Saturday, August 2, 2025
Breaking News

ਕੈਮਿਸਟ ਦੁਕਾਨਾਦਾਰਾਂ ਨੇ ਕੀਤੀ ਹੜਤਾਲ, ਸਾਰਾ ਦਿਨ ਕੈਮਿਸਟ ਦੀਆਂ ਦੁਕਾਨਾ ਰਹੀਆਂ ਬੰਦ

PPN120615
ਅੰਮ੍ਰਿਤਸਰ, 12  ਜੂਨ (ਸੁਖਬੀਰ ਸਿੰਘ- ਅੱਜ ਕੈਮਿਸਟ ਔਸੋਸੀਏਸ਼ਨ ਦੇ ਅਹੁਦੇਦਾਰਾਂ ਵਲੋਂ ਪੁਲਿਸ ਪ੍ਰਸ਼ਾਸਨ ਵਲੋਂ  ਕੀਤੀ ਜਾ ਰਹੀ ਧੱਕੇਸ਼ਾਹੀ ਦੇ ਵਿਰੋਧ ਵਿਚ ਅੱਜ ਪੂਰੇ ਪੰਜਾਬ ਵਿਚ ਕੈਮੀਸਟ ਦੀਆਂ  ਦੁਕਾਨਾ ਬੰਦ ਰਹੀਆਂ।ਮਜੀਠਾ ਰੋਡ ਗੁਰੂ ਨਾਨਕ ਹਸਪਤਾਲ ਦੇ ਸਾਹਮਣੇ ਕੈਮਿਸਟ ਅੇਸੋਸੀਏਸ਼ਨ ਦੇ ਅਹੁਦੇਦਾਰਾ ਨੇ ਪ੍ਰਸ਼ਾਸਨ ਵਲੋਂ ਕੀਤੀ ਜਾ ਰਹੀ ਧਕੇਸਾਹੀ ਦੇ ਵਿਰੂਧ ਨਾਰੇਬਾਜੀ ਕੀਤੀ ਅਤੇ ਦੁਕਾਨਾ ਸਾਰਾ ਦਿਨ ਬੰਦ ਰੱਖੀਆਂ।ਜਿਸ ਵਿਚ ਪੰਜਾਬ ਕੈਮਿਸਟ ਐਸੋਸੀਏਸ਼ਨ ਦੇ ਪ੍ਰਧਾਨ ਸੁਰਜੀਤ ਮਹਿਤਾ, ਜਨਰਲ ਸੱਕਤਰ ਸੁਰਿੰਦਰ ਦੂੱਗਲ, ਚੈਅਰਮੈਨ ਸੁਰਿੰਦਰ ਸ਼ਰਮਾ, ਰਾਜ ਕੁਮਾਰ ਪ੍ਰਧਾਨ  ਅੰਮ੍ਰਿਤਸਰ ਕੈਮਿਸਟ ਐਸੋਸੀਏਸ਼ਨ, ਸਤੀਸ਼ ਮਰਵਾਹਾ, ਸੰਜੀਵ ਭਾਟੀਆਂ ਪ੍ਰਧਾਨ ਰਿਟੇਲ ਕੈਮਿਸਟ, ਵਿਸ਼ਾਲ ਲਖਨਪਾਲ ਅਤੇ ਹੋਰ ਕੈਮਿਸਟ ਅਹੁਦੇਦਾਰਾ ਨੇ ਹੜਤਾਲ ਵਿਚ ਪਹੁੰਚ ਕੇ ਨਾਰੇਬਾਜੀ ਕੀਤੀ।ਇਸ ਦੌਰਾਨ ਸੁਰਿੰਦਰ  ਦੂੱਗਲ ਅਤੇ ਸੁਰਿੰਦਰ ਸ਼ਰਮਾ ਨੇ ਗੱਲਬਾਤ ਕਰਦਿਆ ਕਿਹਾ ਕਿ ਕੈਮਿਸਟ ਐਸੋਸੀਏਸ਼ਨ ਹਮੇਸ਼ਾ ਹੀ ਪੰਜਾਬ ਸਰਕਾਰ ਦੇ ਨਾਲ ਚੱਲਦੀ ਆ ਰਹੀ ਹੈ।ਉਨਹਾਂ ਕਿਹਾ ਕਿ 10 ਦਿਨਾਂ  ਤੋਂ ਦੇਖਦੇ ਆ ਰਹੇ ਹਾਂ ਕਿ ਪੰਜਾਬ ਕੈਮਿਸਟ ਅਧਿਕਾਰਆਿਂ ਨੂੰ ਪਿਲਸ ਵਿਭਾਗ ਵਲੋਂ ਪਰੇਸ਼ਾਨ ਕੀਤਾ ਜਾ ਰਿਹਾ ਹੈ।