Saturday, September 7, 2024

ਉਧਮ ਸਿੰਘ ਸਪੋਰਟਸ ਐਂਡ ਵੈਲਫੇਅਰ ਸੋਸਾਇਟੀ ਨੇ ਵੰਡੀਆਂ ਹਾਕੀ ਖਿਡਾਰਨਾਂ ਨੂੰ ਕਿੱਟਾਂ

ਨਸ਼ਿਆਂ ਖਿਲਾਫ ਖੇਡ ਖੇਤਰ ਰਾਹੀਂ ਵੀ ਯੋਗਦਾਨ ਪਾਇਆ ਜਾ ਸਕਦਾ ਹੈ – ਅਵਿਨਾਸ਼ ਜੌਲੀ

PPN090613
ਅੰਮ੍ਰਿਤਸਰ, 9 ਜੂਨ  (ਜਗਦੀਪ ਸਿੰਘ ਸੱਗੂ)- ਹਾਕੀ ਖੇਡ ਖੇਤਰ ਦੇ ਪ੍ਰਚਾਰ ਤੇ ਪਸਾਰ ‘ਚ’ ਲੱਗੀ ਅੰਮ੍ਰਿਤਸਰ ਦੀ ਨਾਮਵਰ ਖੇਡ ਸੰਸਥਾ ਸ਼ਹੀਦ ਉਧਮ ਸਿੰਘ ਸਪੋਰਟਸ ਐਂਡ ਵੈਲਫੇਅਰ ਸੋਸਾਇਟੀ ਦੇ ਵੱਲੋਂ ਗੁਰੁ ਨਾਨਕ ਦੇਵ ਯੂਨੀਵਰਸਿਟੀ ਦੇ ਗੁਰੁ ਹਰਗੋਬਿੰਦ ਐਸਟ੍ਰੋਟਰਫ ਹਾਕੀ ਸਟੇਡੀਅਮ ਵਿਖੇ ਬੀਤੇ ਕਈ ਵਰਿਆਂ ਤੋਂ ਸ਼ੁਰੂ ਕੀਤੇ ਗਏ ਵਿਸ਼ੇਸ਼ ਸਿਖਲਾਈ ਅਭਿਆਸ ਸਿਲਸਿਲੇ ਦੇ ਦੌਰਾਨ ਹਾਕੀ ਖੇਡ ਸਿੱਖਿਆ ਹਾਸਲ ਕਰ ਰਹੀਆਂ ਖਿਡਾਰਨਾਂ ਨੂੰ ਹੋਰ ਵੀ ਉਤਸ਼ਾਹਿਤ ਕਰਨ ਦੇ ਮੰਤਵ ਨਾਲ ਭਾਰਤੀ ਹਾਕੀ ਟੀਮ ਦੇ ਖਿਡਾਰੀ ਤੇ ਹਾਕੀ ਅਤੇ ਹਾਕੀ ਉਲੰਪੀਅਨ ਪ੍ਰਭਜੋਤ ਸਿੰਘ ਤੇ ਉੱਘੇ ਖੇਡ ਪ੍ਰਮੋਟਰ ਕਰਤਾਰ ਸਿੰਘ ਹੁੰਦਲ ਦੇ ਵੱਲੋਂ ਵੱਡੀ ਗਿਣਤੀ ‘ਚ’ ਬੂਟਾ ਦੇ ਜੋੜੇ, ਹਾਕੀਆਂ ਤੇ ਗੇਂਦਾ ਭੇਜੀਆ ਗਈਆਂ। ਇਸ ਸਬੰਧੀ ਸੁਸਾਇਟੀ ਦੇ ਸਮੂਹਿਕ ਅਹੁਦੇਦਾਰਾਂ ਤੇ ਮੈਂਬਰਾਂ ਦੇ ਵੱਲੋਂ ਕਰਵਾਏ ਗਏ ਪ੍ਰਭਾਵਸ਼ਾਲੀ ਖੇਡ ਕਿੱਟ ਵੰਡ ਸਮਾਰੋਹ ਦੇ ਦੌਰਾਨ ਖਿਡਾਰਨਾਂ ਨੂੰ ਖੇਡ ਕਿੱਟਾ ਵੰਡਦੇ ਮੁੱਖ ਮਹਿਮਾਨ ਅੰਮ੍ਰਿਤਸਰ ਦੇ ਡਿਪਟੀ ਮੇਅਰ ਅਵਿਨਾਸ਼ ਜੌਲੀ ਨੇ ਕਿਹਾ ਕਿ ਪੰਜਾਬ ਸਰਕਾਰ ਦੇ ਵੱਲੋਂ ਨਸ਼ਿਆਂ ਖਿਲਾਫ ਵਿੱਢੀ ਗਈ ਮੁਹਿੰਮ ਦੇ ਵਿੱਚ ਖੇਡ ਖੇਤਰ ਰਾਹੀ ਵੀ ਯੋਗਦਾਨ ਪਾਇਆ ਜਾ ਸੱਕਦਾ ਹੈ ਉਨਾਂ ਕਿਹਾ ਕਿ ਪੰਜਾਬ ਦੇ ਨੌਜਵਾਨਾ ਨੂੰ ਖੇਡ ਖੇਤਰ ਪ੍ਰਤੀ ਉਤਸਾਹਿਤ ਕਰਨ ਲਈ ਸ਼ਹੀਦ ਉਧਮ ਸਿੰਘ ਸਪੋਰਟਸ ਐਂਡ ਵੈਲਫੇਅਰ ਸੋਸਾਇਟੀ ਦੇ ਵੱਲੋਂ ਕੀਤੇ ਜਾ ਰਹੇ  aਪਰਾਲੇ ਕਾਫੀ ਢੁੱਕਵੇਂ ਤੇ ਠੋਸ ਹਨ। ਇਸ ਮੌਕੇ ਹਾਕੀ ਖੇਡ ਖੇਤਰ ‘ਚ’ ਅਹਿਮ ਯੋਗ ਦਾਨ ਪਾਉਣ ਬਦਲੇ ਕਈ ਖਿਡਾਰੀਆਂ, ਖੇਡ ਪ੍ਰੇਮੀਆ ਤੇ ਖੇਡ ਪ੍ਰਮੋਟਰਾਂ ਨੂੰ ਵਿਸ਼ੇਸ਼ ਤੌਰ ਤੇ ਸਨਮਾਨਿਤ ਵੀ ਕੀਤਾ ਗਿਆ। ਇਸ ਦੌਰਾਨ ਹਾਕੀ ਉਲੰਪੀਅਨ ਪ੍ਰਭਜੋਤ ਸਿੰਘ ਨੇ ਖਿਡਾਰਨਾਂ ਨੂੰ ਹਾਕੀ ਦੇ ਕਈ ਗੁਰ ਵੀ ਸਿਖਾਏ ਤੇ ਕਿਹਾ ਕਿ ਇਕ ੧੫ ਦਿਨਾਂ ਵਿਸ਼ੇਸ਼ ਸਿਖਲਾਈ ਕੈਂਪ ਦੇ ਰਾਹੀ ਇੰਨਾਂ ਖਿਡਾਰਨਾਂ ਨੂੰ ਹੋਰ ਵੀ ਮੁਹਾਰਤ ਹਾਸਲ ਕਰਵਾਈ ਜਾਵੇਗੀ। ਇਸ ਮੌਕੇ ਅੰਤਰਰਾਸ਼ਟਰੀ ਹਾਕੀ ਖਿਡਾਰਨ ਸਾਧਨਾ, ਕੋਚ ਮਨਮਿੰਦਰ ਸਿੰਘ, ਜਗਰੂਪ ਸਿੰਘ ਰੇਲਵੇ, ਪਰਸਨ ਸਿੰਘ ਰੇਲਵੇ, ਬਿਕਰਮਜੀਤ ਸਿੰਘ, ਮਨਜੀਤ ਸਿੰਘ ਪੀ:ਪੀ:, ਰਣਜੀਤ ਸਿੰਘ, ਗੁਰਪ੍ਰੀਤ ਸਿੰਘ, ਵਰਿੰਦਰ ਮਾਂਟਾ, ਰਣਜੀਤ ਸਿੰਘ ਹੁੰਦਲ, ਕੁਲਜੀਤ ਸਿੰਘ ਹੁੰਦਲ, ਅਜਿੰਦਰ ਸਿੰਘ ਸੋਨੂੰ, ਆਦਿ ਵਿਸ਼ੇਸ਼ ਤੌਰ ਤੇ ਹਾਜ਼ਰ ਸਨ।

Check Also

ਖ਼ਾਲਸਾ ਕਾਲਜ ਵਿਖੇ ‘ਵਿੱਤੀ ਖੇਤਰ ਲਈ ਲੋੜੀਂਦੇ ਹੁਨਰ’ ਬਾਰੇ ਓਰੀਐਂਟੇਸ਼ਨ ਪ੍ਰੋਗਰਾਮ

ਅੰਮ੍ਰਿਤਸਰ, 7 ਸਤੰਬਰ (ਸੁਖਬੀਰ ਸਿੰਘ ਖੁਰਮਣੀਆਂ) – ਖ਼ਾਲਸਾ ਕਾਲਜ ਦੇ ਕਾਮਰਸ ਐਂਡ ਬਿਜ਼ਨਸ ਐਡਮਿਨਿਸਟਰੇਸ਼ਨ ਵੱਲੋਂ …

Leave a Reply