ ਵਿਸ਼ੇਸ਼ ਤਂਰ ਤੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਹੋਰਨਾਂ ਤੋਂ ਇਲਾਵਾ ਸਰਪੰਚ ਅਮਰੀਕ ਸਿੰਘ ਢੱਡੇ, ਮੈਂਬਰ ਇੰਦਰ ਸਿੰਘ, ਮੈਂਬਰ ਸਰਦੂਲ ਸਿੰਘ, ਮੈਂਬਰ ਸੁਖਵੰਤ ਸਿੰਘ ਪੱਪੂ, ਮੈਂਬਰ ਸੰਤ.ਖ ਸਿੰਘ, ਮੈਂਬਰ ਅੰਗਰੇਜ਼ ਸਿੰਘ, ਮੈਂਬਰ ਸ਼ਮਸ਼ੇਰ ਸਿੰਘ ਸ਼ੇਰਾ , ਸਰੂਪ ਸਿੰਘ, ਜਸਪਾਲ ਸਿੰਘ, ਲੱਖਾਂ ਸਿੰਘ ਜਾਣੀਆਂ, ਸਵਿੰਦਰ ਸਿੰਘ ਛਿੰਦਾ, ਮਨੋਹਰ ਸਿੰਘ, ਪ੍ਰਧਾਨ ਹਰਦੀਪ ਸਿੰਘ, ਤੀਰਥ ਸਿੰਘ , ਸ਼ਮਸ਼ੇਰ ਸਿੰਘ ਸ਼ੇਰਾ ਬੱਸਾਵਾਲਾ, ਜਰਮਨਜੀਤ ਸਿੰਘ, ਰਾਜਵਿੰਦਰ ਸਿੰਘ ਰਾਜੂ, ਸੁਖਬੀਰ ਸਿੰਘ ਡਰਾਈਵਰ, ਠੇਕੇਦਾਰ ਸ਼ਰਨਜੀਤ ਸਿੰਘ, ਨੰਬਰਦਾਰ ਦਲਬੀਰ ਸਿੰਘ, ਲਖਬੀਰ ਸਿੰਘ ਤ.ਤਾ, ਡਾ; ਜਸਵਿੰਦਰ ਸਿੰਘ, ਸਾਬਕਾ ਸਰਪੰਚ ਸਵਿੰਦਰ ਸਿੰਘ ਭੁੱਲਰ, ਮਹਿੰਦਰ ਸਿੰਘ ਭੁੱਲਰ, ਸਰਪੰਚ ਬਲਦੇਵ ਸਿੰਘ ਮੀਆਂ ਪੰਧੇਰ, ਜਸਬੀਰ ਸਿੰਘ ਹਦਾਇਤ ਪੁਰ, ਸਰਪੰਚ ਪ੍ਰਗਟ ਸਿੰਘ ਕੁਰਾਲੀਆ, ਸਰਪੰਚ ਬਲਦੇਵ ਸਿੰਘ ਚਾਈਵਿੰਡ, ਦਿਲਬਾਗ ਸਿੰਘ ਮੁਕੰਦਪੁਰ ਆਦਿ ਆਗੂ ਹਾਜ਼ਰ ਸਨ।