ਅੰਮ੍ਰਿਤਸਰ, 12 ਮਾਰਚ (ਜਗਦੀਪ ਸਿੰਘ ਸੱਗੂ) – ਭਾਰਤੀ ਯੂਥ ਫੈਡਰੇਸ਼ਨ (ਰਜਿ.) ਵਲੋਂ ਭਾਰਤੀ ਯੁਥ ਫੈਡਰੇਸ਼ਨ (ਬੀ.ਵਾਈ.ਐਫ਼) ਦੂਸਰਾ ਅੰਮ੍ਰਿਤਸਰ (ਉਤਰੀ) ਕ੍ਰਿਕੇਟ ਟੂਰਨਾਟਮੈਂਟ ਦਾ ਸਮਾਪਤੀ ਸਮਾਰੋਹ ਸਥਾਨਕ ਗਾਂਧੀ ਗਰਾਉਂਡ ਵਿਖੇ ਕਰਵਾਇਆ ਗਿਆ।ਜਿਸ ਵਿੱਚ ਜਲੰਧਰ ਉਤਰੀ ਵਲੋਂ ਵਿਧਾਇਕ ਕੇ.ਡੀ ਭੰਡਾਰੀ ਅਤੇ ਸਥਾਨਕ ਸਰਕਾਰਾਂ ਮੰਤਰੀ ਪੰਜਾਬ ਸ਼੍ਰੀ ਅਨਿਲ ਜੋਸ਼ੀ ਮੁੱਖ ਮਹਿਮਾਨ ਦੇ ਤੌਰ `ਤੇ ਸ਼ਾਮਿਲ ਹੋਏ ਅਤੇ ਉਨ੍ਹਾਂ ਨੇ ਜੇਤੂਆਂ ਨੂੰ ਪੁਰਸਕਾਰ ਵੰਡੇ।
ਇਸ ਫਾਈਨਲ ਮੈਚ ਵਿੱਚ ਵਾਰਡ ਨੰਬਰ 14 ਦੀ ਟੀਮ ਨੇ ਟਾਸ ਜਿੱਤ ਕੇ ਪਹਿਲਾਂ ਬੱਲੇਬਾਜੀ ਕਰਨ ਦਾ ਫ਼ੈਸਲਾ ਲਿਆ ਅਤੇ ਉਨ੍ਹਾਂ ਨੇ 19.1 ਓਵਰ ਵਿਚ 10 ਵਿਕਟਾਂ ਪਿਛੇ ਕੁੱਲ 95 ਰਣ ਬਣਾ ਕੇ ਬੀ.ਵਾਈ.ਐਫ਼ ਨੂੰ 96 ਦੌੜਾਂ ਦਾ ਟਾਰਗੇਟ ਦਿੱਤਾ ।
ਬੀ.ਵਾਈ.ਐਫ਼ ਦੀ ਟੀਮ ਨੇ ਬਹੁਤ ਹੀ ਧੂਆਂਧਾਰ ਬੱਲੇਬਾਜ਼ੀ ਕਰਦੇ ਹੋਏ 12.4 ਓਵਰਾਂ ਵਿੱਚ 4 ਵਿਕਟਾਂ ਦੇ ਨੁਕਸਾਨ `ਤੇ 96 ਦੌੜਾਂ ਨਾਲ ਮੈਚ ਜਿੱਤ ਲਿਆ।ਜੇਤੂ ਬੀ.ਵਾਈ.ਐਫ਼ ਦੀ ਟੀਮ ਨੂੰ ਮੁੱਖ ਮਹਿਮਾਨ ਨੇ ਜੇਤੂ ਟਰਾਫੀ ਦੇ ਨਾਲ 50 ਹਜ਼ਾਰ ਰੂਪਏ ਦਾ ਨਕਦ ਇਨਾਮ ਅਤੇ ਰਨਰ ਅਪ ਵਾਰਡ 14 ਦੀ ਟੀਮ ਨੂੰ ਰਨਰਅਪ ਟਰਾਫੀ ਦੇ ਨਾਲ 25 ਹਜ਼ਾਰ ਰੁਪਏ ਦਾ ਨਕਦ ਇਨਾਮ ਪ੍ਰਦਾਨ ਕੀਤਾ।