ਜੰਡਿਆਲਾ ਗੁਰੁ, 20 ਦਸੰਬਰ (ਹਰਿੰਦਰ ਪਾਲ ਸਿੰਘ, ਵਰਿੰਦਰ ਸਿੰਘ)- ਸਥਾਨਕ ਸੇਂਟ ਸੋਲਜ਼ਰ ਇਲੀਟ ਕਾਨਵੇਂਟ ਸਕੂਲ, ਦਾ 19ਵਾਂ ਸਾਲਾਨਾ ਸਮਾਗਮ ਕਰਵਾਇਆ ਗਿਆ।ਅੱਜ ਦੇ ਸਾਲਾਨਾ ਸਮਾਗਮ ਦਾ ਥੀਮ “ਹਿਸਰੋਵੀਸਟਾ-ਗਾਥਾ ਇਤਿਹਾਸ ਕੀ” ਸੀ।ਜਿਸ ਵਿੱਚ ਬੱਚਿਆਂ ਨੇ ਵੱਖ-ਵੱਖ ਇਤਿਹਾਸ ਨੂੰ ਦਰਸ਼ਾਉਂਦੀਆਂ ਵੱਖ-ਵੱਖ ਆਈਟਮ ਪੇਸ਼ ਕੀਤੀਆਂ ਜਿਸ ਵਿੱਚ ਅਕਬਰ-ਬੀਰਬਲ ਸਕਿਟ, ਮੋਹਿਨਜੋਦਾਰੋ, ਪੰਜਾਬੀ ਭੰਗੜਾ, ਇੰਗਲਿਸ਼ ਸਾਂਗ, ਕੋਰਿਓਗਰਾਫੀ, ਕਵਾਲੀ, ਰੰਗ ਦੇ ਬਸੰਤੀ, ਗਿੱਧਾ, ਭੰਗੜਾ, ਇੰਗਲਿਸ਼ ਪਲੇਅ ਆਦਿ ਆਈਟਮਾਂ ਪੇਸ਼ ਕਰਕੇ ਬੱਚਿਆਂ ਨੇ ਬਹੁਤ ਰੰਗਾਰੰਗ ਸਮਾਂ ਬੰਨਿਆ।ਅੱਜ ਸਾਲਾਨਾ ਸਮਾਗਮ ਦੇ ਮੁੱਖ ਮਹਿਮਾਨ ਸੰਦੀਮ ਰਿਸ਼ੀ, ਦੀਪਾ ਡੋਗਰਾ (ਪ੍ਰਿੰਸੀਪਲ ਕੈਂਬਰਿਜ ਸਕੂਲ), ਪ੍ਰਿੰਸੀਪਲ ਹਰਜਿੰਦਰਪਾਲ ਕੌਰ ਸਨ।ਜਿਨ੍ਹਾਂ ਨੇ ਬੱਚਿਆਂ ਦੀਆਂ ਵੱਖ-ਵੱਖ ਵੰਨਗੀਆਂ ਦੀਆਂ ਕਲਾਵਾਂ ਨੂੰ ਬਹੁਤ ਸਰਾਹਿਆ।ਸਕੂਲ ਦੇ ਮੈਨੇਜਿੰਗ ਡਾਇਰੈਕਟਰ ਮੰਗਲ ਸਿੰਘ ਕਿਸ਼ਨਪੁਰੀ, ਮੁੱਖ ਮਹਿਮਾਨ ਪਿ੍ਰੰਸੀਪਲ ਅਮਰਪ੍ਰੀਤ ਕੌਰ, ਪਿ੍ਰੰ. ਅਮਨਪ੍ਰੀਤ ਕੌਰ ਚਵਿੰਡਾ ਦੇਵੀ, ਅਵਤਾਰ ਸਿੰਘ ਐਮ.ਸੀ, ਹਰਚਰਨ ਸਿੰਘ ਬਰਾੜ ਐਮ.ਸੀ ਮਨੀ ਚੋਪੜਾ ਐਮ.ਸੀ, ਬਲਦੇਵ ਸਿੰਘ ਗਾਂਧੀ ਨੇ ਬੱਚਿਆਂ ਨੂੰ ਇਨਾਮ ਦਿੱਤੇ।ਇਸ ਮੌਕੇ ਜੰਡਿਆਲਾ ਗੁਰੁ ਦਾ ਸਮੁੱਚਾ ਪ੍ਰੈਸ ਭਾਈਚਾਰਾ ਵੀ ਮੌਜੂਦ ਸੀ।
Check Also
ਨਿਗਮ ਵਲੋਂ ਲਗਾਏ ਹਫਤਾਵਾਰ ਕੈਂਪਾਂ ਵਿੱਚ ਭਰੀਆਂ ਗਈਆਂ ਪ੍ਰਾਪਰਟੀ ਟੈਕਸ ਰਿਟਰਨਾਂ
200 ਦੇ ਕਰੀਬ ਪਾਣੀ ਅਤੇ ਸੀਵਰੇਜ ਦੇ ਨਜਾਇਜ਼ ਕਨੈਕਸ਼ਨ ਕੀਤੇ ਗਏ ਰੈਗੂਲਰ – ਵਧੀਕ ਕਮਿਸ਼ਨਰ …