Saturday, November 23, 2024

ਪੰਜਾਬ ਕੈਮਿਸਟ ਐਸੋਸੀਏਸ਼ਨ ਨੇ ਪੁਲਿਸ ਪ੍ਰਸ਼ਾਸਨ ਵਲੋਂ ਕੀਤੀ ਜਾ ਰਹੀ ਧੱਕੇਸ਼ਾਹੀ ਬਾਰੇ ਡੀ.ਸੀ ਨੂੰ ਦਿੱਤਾ ਮੰਗ

PPN120614
ਅੰਮ੍ਰਿਤਸਰ, ੧੨ ਜੂਨ (ਸੁਖਬੀਰ ਸਿੰਘ)-  ਪੰਜਾਬ ਕੈਮਿਸਟ ਐਸੋਸੀਏਸ਼ਨ  ਦੇ ਅਹੁਦੇਦਾਰਂ ਪ੍ਰਧਾਨ ਸੁਰਜੀਤ ਮਹਿਤਾ, ਜਨਰਲ ਸੱਕਤਰ ਸੁਰਿੰਦਰ ਦੂੱਗਲ, ਚੈਅਰਮੈਨ ਸੁਰਿੰਦਰ ਸ਼ਰਮਾ, ਰਾਜ ਕੁਮਾਰ ਪ੍ਰਧਾਨ  ਅੰਮ੍ਰਿਤਸਰ ਕੈਮਿਸਟ ਐਸੋਸੀਏਸ਼ਨ, ਸਤੀਸ਼ ਮਰਵਾਹਾ, ਸੰਜੀਵ ਭਾਟੀਆਂ ਪ੍ਰਧਾਨ ਰਿਟੇਲ ਕੈਮਿਸਟ, ਵਿਸ਼ਾਲ ਲਖਨਪਾਲ  ਨੇ ਪੁਲਿਸ ਪ੍ਰਸ਼ਾਸਨ ਵਲੋਂ ਕੈਮਿਸਟਾ ਦੇ ਨਾਲ ਹੋ ਰਹੀ ਧੱਕੇਸ਼ਾਹੀ ਨੂੰ ਰੋਕਣ ਲਈ ਅੱਜ ਡਿਪਟੀ ਕਮਿਸ਼ਨਰ ਰਵੀ ਭੱਗਤ ਨੂੰ ਮੰਗ ਪੱਤਰ ਦਿੱਤਾ।ਜਿਸ ਵਿਚ ਮੁੱਖ ਮੰਗਾਂ ਪੁਲਿਸ ਪ੍ਰਸ਼ਾਸਨ ਵਲੋਂ ਬਿਨ੍ਹਾਂ ਡਰ੍ਰਗ ਇਨਸਪੈਕਟਰ ਨੂੰ ਦੱਸੇ ਕੈਮਿਸਟ ਦੀਆਂ ਦੂਕਾਨਾਂ ਤੇ ਛਾਪਾਮਾਰੀ ਕਰਨਾ ਬੰਦ ਕਰਵਾਇਆ ਜਾਵੇ।ਸੁਰਿੰਦਰ ਸ਼ਰਮਾ ਅਤੇ ਸੁਰਿੰਦਰ ਦੁੱਗਲ ਨੇ ਡਿਪਟੀ ਕਮਿਸਨਰ ਰਵੀ ਭੱਗਤ ਨੂੰ ਜਾਣਕਾਰੀ ਦਿੰਦੀਆ ਦੱਸਿਆ ਕਿ ਕੈਮਿਸਟ ਐਸੋਸੀਏਸ਼ਨ ਹਮੇਸ਼ਾ ਹੀ ਪੰਜਾਬ ਸਰਕਾਰ ਦੇ ਨਾਲ ਚੱਲਦੀ ਆ ਰਹੀ ਹੈ।ਉਨਹਾਂ ਕਿਹਾ ਕਿ 10 ਦਿਨਾਂ  ਤੋਂ ਦੇਖਦੇ ਆ ਰਹੇ ਹਾਂ ਕਿ ਪੰਜਾਬ ਕੈਮਿਸਟ ਅਧਿਕਾਰਆਿਂ ਨੂੰ ਪਿਲਸ ਵਿਭਾਗ ਵਲੋਂ ਪਰੇਸ਼ਾਨ ਕੀਤਾ ਜਾ ਰਿਹਾ ਹੈ।