ਇਸ ਦੇ ਨਾਲ ਹੀ ਦੋਨਾਂ ਟੀਮਾਂ ਦੇ ਸਾਰੇ ਖਿਡਾਰੀਆਂ ਅਤੇ ਉਘੀਆਂ ਸ਼ਖਸ਼ੀਅਤਾਂ ਨੂੰ ਵੀ ਯਾਦਗਾਰ ਟਰਾਫੀ ਦੇ ਨਾਲ ਸਨਮਾਨਿਤ ਕੀਤਾ ਗਿਆ।
ਬੀ.ਵਾਈ.ਐਫ਼ ਦੇ ਪ੍ਰਧਾਨ ਪਾਰਸ ਜੋਸ਼ੀ ਨੇ ਇਸ ਮੌਕੇ ਦੱਸਿਆ ਕਿ ਟੂਰਨਾਮੈਂਟ ਵਿੱਚ ਭਾਗ ਲੈਣ ਲਈ ਪੂਰੇ ਉੱਤਰੀ ਹਲਕੇ ਦੇ ਕ੍ਰਿਕੇਟ ਪ੍ਰੇਮੀਆਂ ਵਿੱਚ ਭਾਰੀ ਉਤਸ਼ਾਹ ਸੀ ਅਤੇ ਇਸ ਵਿੱਚ ਭਾਗ ਲੈਣ ਲਈ 70 ਟੀਮਾਂ ਨੇ ਆਪਣੀ ਟੀਮਾਂ ਦੀ ਲਿਸਟ ਜਮਾਂ ਕਰਵਾਈ ਸੀ, ਜਿਨ੍ਹਾਂ ਦੇ ਪਿਛਲੇ ਦਿਨਾਂ ਨਾਕਆਉਟ ਟੈਸਟ ਲੈਣ ਉਪਰੰਤ ਇਹਨਾਂ ਵਿਚੋਂ ਕੁੱਲ 16 ਟੀਮਾਂ ਸਿਲੈਕਟ ਹੋਈਆਂ ਹਨ।ਇਨ੍ਹਾਂ ਟੀਮਾਂ ਦੇ ਮੈਚ 27 ਫਰਵਰੀ ਵਲੋਂ ਰੋਜਾਨਾ ਜਾਰੀ ਸਨ ਅਤੇ ਅੱਜ ਇਸ ਟੂਰਨਾਮੈਂਟ ਦਾ ਫਾਈਨਲ ਮੈਚ ਸੀ ਜੋ ਬੀ.ਵਾਈ.ਐਫ਼ ਨੇ ਜਿੱਤ ਲਿਆ।ਟੂਰਨਾਮੇਂਟ ਦੀ ਜੇਤੂ ਰਹੀ ਟੀਮ ਨੂੰ 50000 ਅਤੇ ਰਨਰਅਪ ਟੀਮ ਨੂੰ 25000 ਦੇ ਨਕਦ ਇਨਾਮ ਦੇ ਕੇ ਸਨਮਾਨਿਤ ਕੀਤਾ ਗਿਆ ਹੈ।
ਮੁੱਖ ਮਹਿਮਾਨ ਵਿਧਾਇਕ ਕੇ.ਡੀ ਭੰਡਾਰੀ ਨੇ ਇਸ ਮੌਕੇ ਕਿਹਾ ਕਿ ਭਾਰਤੀ ਯੁਥ ਫੈਡਰੇਸ਼ਨ ਵਲੋਂ ਪਿਛਲੇ ਲੰਬੇ ਸਮੇਂ ਤੋਂ ਸਮਾਜ ਭਲਾਈ ਅਤੇ ਨੌਜਵਾਨਾਂ ਨੂੰ ਖੇਡਾਂ ਦੇ ਪ੍ਰਤੀ ਉਤਸ਼ਾਹਿਤ ਕਰਨ ਲਈ ਕਾਰਜ ਕੀਤੇ ਜਾ ਰਹੇ ਹਨ।