Wednesday, July 16, 2025
Breaking News

ਦਰਦ

Teean1

 

 

 

 

ਪੇਕੀ ਤੀਆਂ ਜਾਣਾ,
ਹੁੰਦੀ ਉਦੋਂ ਚੜਾਈ ਸੀ।
ਕੰਨਾਂ ਦੇ ਵਿੱਚ ਬੁੰਦੇ,
ਨੱਕ ਹੁੰਦੀ ਨੱਥੜੀ ਪਾਈ ਸੀ।

ਪੀਂਘ ਝੁਟਾ ਕੇ ਪਿਪਲੀ,
ਜਦ ਮੈਂ ਅੰਬਰੀ ਲਾਉਂਦੀ ਸੀ।
ਧੀ ਪਰੀਆਂ ਦੀ ਰਾਣੀ,
ਬੇਬੇ ਆਖ ਸੁਣਾਉਂਦੀ ਸੀ।

ਮਾਂ-ਬਾਪ ਦੇ ਬਾਝੋਂ,
ਪੇਕੇ ਸੁੰਨੇ ਲੱਗਦੇ ਨੇ।
ਵਿੱਚ ਕਾਲੀਆਂ ਰਾਤਾਂ,
ਜੁਗਨੂੰ ਸੋਹਣੇ ਜਗਦੇ ਨੇ,।

ਕਿਥੋਂ ਮੋੜ ਲਿਆਵਾਂ,
‘ਰੰਮੀ’ ਪੁਰਾਣੀਆਂ ਰੀਤਾਂ ਨੂੰ।
ਕੋਈ ਦਰਦ ਨਹੀਂ ਸੁਣਦਾ,
ਕਿਸ ਸੁਣਾਵਾਂ ਗੀਤਾਂ ਨੂੰ।

ਦਰੀਆਂ ਖੇਸ ਸੀ ਬੁਨਣੇ,
ਵੱਖਰਾ ਓਹ ਨਜ਼ਾਰਾ ਸੀ।
ਸਿਰ ਸੂਹੀ ਫੁਲਕਾਰੀ,
ਲਗਦਾ ਬਾਗ ਪਿਆਰਾ ਸੀ।

ਚਰਖੇ `ਤੇ ਤੰਦ ਪਾਉਣੇ,
ਆ ਕੇ ਕੌਣ ਸਿਖਾੳੂਗਾ।
ਵਿੱਚ ਏ.ਸੀ ਦੇ ਬਹਿ ਕੇ,
ਚੇਤਾ ਬੋਹੜ ਦਾ ਆਊਗਾ।

Rminder Faridkotia

 

 

 

 

– ਰਮਿੰਦਰ ਫਰੀਦਕੋਟੀ
3 ਫਰੈਂਡਜ਼ ਐਵੀਨਿੳੂ,
ਨਿੳੂ ਹਰਿੰਦਰਾ ਨਗਰ, ਫ਼ਰੀਦਕੋਟ।
ਮੋਬਾ : 98159-53929

Check Also

ਕੇਂਦਰ ਸਰਕਾਰ ਦੀਆਂ ਸਕੀਮਾਂ ਸਬੰਧੀ ਕੈਂਪ ਦਾ ਆਯੋਜਨ

ਸੰਗਰੁਰ, 13 ਜੁਲਾਈ (ਜਗਸੀਰ ਲੌਂਗੋਵਾਲ) – ਸ੍ਰੀ ਮੰਥਰੀ ਸ੍ਰੀ ਨਿਵਾਸੁਲੂ ਜੀ ਸੰਗਠਨ ਮਹਾਂਮੰਤਰੀ ਭਾਜਪਾ ਪੰਜਾਬ …

Leave a Reply