ਅੰਮ੍ਰਿਤਸਰ, 18 ਅਗਸਤ (ਪੰਜਾਬ ਪੋਸਟ- ਜਗਦੀਪ ਸਿੰਘ ਸੱਗੂ) – ਅਦਾਲਤ ਦੁਆਰਾ ਚੀਫ ਖਾਲਸਾ ਦੀਵਾਨ ਦੇ ਹੱਕ ਵਿਚ ਹੋਏ ਫੈਸਲੇ ਲਈ ਗੁਰੁ ਸਾਹਿਬ ਦਾ ਸ੍ਰੀ ਦਰਬਾਰ ਸਾਹਿਬ ਵਿਖੇ ਅਰਦਾਸ ਕਰਵਾ
ਕੇ ਸ਼ੁਕਰਾਨਾ ਅਦਾ ਕੀਤਾ ਗਿਆ ।ਚੀਫ ਖਾਲਸਾ ਦੀਵਾਨ ਦੇ ਮੁੱਖ ਦਫਤਰ ਤੋਂ ਜਾਰੀ ਪ੍ਰੈਸ ਨੋਟ ਰਾਹੀਂ ਪ੍ਰਧਾਨ ਚਰਨਜੀਤ ਸਿੰਘ ਚੱਢਾ ਨੇ ਦਸਿਆ ਕਿ 2011 ਵਿਚ ਸਾਬਕਾ ਮੈਂਬਰ ਹਰਭਜਨ ਸਿੰਘ ਸੋਚ ਵਲੋਂ ਚੀਫ ਖਾਲਸਾ ਦੀਵਾਨ ਚੈਰੀਟੇਬਲ ਸੁਸਾਇਟੀ ਦੇ ਅਕਸ ਨੂੰ ਢਾਹ ਲਗਾਉਂਦਿਆਂ ਦੀਵਾਨੀ ਅਦਾਲਤ ਵਿਚ ਪਟੀਸ਼ਨ ਪਾਈ ਗਈ ਸੀ।2015 ਵਿਚ ਮਾਣਯੋਗ ਅਦਾਲਤ ਵਲੋਂ ਸਾਰੇ ਤੱਥਾਂ ਦੀ ਘੋਖ ਕਰਨ ਉਪਰੰਤ ਫੈਸਲਾ ਚੀਫ ਖਾਲਸਾ ਦੀਵਾਨ ਦੇ ਕੀਤੇ ਜਾ ਰਹੇ ਕੰਮਾਂ ਦੇ ਹੱਕ ਵਿੱਚ ਦੇ ਦਿੱਤਾ ਗਿਆ।
ਪ੍ਰੰਤੂ ਹਰਭਜਨ ਸਿੰਘ ਸੋਚ ਵਲੋਂ ਫੈਸਲੇ ਦੇ ਵਿਰੁਧ ਐਡੀਸ਼ਨਲ ਸੈਸ਼ਨ ਕੋਰਟ ਵਿਚ ਅਪੀਲ ਦਾਇਰ ਕੀਤੀ ਗਈ।2 ਸਾਲ ਦੀ ਸੁਣਵਾਈ ਦੌਰਾਨ ਮਾਨਯੋਗ ਐਡੀਸ਼ਨਲ ਸੈਸ਼ਨ ਜੱਜ ਨੇ ਵਿਰੋਧੀਆਂ ਦੀਆਂ ਦਲੀਲਾਂ ਨੂੰ ਰੱਦ ਕਰਦੇ ਹੋਏ 14-08-17 ਨੂੰ ਫੈਸਲਾ ਸੁਣਾਉਂਦਿਆਂ ਅਪੀਲ ਡਿਸਮਿਸ ਕਰ ਦਿੱਤੀ।ਉਨਾਂ ਕਿਹਾ ਕਿ ਭਾਈ ਰਾਜਬੀਰ ਸਿੰਘ ਦੁਆਰਾ ਕੀਤੀ ਅਰਦਾਸ ਵਿਚ ਆਨਰੇਰੀ ਸਕੱਤਰ ਨਰਿੰਦਰ ਸਿੰਘ ਖੁਰਾਣਾ, ਤਜਿੰਦਰ ਸਿੰਘ ਸਰਦਾਰ ਪਗੜੀ ਹਾਉਸ, ਹਰਮਿੰਦਰ ਸਿੰਘ, ਡਾ: ਧਰਮਵੀਰ ਸਿੰਘ ਆਦਿ ਹਾਜਰ ਸਨ।