ਜਿਸ ਦੇ ਤਹਿਤ ਪਿਛਲੇ ਸਾਲ ਵੀ ਭਾਰਤੀ ਯੂਥ ਫੈਡਰੇਸ਼ਨ ਵਲੋਂ ਪਹਿਲਾ ਕ੍ਰਿਕੇਟ ਟੂਰਨਾਮੈਂਟ ਕਰਵਾਇਆ ਗਿਆ ਸੀ।ਕੈਬਿਨੇਟ ਮੰਤਰੀ ਅਨਿਲ ਜੋਸ਼ੀ ਨੇ ਵੀ ਫੈਡਰੇਸ਼ਨ ਦੇ ਸਮੂਹ ਅਹੁਦੇਦਾਰਾਂ ਅਤੇ ਟੂਰਨਾਮੈਂਟ ਵਿੱਚ ਭਾਗ ਲੈਣ ਵਾਲੇ ਸਾਰੇ ਖਿਡਾਰੀਆਂ ਨੂੰ ਸ਼ੁਭ ਕਾਮਨਾਵਾਂ ਦਿੱਤੀਆਂ ਅਤੇ ਇਸ ਸਫਲ ਪ੍ਰਬੰਧ ਲਈ ਉਨ੍ਹਾਂ ਨੂੰ ਸ਼ਾਬਾਸ਼ ਦਿੱਤੀ।
ਇਸ ਮੌਕੇ ਕੌਂਸਲਰ ਸੁਖਵਿੰਦਰ ਸਿੰਘ ਪਿੰਟੂ, ਪ੍ਰਭਜੋਤ ਰਟੌਲ, ਅਮਨ ਐਰੀ ਅਤੇ ਜਰਨੈਲ ਸਿੰਘ ਢੋਟ, ਰਾਜੇਸ਼ ਮਿੱਤਲ, ਡਾਕਟਰ ਸੁਭਾਸ਼ ਪੱਪੂ, ਮਾਨਵ ਤਨੇਜਾ, ਵਿੱਕੀ ਐਰੀ, ਰੋਹਿਤ ਲਖਨਪਾਲ, ਰਿੱਕੀ ਨਈਅਰ, ਦੀਪਕ ਨਈਅਰ, ਗਗਨ ਅਰੋੜਾ, ਗੁਰਸੇਵਕ ਸਿੰਘ ਹੁੰਦਲ, ਸੁਰਿੰਦਰ ਮਹਾਜਨ, ਕੁਣਾਲ ਸ਼ਰਮਾ, ਮਨੀ ਭਾਟੀਆ, ਨਰਿੰਦਰ ਸਿੰਘ, ਵਰਿੰਦਰ ਕੌੜਾ, ਸੋਰੇਨ ਜੇਟਲੀ, ਨਿੱਕ ਬਾਠ, ਵਿਸ਼ਵਾਸ ਮਹਾਜਨ, ਜੈਬੀਰ, ਵਿਸ਼ਾਲ, ਸੰਗਮ, ਪਵਨ, ਸਾਹਿਲ, ਗਗਨ ਆਦਿ ਮੌਜੂਦ ਸਨ।
Check Also
ਲਾਇਨ ਕਲੱਬ ਸੰਗਰੂਰ ਗਰੇਟਰ ਵਲੋਂ ਸਲਾਨਾ ਸਮਾਗਮ ‘ਤੇ 10ਵੀਂ ਜਨਰਲ ਬਾਡੀ ਮੀਟਿੰਗ ਦਾ ਆਯੋਜਨ
ਸੰਗਰੂਰ, 4 ਜੁਲਾਈ (ਜਗਸੀਰ ਲੌਂਗੋਵਾਲ) – ਲਾਇਨ ਕਲੱਬ ਸੰਗਰੂਰ ਗਰੇਟਰ ਵਲੋਂ ਸਲਾਨਾ ਸਮਾਗਮ ਅਤੇ 10ਵੀਂ …