ਜਦਕਿ ਅਸੀ ਪੰਜਾਬ ਸਰਕਾਰ ਨੂੰ ਵਿਸ਼ਵਾਸ ਦਿਵਾਉਂਦੇ ਹਾਂ ਕਿ 95% ਤੋਂ ਜਿਆਦਾ ਦਵਾਈਆਂ ਦੇ ਵਪਾਰੀ ਪੰਜਾਬ ਸਰਕਾਰ ਦੇ ਨਾਲ ਹਨ।ਉਨ੍ਹਾਂ ਕਿਹਾ ਕਿ ਪੁਲਿਸ ਅਧਿਕਾਰੀ ਬਿਨ੍ਹਾਂ ਡਰ੍ਰਗ ਇੰਸਪੈਕਟਰ ਦੀ ਮੰਨਜੂਰੀ ਤੋਂ ਬਿਨ੍ਹਾਂ ਕੈਮਿਸਟ ਦੀਆਂ  ਦੂਕਾਨਾਂ ਦੇ ਛਾਪਾਮਾਰੀ ਕਰਕੇ ਕੇਸ ਦਰਜ ਕਰ ਰਹੇ ਹਨ।ਜਦਕਿ ਡਰ੍ਰਗ ਇੰਸਪੈਕਟਰ ਪਹਿਲਾਂ ਖੂਦ ਚੈਕਿੰਗ ਕਰਦੇ ਸਨ।ਉਨ੍ਹਾਂ ਕਿਹਾ ਕਿ ਅਸ ਿਇਸ ਸਬੰਧੀ ਪੰਜਾਬ ਸਰਕਾਰ ਦੇ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਨੂੰ ਵੀ ਬਹੁਤ ਵਾਰ ਪੱਤਰ ਭੇਜੇ ਹਨ,ਪਰ ਹਜੇ ਤੱਕ ਕੋਈ ਜਵਾਬ ਨਹੀਂ ਮਿਲੀਆ। ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਨੇ ਦਵਾਈ ਵਪਾਰੀਆਂ ਤੇ ਡਰ੍ਰਗ ਐਂਡ ਕੋਸਮੈਟਿਕਸ ਐਕਟ ਲਾਗੂ ਕੀਤਾ ਹੋਇਆ ਹੈ ਅਤੇ ਜੇਕਰ ਕੋਈ ਦਵਾਈਆਂ ਵੇਚਣ ਵਾਲਾ ਦੋਸ਼ੀ ਪਾਇਆ ਜਾਂਦਾ ਹੈ ਤਾਂ ਮਾਮਲਾ ਡਰ੍ਰਗ ਐਂਡ ਕੋਸਮੈਟਿਕਸ ਐਕਟ ਦੇ ਤਹਿਤ ਨਿਪਟਾਈਆ ਜਾਵੇ।ਉਨ੍ਹਾਂ ਕਿਹਾ ਕਿ ਜੇਕਰ ਪੁਲਿਸ ਪ੍ਰਸ਼ਾਸਨ ਵਲੋਂ ਕੈਮਿਸਟਾ ਤੇ ਹੋ ਰਹੀ ਧੱਕੇਸ਼ਾਹੀ ਨੂੰ ਬੰਦ ਨਾ ਕੀਤਾ ਗਿਆ ਤਾਂ ਸੰਘਰਸ਼ ਹੋਰ ਤੇਜ ਕੀਤਾ ਜਾਵੇਗਾ।

Check Also

ਐਸ.ਯੂ.ਐਸ ਦੀ ਵਿਦਿਆਰਥਣ ਨੇ ਸਟੇਟ ਲੈਵਲ ‘ਤੇ ਪ੍ਰਾਪਤ ਕੀਤੇ ਸਿਲਵਰ ਮੈਡਲ

ਸੰਗਰੂਰ, 29 ਜੁਲਾਈ (ਜਗਸੀਰ ਲੌਂਗੋਵਾਲ) – ਸ਼ਹੀਦ ਊਧਮ ਸਿੰਘ ਗਰੁੱਪ ਆਫ਼ ਇੰਸਟੀਚਿਊਸ਼ਨਜ਼ ਮਹਿਲਾਂ ਚੌਕ ਸੰਸਥਾ …

Leave a Reply