ਅੰਮ੍ਰਿਤਸਰ, 12 ਅਗਸਤ (ਪੰਜਾਬ ਪੋਸਟ- ਜਗਦੀਪ ਸਿੰਘ ਸੱਗੂ) ਸਥਾਨਕ ਡੀ.ਏ.ਵੀ ਇੰਟਰਨੈਸ਼ਨਲ ਸਕੂਲ ਵੇਰਕਾ ਬਾਈਪਾਸ ਵਿਖੇ ਸ੍ਰੀ ਕ੍ਰਿਸ਼ਨ ਜਨਮ ਅਸ਼ਟਮੀ ਤਿਓਹਾਰ
ਸਬੰਧੀ ਵਿਸ਼ੇਸ਼ ਪ੍ਰੋਗਰਾਮ ਆਯੌਜਿਤ ਕੀਤਾ ਗਿਆ। ਸਵੇਰ ਦੀ ਪ੍ਰਾਰਥਨਾ ਸਭਾ ਵਿੱਚ ਨੰਨੇ ਮੁੰਨੇ ਬੱਚਿਆਂ ਨੇ ਨਾਟ ਰੂਪ ਵਿੱਚ ਕ੍ਰਿਸ਼ਨ ਲੀਲਾ ਪੇਸ਼ ਕੀਤੀ ਅਤੇ ਸ੍ਰੀ ਕ੍ਰਿਸ਼ਨ ਜਨਮ ਅਸ਼ਟਮੀ ਮਨਾਉਣ ਦੀ ਮਹੱਤਤਾ ਦੱਸੀ। ਬੱਚਿਆਂ ਨੇ ਦੱਸਿਆ ਕਿ ਇਹ ਇੱਕ ਹਿੰਦੂ ਤਿਓਹਾਰ ਹੈ, ਜੋ ਭਗਵਾਨ ਸ੍ਰੀ ਕ੍ਰਿਸ਼ਨ ਜੀ ਦੇ ਪਾਵਨ ਜਨਮ ਦਿਨ `ਤੇ ਮਨਾਇਆ ਜਾਂਦਾ ਹੈ।ਰਾਸ ਲੀਲਾ ਪੇਸ਼ ਕਰਦਿਆਂ ਦੌਰਾਨ ਭਗਵਾਨ ਕ੍ਰਿਸ਼ਨ ਅਤੇ ਗੋਪੀਆਂ ਦੀ ਵੇਸ਼ ਭੂਸ਼ਾ ਵਿੱਚ ਸੱਜੇ ਨੰਨੇ ਮੁੰਨੇ ਬੱਚੇ ਭਗਵਾਨ ਦਾ ਸਾਖਸ਼ਾਤ ਰੂਪ ਲੱਗ ਰਹੇ ਸਨ।
ਸਕੂਲ ਪ੍ਰਿੰਸੀਪਲ ਅੰਜ਼ਨਾ ਗੁਪਤਾ ਨੇ ਸਾਰਿਆਂ ਨੂੰ ਵਧਾਈ ਦਿੰਦਿਆਂ ਕਿਹਾ ਕਿ ਇਹ ਮਹਾਨ ਧਾਰਮਿਕ ਤੇ ਸੰਸਕ੍ਰਿਤਕ ਤਿਓਹਾਰ ਹਰ ਸਾਲ ਨਵੀਂ ਪ੍ਰੇੁਰਣਾ, ਉਤਸ਼ਾਹ ਤੇ ਸੰਕਲਪ ਲਈ ਸਾਡਾ ਮਾਰਗ ਦਰਸ਼ਨ ਕਰਦਾ ਹੈ। ਉਨਾਂ ਕਿਹਾ ਕਿ ਜਿਸ ਤਰਾਂ ਭਗਵਾਨ ਕ੍ਰਿਸ਼ਨ ਜੀ ਨੇ ਬੁਰਰਾਈਆਂ ਦੇ ਸੂਚਕ ਕੰਸ ਨੂੰ ਮਾਰ ਕੇ ਸਮਾਜ ਨੂੰ ਨਵੀਂ ਦਿਸ਼ਾ ਦਿੱਤੀ ਸੀ ਉਸੇ ਤਰਾਂ ਸਾਨੂੰ ਬੇਇਨਸਾਫੀ ਤੇ ਚਰਿੱਤਰ ਦੀਆਂ ਬੁਰਾਈਆਂ ਦੇ ਖਾਤਮੇ ਲਈ ਅੱੱਗੇ ਆਉਣਾ ਚਾਹੀਦਾ ਹੈ।