ਅੰਮ੍ਰਿਤਸਰ, 12 ਜੂਨ (ਜਸਬੀਰ ਸਿੰਘ ਸੱਗੂ) – ਵਿਜੀਲੈਸ ਬਿਉਰੋ, ਤਰਨਤਾਰਨ ਨੇ ਪਟਵਾਰੀ ਉਮ ਪ੍ਰਕਾਸ਼ ਮਾਲ ਹਲਕਾ ਮਾਲੋਵਾਲ ਨੂੰ ਰਿਸ਼ਵਤ ਲੈਦੇ ਰੰਗੇ ਹੱਥੀ ਗ੍ਰਿਫਤਾਰ ਕੀਤਾ ਹੈ। ਸ਼੍ਰੀ ਪ੍ਰਤਾਪ ਸਿੰਘ ਪੁੱਤਰ ਦਾਰਾ ਸਿੰਘ ਕੋਮ ਜੱਟ ਸਿੱਖ ਵਾਸੀ ਪਿੰਡ ਮਾਲੋਵਾਲ ਥਾਣਾ ਝਬਾਲ, ਤਹਿ ਤੇ ਜਿਲ੍ਹਾ ਤਰਨਤਾਰਨ ਨੇ ਵਾਕਿਆ ਪਿੰਡ ਮਾਲੋਵਾਲ ਸੰਤਾਂ ਵਿਖੇ ਵਾਹੀਯੋਗ ਜਮੀਨ ਖ੍ਰੀਦ ਕੀਤੀ ਸੀ ।ਇਸ ਰਕਬੇ ਦਾ ਇੰਤਕਾਲ ਕਰਨ ਲਈ ਪ੍ਰਤਾਪ ਸਿੰਘ, ਪਟਵਾਰੀ ਉਮ ਪ੍ਰਕਾਸ਼ ਨੂੰ ਤਕਰੀਬਨ 4 ਮਹੀਨੇ ਪਹਿਲਾ ਮਿਲਿਆ ਅਤੇ ਇੰਤਕਾਲ ਕਰਨ ਲਈ ਬੇਨਤੀ ਕੀਤੀ। ਉਮ ਪ੍ਰਕਾਸ਼ ਪਟਵਾਰੀ ਨੇ ਕਿਹਾ ਕਿ ਰਜਿਸਟਰੀ ਪੁਰਾਣੀ ਕਰਵਾਈ ਹੋਈ ਹੈ, ਰਿਕਾਰਡ ਦੇਖ ਕਰ ਕੰਮ ਕਰਾਂਗਾ। 8/10 ਦਿਨ ਪਹਿਲਾ ਵੀ ਪ੍ਰਤਾਪ ਸਿੰਘ ਪਟਵਾਰੀ ਓਮ ਪ੍ਰਕਾਸ ਨੂੰ ਇੰਤਕਾਲ ਕਰਨ ਬਦਲੇ ਮਿਲੀਆ ਸੀ। ਪਟਵਾਰੀ ਨੇ ਉੁਸਨੇ ਰਿਕਾਰਡ ਦੇਖਿਆ ਹੈ ਅਤੇ 13 ਮਰਲੇ ਦੀ ਜਗ੍ਹਾ ੮ ਮਰਲੇ ਦਾ ਇੰਤਕਾਲ ਹੋ ਸਕਦਾ ਹੈ। ਉਹ ਇਹ ਇੰਤਕਾਲ ਕਰਨ ਬਦਲੇ ਰਿਸ਼ਵਤ ਲਵੇਗਾ। ਮਿਤੀ 10-6-2014 ਨੂੰ ਇੰਤਕਾਲ ਕਰਨ ਸਬੰਧੀ ਪ੍ਰਤਾਪ ਸਿੰਘ ਨੇ ਆਪਣੀ ਦੁਰਖਾਸਤ ਅਤੇ ਰਜਿਸਟਰੀ ਦੀ ਨਕਲ ਇੰਤਕਾਲ ਕਰਨ ਲਈ ਤਹਿਸੀਲਦਾਰ ਤੋ ਮਾਰਕ ਕਰਵਾ ਕਰ ਪਟਵਾਰੀ ਉਮ ਪ੍ਰਕਾਸ ਨੂੰ ਦਿੱਤੀ। ਪਟਵਾਰੀ ਉਮ ਪ੍ਰਕਾਸ ਨੇ ਇਸ ਇੰਤਕਾਲ ਕਰਨ ਬਦਲੇ 10000 ਰੁਪਏ ਰਿਸ਼ਵਤ ਦੀ ਮੰਗ ਕੀਤੀ, ਜੋ ਬਾਅਦ ਵਿੱਚ ਪ੍ਰਤਾਪ ਸਿੰਘ ਦੀ ਬੇਨਤੀ ਤੇ 8000 ਰੁਪਏ ਬਤੌਰ ਰਿਸ਼ਵਤ ਲੈ ਕੇ ਇੰਤਕਾਲ ਕਰਨਾ ਮੰਨ ਗਿਆ। ਪ੍ਰਤਾਪ ਸਿੰਘ ਨੇ ਇੰਤਕਾਲ ਕਰਨ ਬਦਲੇ ਰਿਸ਼ਵਤ ਪਟਵਾਰੀ ਦੀ ਮੰਗ ਨੂੰ ਮੰਨਦੇ ਹੋਏ, ਬਾਅਦ ਵਿੱਚ ਰਕਮ ਲੈ ਕੇ ਆਉਣ ਦਾ ਵਾਅਦਾ ਕਰਕੇ ਵਾਪਸ ਆ ਗਿਆ। ਪ੍ਰਤਾਪ ਸਿੰਘ ਰਿਸ਼ਵਤ ਦੇ ਕੇ ਕੰਮ ਨਹੀ ਕਰਵਾਉਣਾ ਚਾਹੁੰਦਾ ਸੀ ਅਤੇ ਪਟਵਾਰੀ ਉਮ ਪ੍ਰਕਾਸ ਵਲੋ ਰਿਸ਼ਵਤ ਦੀ ਮੰਗ ਸਬੰਧੀ ਕਾਨੂੰਨੀ ਕਾਰਵਾਈ ਕਰਨ ਦੀ ਬੇਨਤੀ ਸ੍ਰੀ ਮਨਜੀਤ ਸਿੰਘ ਭੰਗੂ ਉਪ ਕਪਤਾਨ ਪੁਲਿਸ ਵਿਜੀਲੈਸ ਬਿਉਰੋ, ਤਰਨਤਾਰਨ ਪਾਸ ਕੀਤੀ ।ਸ਼੍ਰੀ ਮਨਜੀਤ ਸਿੰਘ ਭੰਗੂ, ਉਪ ਕਪਤਾਨ ਪੁਲਿਸ ਵਿਜੀਲੈਸ ਬਿਉਰੋ ਯੂਨਿਟ, ਤਰਨਤਾਰਨ ਨੇ ਪ੍ਰਤਾਪ ਸਿੰਘ ਸ਼ਕਾਇਤਕਰਤਾ ਦੇ ਬਿਆਨ ਤੇ ਮੁੱਕਦਮਾ ਨੰ: 6 ਮਿਤੀ 12-6-2014 ਅ/ਧ 7, 13(2) ਪੀਸੀ ਐਕਟ 1988 ਥਾਣਾ ਵਿਜੀਲੈਸ ਬਿਉਰੋ, ਰੇਜ਼ ਅਮ੍ਰਿਤਸਰ ਦਰਜ਼ ਕਰਵਾਇਆ। ਸ੍ਰੀ ਮਨਜੀਤ ਸਿੰਘ ਭੰਗੂ ਉਪ ਕਪਤਾਨ ਪੁਲਿਸ, ਵਿਜੀਲੈਸ ਬਿਉਰੋ ਤਰਨਤਾਰਨ ਨੇ ਸਮੇਤ ਪੁਲਿਸ ਪਾਰਟੀ ਇੰਸਪੈਕਟਰ ਮੁਲਖ ਰਾਜ, ਐਸ ਸਿੰਘ, ਮੁੱਖ ਸਿਪਾਹੀ ਲਾਲਜੀਤ, ਮੁੱਖ ਸਿਪਾਹੀ ਸਤਨਾਮ ਸਿੰਘ ਨੂੰ ਨਾਲ ਲੈ ਕੇ ਦੋਸ਼ੀ ਪਟਵਾਰੀ ਉਮ ਪ੍ਰਕਾਸ ਮਾਲ ਹਲਕਾ ਮਾਲੋਵਾਲ ਦੇ ਦਫਤਰ ਪਟਵਾਰ ਖਾਨਾ ਪੰਜਵੜ੍ਹ ਵਿਖੇ ਰੇਡ ਕਰਕੇ ਦੋਸ਼ੀ ਨੂੰ 8000/- ਰੁਪਏ ਬਤੌਰ ਰਿਸ਼ਵਤ ਪ੍ਰਤਾਪ ਸਿੰਘ ਤੋ ਹਾਸਲ ਕਰਦੇ ਰੰਗੇ ਹੱਥੀ ਸਰਕਾਰੀ ਗਵਾਹ ਸ੍ਰੀ ਹਰਿੰਦਰ ਸਿੰਘ ਐਸ ਵਾਟਰ ਸਪਲਾਈ ਅਤੇ ਸੈਨੀਟੈਸ਼ਨ ਵਿਭਾਗ, ਸਬ ਡਵੀਜ਼ਨ ਤਰਨਤਾਰਨ ਅਤੇ ਸ੍ਰੀ ਗੁਰਵਿੰਦਰਬੀਰ ਸਿੰਘ ਕਲਰਕ ਵਾਟਰ ਸਪਲਾਈ ਅਤੇ ਸੈਨੀਟੇਸ਼ਨ ਸਬ ਡਵੀਜ਼ਨ ਤਰਨਤਾਰਨ ਦੀ ਹਾਜਰੀ ਵਿੱਚ ਗ੍ਰਿਫਤਾਰ ਕੀਤਾ।
Check Also
ਐਸ.ਯੂ.ਐਸ ਦੀ ਵਿਦਿਆਰਥਣ ਨੇ ਸਟੇਟ ਲੈਵਲ ‘ਤੇ ਪ੍ਰਾਪਤ ਕੀਤੇ ਸਿਲਵਰ ਮੈਡਲ
ਸੰਗਰੂਰ, 29 ਜੁਲਾਈ (ਜਗਸੀਰ ਲੌਂਗੋਵਾਲ) – ਸ਼ਹੀਦ ਊਧਮ ਸਿੰਘ ਗਰੁੱਪ ਆਫ਼ ਇੰਸਟੀਚਿਊਸ਼ਨਜ਼ ਮਹਿਲਾਂ ਚੌਕ ਸੰਸਥਾ …