ਅੰਮ੍ਰਿਤਸਰ, 7 ਦਸੰਬਰ (ਪੰਜਾਬ ਪੋਸਟ ਬਿਊਰੋ) – ਗਿਆਨੀ ਗੁਰਬਚਨ ਸਿੰਘ ਜਥੇਦਾਰ ਸ੍ਰੀ ਅਕਾਲ ਤਖ਼ਤ ਸਾਹਿਬ ਨੇ ਕਿਹਾ ਹੈ ਕਿ ਸਮੇਂ-ਸਮੇਂ ਸ੍ਰੀ ਅਕਾਲ ਤਖ਼ਤ ਸਾਹਿਬ ਵੱਲੋਂ ਸਮੂੰਹ ਸੰਗਤਾਂ, ਸਭਾ ਸੁਸਾਇਟੀਆਂ, ਧਾਰਮਿਕ ਜਥੇਬੰਦੀਆਂ, ਰਾਜਨੀਤਕ ਪਾਰਟੀਆਂ ਅਤੇ ਪ੍ਰਕਾਸ਼ਿਕ ਅਦਾਰਿਆਂ ਨੂੰ ਮੀਡੀਆ ਰਾਹੀਂ ਕਈ ਵਾਰ ਜਾਣੂ ਕਰਵਾਇਆ ਗਿਆ ਹੈ ਅਤੇ ਇਸ ਸਬੰਧੀ ਪੰਜ ਸਿੰਘ ਸਾਹਿਬਾਨ ਵੱਲੋਂ ਮਿਤੀ 14.12.2012 ਨੂੰ ਦਿਸ਼ਾ-ਨਿਰਦੇਸ਼ ਵੀ ਦਿੱਤੇ ਗਏ ਹਨ ਕਿ ਕਿਸੇ ਵੀ ਇਸ਼ਤਿਹਾਰ ਉਪਰ ਗੁਰੂ ਸਾਹਿਬਾਨ ਦੀ ਫੋਟੋ ਨਾਲ ਕਿਸੇ ਵੀ ਵਿਅਕਤੀ ਵਿਸ਼ੇਸ਼ ਭਾਵੇਂ ਉਹ ਧਾਰਮਿਕ, ਸਮਾਜਿਕ ਜਾਂ ਰਾਜਨੀਤਕ ਹੋਵੇ ਦੀ ਤਸਵੀਰ ਪ੍ਰਕਾਸ਼ਿਤ ਨਾ ਕੀਤੀ ਜਾਵੇ।ਪ੍ਰੰਤੂ ਅਜੇ ਵੀ ਕੁੱਝ ਲੋਕ ਇਹ ਗਲਤੀ ਕਰ ਰਹੇ ਹਨ ਅਤੇ ਗੁਰੂ ਸਾਹਿਬਾਨ ਦੀ ਤਸਵੀਰ ਨਾਲ ਆਪਣੀ ਫੋਟੋ ਛਾਪਦੇ ਹਨ
ਜਥੇਦਾਰ ਵੱਲੋਂ ਸਖ਼ਤ ਤਾੜਨਾ ਕੀਤੀ ਜਾਂਦੀ ਹੈ ਕਿ ਕਿਸੇ ਵੀ ਧਾਰਮਿਕ, ਸਮਾਜਿਕ ਜਾਂ ਰਾਜਨੀਤਕ ਸਮਾਗਮ ਵਿਚ ਗੁਰੂ ਸਾਹਿਬਾਨ ਦੀ ਫੋਟੋ ਨਾਲ ਆਪਣੀ ਫੋਟੋ ਨਾ ਲਗਾਈ ਜਾਵੇ।ਜੇਕਰ ਕਿਸੇ ਨੇ ਆਪਣੀ ਫੋਟੋ ਲਗਾਉਣੀ ਹੈ ਤਾਂ ਉਹ ਗੁਰੂ-ਸਾਹਿਬਾਨ ਦੀ ਫੋਟੋ ਨਾ ਲਗਾਉਣ।ਇਸ ਪੁਰ ਪ੍ਰਕਾਸ਼ਿਕ ਵਿਸ਼ੇਸ਼ ਧਿਆਨ ਦੇਣ ਜੇਕਰ ਇਸ ਸਬੰਧੀ ਕੋਈ ਵੀ ਵਿਅਕਤੀ ਗਲਤੀ ਕਰਦਾ ਹੈ ਤਾਂ ਗਲਤੀ ਕਰਨ ਵਾਲੇ ਵਿਅਕਤੀ ਪੁਰ ਧਾਰਮਿਕ ਰਵਾਇਤਾਂ ਅਨੁਸਾਰ ਸਖ਼ਤ ਕਾਰਵਾਈ ਕੀਤੀ ਜਾਵੇਗੀ।
Check Also
ਖਾਲਸਾ ਕਾਲਜ ਗਰਲਜ਼ ਸੀ: ਸੈਕੰ: ਸਕੂਲ ਦੀਆਂ ਵਿਦਿਆਰਥਣਾਂ ਦਾ ਇੰਟਰ ਖਾਲਸਾ ਸਕੂਲ ਮੁਕਾਬਲਿਆਂ ’ਚ ਸ਼ਾਨਦਾਰ ਪ੍ਰਦਰਸ਼ਨ
ਅੰਮ੍ਰਿਤਸਰ, 23 ਦਸੰਬਰ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਗਰਲਜ਼ ਸੀਨੀਅਰ ਸੈਕੰਡਰੀ ਸਕੂਲ ਦੀਆਂ ਵਿਦਿਆਰਥਣਾਂ …