ਜਦਕਿ ਅਸੀ ਪੰਜਾਬ ਸਰਕਾਰ ਨੂੰ ਵਿਸ਼ਵਾਸ ਦਿਵਾਉਂਦੇ ਹਾਂ ਕਿ 95% ਤੋਂ ਜਿਆਦਾ ਦਵਾਈਆਂ ਦੇ ਵਪਾਰੀ ਪੰਜਾਬ ਸਰਕਾਰ ਦੇ ਨਾਲ ਹਨ।ਉਨ੍ਹਾਂ ਕਿਹਾ ਕਿ ਪੁਲਿਸ ਅਧਿਕਾਰੀ ਬਿਨ੍ਹਾਂ ਡਰ੍ਰਗ ਇੰਸਪੈਕਟਰ ਦੀ ਮੰਨਜੂਰੀ ਤੋਂ ਬਿਨ੍ਹਾਂ ਕੈਮਿਸਟ ਦੀਆਂ  ਦੂਕਾਨਾਂ ਦੇ ਛਾਪਾਮਾਰੀ ਕਰਕੇ ਕੇਸ ਦਰਜ ਕਰ ਰਹੇ ਹਨ।ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਨੇ ਦਵਾਈ ਵਪਾਰੀਆਂ ਤੇ ਡਰ੍ਰਗ ਐਂਡ ਕੋਸਮੈਟਿਕਸ ਐਕਟ ਲਾਗੂ ਕੀਤਾ ਹੋਇਆ ਹੈ ਅਤੇ ਜੇਕਰ ਕੋਈ ਦਵਾਈਆਂ ਵੇਚਣ ਵਾਲਾ ਦੋਸ਼ੀ ਪਾਇਆ ਜਾਂਦਾ ਹੈ ਤਾਂ ਮਾਮਲਾ ਡਰ੍ਰਗ ਐਂਡ ਕੋਸਮੈਟਿਕਸ ਐਕਟ ਦੇ ਤਹਿਤ ਨਿਪਟਾਈਆ ਜਾਵੇ।ਇਸ ਦੌਰਾਨ  ਡਿਪਟੀ ਕਮਿਸ਼ਨਰ ਰਵੀ ਭੱਗਤ ਨੇ ਕੈਮਿਸਟਾ ਨੂੰ ਆਸ਼ਵਾਸਨ ਦਿੱਤਾ ਕਿ ਪੁਲਿਸ ਕਮਿਸ਼ਨਰ ਅਤੇ ਐਸਪੀ ਦੇ ਨਾਲ ਗੱਲ ਕਰਕੇ ਕੈਮਿਸਟਾ ਨੂੰ ਆ ਰਹੀਆਂ ਮੁਸ਼ਕਿਲਾਂ ਦਾ ਹੱਲ ਕਰ ਦਿੱਤਾ ਜਾਵੇਗਾ ਅਤੇ ਕੈਮਿਸਟਾ ਨੂੰ ਕਿਸੇ ਵੀ ਤਰਾਂ ਦੀ ਕੋਈ ਮੁਸ਼ਕਿਲ ਨਹੀਂ  ਆਉਣ ਦਿੱਤੀ ਜਾਵੇਗੀ।

Check Also

ਹਾਫ ਮੈਰਾਥਨ ਸਮੇਂ 24 ਨਵੰਬਰ ਨੂੰ ਸਵੇਰ ਤੋਂ ਦੁਪਹਿਰ ਤੱਕ ਬੰਦ ਰਹੇਗੀ ਅਟਾਰੀ-ਅੰਮ੍ਰਿਤਸਰ ਸੜਕ – ਸਹਾਇਕ ਕਮਿਸ਼ਨਰ

ਅੰਮ੍ਰਿਤਸਰ, 21 ਨਵੰਬਰ (ਸੁਖਬੀਰ ਸਿੰਘ) – ਭਾਰਤੀ ਫੌਜ ਜਿਲ੍ਹਾ ਪ੍ਰਸਾਸ਼ਨ ਅੰਮ੍ਰਿਤਸਰ ਦੇ ਸਹਿਯੋਗ ਨਾਲ 24 …

Leave a Reply