ਅੰਮ੍ਰਿਤਸਰ, 7 ਜੁਲਾਈ (ਸੁਖਬੀਰ ਸਿੰਘ)- ਸਿਡਾਨਾ ਪੌਲੀਟੈਕਨਿਕ ਕਾਲਜ , ਰਾਮ ਤੀਰਥ ਰੋਡ ਖਿਆਲਾ ਖੁਰਦ ਵਿਖੇ ਵੱਖ ਵੱਖ ਤਕਨੀਕੀ ਕੋਰਸ ਜਿਵੇਂ ਕਿ ਕੰਪਿਊਟਰ ਇੰਜਨੀਅਰਿੰਗ ,ਮਕੈਨੀਕਲ ਇੰਜਨੀਅਰਿੰਗ, ਸਿਵਲ ਇੰਜਨੀਅਰਿੰਗ, ਇਲੈਕਟ੍ਰੋਨਿਕਸ ਅਤੇ ਕਮਊਨੀਕੇਸ਼ਨ ਇੰਜਨੀਅਰਿੰਗ, ਇਲੈਕਟਰੋਨਿਕ ਅਤੇ ਇਲੈਕਟਰੀਕਲ ਇੰਜਨੀਅਰਿੰਗ ਆਦਿ ਕੋਰਸ ਕਰਵਾਏ ਜਾਂਦੇ ਹਨ। ਇੱਥੇ ਪੜ੍ਹਾਈ ਦੇ ਨਾਲ ਨਾਲ ਵਿਦਿਆਰਥੀਆਂ ਦੇ ਰੁਜਗਾਰ ਲਈ ਵੀ ਕਈ ਯਤਨ ਕੀਤੇ ਜਾਂਦੇ ਹਨ। ਸਿਡਾਨਾ ਪੌਲੀਟੈਕਨਿਕ ਕਾਲਜ ਵਿਖੇ ਰੁਜਗਾਰ ਮੇਲਾ ਆਯੋਜਿਤ ਕੀਤਾ ਗਿਆ। ਇਸ ਦੁਰਾਨ ਮਕੈਨਿਕਲ ਇੰਜੀਨਅਰਿੰਗ ਦੇ ਹੋਣਹਾਰ ਵਿਦਿਆਰਥੀਆਂ ਨੇ ਹਿੱਸਾ ਲਿਆ ਜਿਹਨਾਂ ਵਿਚੋਂ ਸਿਮਰਨ ਸਿੰਘ, ਰਿਤੇਸ਼ ਕੁਮਾਰ, ਜਗਜੀਤ ਸਿੰਘ ਅਤੇ ਸੁਰਜੀਤ ਸਿੰਘ ਦੀ ਜੇ.ਸੀ ਸਟਰਿਪ ਫਾਸਟਨਰ ਨਾਮਕ ਕੰਪਨੀ ਵੱਲੋਂ ਚੁਣੇ ਗਏ। ਇਹਨਾਂ ਚੁਣੇ ਗਏ ਵਿਦਿਆਰਥੀਆਂ ਨੇ ਸੁਪਰਬਾਹਾ ਕਾਰ ਬਣਾ ਕੇ ਰਾਸ਼ਟਰ ਪੱਧਰ ਤੇ ਦੂਜਾ ਸਥਾਨ ਪ੍ਰਾਪਤ ਕਰਕੇ ਪਹਿਲਾਂ ਹੀ ਕਾਲਜ ਦਾ ਨਾਮ ਰੋਸ਼ਨ ਕੀਤਾ ਹੈ।
ਇਸ ਪ੍ਰਾਪਤੀ ਤੇ ਚੁਣੇ ਗਏ ਵਿਦਿਆਰਥੀਆਂ ਦਾ ਕਹਿਣਾ ਹੈ ਕਿ ਉਹ ਇਸ ਕਾਮਯਾਬੀ ਦਾ ਸਾਰਾ ਸਿਹਰਾ ਆਪਣੇ ਅਧਿਆਪਕਾਂ ਨੂੰ ਦਿੰਦੇ ਹਨ ਜਿਨ੍ਹਾਂ ਨੇ ਉਹਨਾਂ ਨੂੰ ਉੱਚ ਸਿੱਖਿਆ ਦੇ ਕੇ ਇਸ ਯੋਗ ਬਣਾਇਆ।
ਇਸ ਮੌਕੇ ਤੇ ਸਿਡਾਨਾ ਪੌਲੀਟੈਕਨਿਕ ਕਾਲਜ ਦੇ ਐਮ.ਡੀ. ਮੈਡਮ ਡਾ. ਜੀਵਨ ਜੋਤੀ ਸਿਡਾਨਾ ਅਤੇ ਪ੍ਰਿ: ਸ. ਸ਼ਮੀਰ ਸਿੰਘ ਅਤੇ ਟੀ.ਪੀ. a. ਸ਼ਬੀ.ਕੇ. ਗੁਪਤਾ ਨੇ ਵਿਦਿਆਰਥੀਆਂ ਨੂੰ ਉਹਨਾਂ ਦੀ ਪ੍ਰਾਪਤੀ ਲਈ ਵਧਾਈ ਦਿੱਤੀ ਅਤੇ ਅੱਗੇ ਲਈ ਇਸੇ ਤਰ੍ਹਾਂ ਤਰੱਕੀ ਕਰਨ ਲਈ ਪ੍ਰੇਰਿਤ ਕੀਤਾ। ਰੁਜ਼ਗਾਰ ਮੇਲੇ ਦੌਰਾਨ ਕਾਲਜ ਦੇ ਪ੍ਰਿ: ਸ.ਸ਼ਮੀਰ ਸਿੰਘ, ਟੀ.ਪੀ.a. ਸ਼ਬੀ.ਕੇ. ਗੁਪਤਾ, ਐਚ.a.ਡੀ. ਬਲਜੀਤ ਸਿੰਘ ਢਿੱਲੋਂ, ਐਚ.a.ਡੀ. ਜੋਤੀ ਖੁੱਲਰ, ਪੁਨੀਤ ਸਾਲਵਨ, ਹੀਮਾਨਸ਼ੂ ਸ਼ਰਮਾ , ਰੁਪਿੰਦਰ ਕੌਰ ਅਤੇ ਅਰਵਿੰਦ ਕੁਮਾਰ ਵੀ ਮੌਜੂਦ ਸਨ।
Check Also
ਅਕਾਲ ਅਕੈਡਮੀ ਬਾਘਾ ਵਲੋਂ ‘ਬੀਬਾ ਬੱਚਾ ਪ੍ਰਤੀਯੋਗਤਾ’ ਦਾ ਆਯੋਜਨ
ਸੰਗਰੂਰ, 27 ਦਸੰਬਰ (ਜਗਸੀਰ ਲੌਂਗੋਵਾਲ) – ਬੜੂ ਸਾਹਿਬ ਦੀ ਸਰਪ੍ਰਸਤੀ ਅਧੀਨ ਚੱਲ ਰਹੀ ਅਕਾਲ ਅਕੈਡਮੀ …