ਅੰਮ੍ਰਿਤਸਰ, 12 ਮਾਰਚ (ਜਗਦੀਪ ਸਿੰਘ ਸੱਗੂ) – ਸ਼ਥਾਨਕ ਰਣਜੀਤ ਐਵਨਿਊ ਸਥਿਤ ਮਾਧਵ ਵਿਦਿਆ ਨਿਕੇਤਨ ਸੀਨੀਅਰ ਸੈਕੰਡਰੀ ਸਕੂਲ ਵਿਖੇ ਹੋਲੀ ਦਾ ਤਿਓਹਾਰ ਰਵਾਇਤੀ ਜੋਸ਼ੌ ਖਰੋਸ਼ ਨਾਲ ਮਨਾਇਆ ਗਿਆ।ਸਵੇਰ ਦੀ ਸਭਾ ਦੌਰਾਨ +1 ਦੇ ਵਿਦਿਆਰਥੀਆਂ ਨੇ ਹੋਲੀ ਦੀ ਮੱਹਤਤਾ ਬਾਰੇ ਜਾਣੂ ਕਰਵਾਇਆ।ਪ੍ਰਿੰਸੀਪਲ ਰਮੇਸ਼ ਠਾਕੁਰ ਨੇ ਬੱਚਿਆਂ ਨੂੰ ਸੰਬੋਧਨ ਕਰਦਿਆਂ ਕਰਦਿਆਂ ਹੋਲੀ ਰੰਗਾਂ ਦਾ ਤਿਓਹਾਰ ਹੈ, ਜੋ ਦੇਸ਼ ਦੇ ਹਰ ਵਰਗ ਵਲੋਂ ਖੁਸ਼ੀਆਂ ਤੇ ਚਾਵਾਂ ਨਾਲ ਮਨਾਇਆ ਜਾਂਦਾ ਹੈ।ਉਨਾਂ ਵਿਦਿਆਰਥੀਆਂ ਨੂੰ ਅਪੀਲ ਕੀਤੀ ਕਿ ਹੋਲੀ ਮੌਕੇ ਸਿਹਤ ਨੂੰ ਨੁਕਸਾਨ ਪਹੁੰਚਾਉਣ ਵਾਲੇ ਕੈਮੀਕਲ ਵਾਲੇ ਰੰਗਾਂ ਦੀ ਵਰਤੋਂ ਤੋਂ ਪ੍ਰਹੇਜ ਕਰ ਕੇ ਬਿਨਾਂ ਪਾਣੀ ਦੇ ਵਾਤਾਵਰਣ ਸਹਿਯੋਗੀ ਸੁੱਕੇ ਰੰਗਾਂ ਦਾ ਇਸਤੇਮਾਲ ਕਰਨ।ਇਸ ਮੌਕੇ ਵਾਇਸ ਪ੍ਰਿੰਸੀਪਲ ਦਪਿੰਦਰਪਾਲ ਕੌਰ, ਕੋਆਰਡੀਨੇਟਰ ਸ਼ਮਾ ਪੁਰੀ, ਵਿਸ਼ਨੂੰ ਪ੍ਰਿਆ, ਅੰਜੂ ਖੁੱਲਰ, ਰਿਤਿਕਾ ਸ਼ਰਮਾ, ਪੁਨੀਤ ਕੌਰ, ਮੈਨੇਜਰ ਰਾਜੇਸ਼ ਮਹਾਜਨ ਆਦਿ ਤੋਂ ਇਲਾਵਾ ਸਕੂਲ ਸਟਾਫ ਮੈਂਬਰ ਹਾਜਰ ਸਨ।
Check Also
ਐਸ.ਯੂ.ਐਸ ਦੀ ਵਿਦਿਆਰਥਣ ਨੇ ਸਟੇਟ ਲੈਵਲ ‘ਤੇ ਪ੍ਰਾਪਤ ਕੀਤੇ ਸਿਲਵਰ ਮੈਡਲ
ਸੰਗਰੂਰ, 29 ਜੁਲਾਈ (ਜਗਸੀਰ ਲੌਂਗੋਵਾਲ) – ਸ਼ਹੀਦ ਊਧਮ ਸਿੰਘ ਗਰੁੱਪ ਆਫ਼ ਇੰਸਟੀਚਿਊਸ਼ਨਜ਼ ਮਹਿਲਾਂ ਚੌਕ ਸੰਸਥਾ …