ਅੰਮ੍ਰਿਤਸਰ, 20 ਦਸੰਬਰ (ਪੰਜਾਬ ਪੋਸਟ ਬਿਊਰੋ)- ਹਾਕੀ ਖੇਡ ਖੇਤਰ ਨੂੰ ਸਮਰਪਿਤ ਹੁੰਦਲ ਪਾਖਰਪੁਰਾ ਪਰਿਵਾਰ ਦੇ ਚਿਰਾਗ ਅਰਾਏਜੀਤ ਸਿੰਘ ਹੁੰਦਲ ਨੇ ਇੱਕ ਵਾਰ ਫਿਰ ਜ਼ਿਲ੍ਹਾ ਪੱਧਰੀ ਹਾਕੀ ਚੈਂਪੀਅਨਸ਼ਿਪ ਦੇ ਦੌਰਾਨ ਬੇਮਿਸਾਲ ਪ੍ਰਦਰਸ਼ਨ ਕਰਦੇ ਹੋਏ ਫਰਸਟ ਰਨਰਅੱਪ ਦਾ ਖਿਤਾਬ ਹਾਂਸਲ ਕੀਤਾ ਹੈ।ਜਿਕਰਯੋਗ ਹੈ ਕਿ ਉੱਘੇ ਖੇਡ ਪ੍ਰਮੋਟਰ ਬਾਪੂ ਕਰਨੈਲ ਸਿੰਘ ਹੁੰਦਲ ਪਾਖਰਪੁਰਾ ਦੇ ਪੋਤਰੇ, ਅੰਤਰਰਾਸ਼ਟਰੀ ਹਾਕੀ ਖਿਡਾਰੀ ਰਣਜੀਤ ਸਿੰਘ ਹੁੰਦਲ ਪਾਖਰਪੁਰਾ ਦੇ ਭਤੀਜੇ ਤੇ ਅੰਤਰਰਾਸ਼ਟਰੀ ਹਾਕੀ ਖਿਡਾਰੀ ਡਿਪਟੀ ਸੀ.ਆਈ.ਟੀ. ਰੇਲਵੇ ਕੁਲਜੀਤ ਸਿੰਘ ਹੁੰਦਲ ਪਾਖਰਪੁਰਾ ਦੇ ਫਰਜੰਦ ਅਰਾਏਜੀਤ ਸਿੰਘ ਹੁੰਦਲ ਨੇ ਇਹ ਖਿਤਾਬ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਗੁਰੂ ਹਰਗੋਬਿੰਦ ਐਸਟਰੋਟ੍ਰਫ ਹਾਕੀ ਸਟੇਡੀਅਮ ਵਿਖੇ ਹੋਈ 2 ਦਿਨਾਂ ਡਿਸਟ੍ਰਿਕ ਹਾਕੀ ਚੈਂਪੀਅਨਸ਼ਿਪ ਦੇ ਦੌਰਾਨ ਇਹ ਸਨਮਾਨ ਹਾਂਸਲ ਕੀਤਾ ਹੈ। ਇਸ ਦੌਰਾਨ ਅਰਾਏਜੀਤ ਸਿੰਘ ਦਾ ਉਸ ਦੇ ਪਰਿਵਾਰਕ ਮੈਂਬਰਾਂ ਇਲਾਕਾ ਨਿਵਾਸੀਆਂ, ਖੇਡ ਪ੍ਰੇਮੀਆਂ ਤੇ ਖੇਡ ਪ੍ਰਮੋਟਰਾਂ ਵੱਲੋਂ ਗਰਮਜੋਸ਼ੀ ਨਾਲ ਸਵਾਗਤ ਕੀਤਾ ਗਿਆ।ਪਿਤਾ ਕੁਲਜੀਤ ਸਿੰਘ ਹੁੰਦਲ ਪਾਖਰਪੁਰਾ ਨੇ ਦੱਸਿਆ ਕਿ ਇਸ ਤੋਂ ਪਹਿਲਾਂ ਵੀ ਅਰਾਏਜੀਤ ਸਿੰਘ ਹੁੰਦਲ ਕਈ ਬਲਾਕ ਜ਼ਿਲ੍ਹਾ ਸੂਬਾ ਤੇ ਰਾਸ਼ਟਰ ਪੱਧਰ ਹਾਕੀ ਖੇਡ ਪ੍ਰਤੀਯੋਗਤਾਵਾਂ ਤੋਂ ਇਲਾਵਾ ਆਪਣੇ ਸਕੂਲ ਸਪਰਿੰਗ ਡੇਲ ਦਾ ਨਾਮ ਰੌਸ਼ਨ ਕਰ ਚੁੱਕਾ ਹੈ।ਉਨ੍ਹਾਂ ਦੱਸਿਆ ਕਿ ਉਨ੍ਹਾਂ ਦਾ ਪਰਿਵਾਰ ਹਾਕੀ ਖੇਡ ਖੇਤਰ ਨੂੰ ਮੁਕੰਮਲ ਤੌਰ ਤੇ ਸਮਰਪਿਤ ਹੈ ਤੇ ਉਨ੍ਹਾਂ ਦੇ ਬੇਟਾ ਉਨ੍ਹਾਂ ਦੀਆਂ ਪਰਵਾਰਕ ਰਹੁ-ਰੀਤਾਂ, ਰਵਾਇਤਾ ਤੇ ਪਰੰਪਰਾਵਾਂ ਨੂੰ ਅੱਗੇ ਤੋਰ ਰਿਹਾ ਹੈ ਤੇ ਖੇਡ ਖੇਤਰ ਨੂੰ ਉਸ ਕੋਲੋਂ ਬਹੁਤ ਸਾਰੀਆਂ ਆਸਾਂ ਹਨ। ਇਸ ਮੌਕੇ ਪਰਸਨ ਸਿੰਘ ਰੇਲਵੇ, ਮਨਜੀਤ ਸਿੰਘ ਪੀ.ਪੀ ਗੁਰਬਖਸ਼ੀਸ਼ ਸਿੰਘ, ਸੁਮੀਤ ਸ਼ਰਮਾ, ਬਲਜਿੰਦਰ ਸਿੰਘ ਮੱਟੂ, ਸ਼ੈਫੀ ਸੰਧੂ, ਐਨਮ ਸੰਧੂ ਆਦਿ ਹਾਜ਼ਰ ਸਨ।
Check Also
ਹਾਫ ਮੈਰਾਥਨ ਸਮੇਂ 24 ਨਵੰਬਰ ਨੂੰ ਸਵੇਰ ਤੋਂ ਦੁਪਹਿਰ ਤੱਕ ਬੰਦ ਰਹੇਗੀ ਅਟਾਰੀ-ਅੰਮ੍ਰਿਤਸਰ ਸੜਕ – ਸਹਾਇਕ ਕਮਿਸ਼ਨਰ
ਅੰਮ੍ਰਿਤਸਰ, 21 ਨਵੰਬਰ (ਸੁਖਬੀਰ ਸਿੰਘ) – ਭਾਰਤੀ ਫੌਜ ਜਿਲ੍ਹਾ ਪ੍ਰਸਾਸ਼ਨ ਅੰਮ੍ਰਿਤਸਰ ਦੇ ਸਹਿਯੋਗ ਨਾਲ 24 …