Saturday, May 24, 2025
Breaking News

ਸੀ.ਐਚ.ਸੀ ਸੰਗਤ ਵਿਖੇ ਵਿਸ਼ਵ ਹਾਰਟ ਦਿਵਸ `ਤੇ ਸੈਮੀਨਾਰ

ਦਿਲ ਦੀ ਧੜਕਣ ਹੀ ਜਿਉਂਦੇ ਹੋਣ ਦੀ ਨਿਸ਼ਾਨੀ ਹੈ- ਐਸ.ਐਮ.ਓ

PPN0110201705ਬਠਿੰਡਾ, 01 ਅਕਤੂਬਰ (ਪੰਜਾਬ ਪੋਸਟ- ਅਵਤਾਰ ਸਿੰਘ ਕੈਂਥ, ਜਸਵਿੰਦਰ ਸਿੰਘ ਜੱਸੀ) – ਵਿਸ਼ਵ ਦਿਲ ਦਿਵਸ ਦੇ ਤਹਿਤ ਸੀ.ਐਚ.ਸੀ ਸੰਗਤ ਵਿਖੇ ਇਕ ਸੈਮੀਨਾਰ ਦਾ ਆਯੋਜਿਨ ਕੀਤਾ ਗਿਆ। ਜਿਸ ਵਿੱਚ ਬਲਾਕ ਭਰ ਤੋਂ ਸਮੂਹ ਏ.ਐਨ.ਐਮ, ਸਿਹਤ ਵਰਕਰ, ਐਸ.ਆਈ, ਐਲ.ਐਚ ਵੀ ਤੋਂ ਇਲਾਵਾ ਲੋਕਾਂ ਨੇ ਹਿੱਸਾ ਲਿਆ।ਸੀਨੀਅਰ ਮੈਡੀਕਲ ਅਫਸਰ ਡਾ: ਸਰਬਜੀਤ ਸਿੰਘ ਨੇ ਕਿਹਾ ਕਿ ਜ਼ਿੰਦਗੀ ਦੇ ਆਖਰੀ ਸਾਹਾਂ ਤੱਕ ਸਾਨੂੰ ਆਪਣੇ ਦਿਲ ਨੂੰ ਮਜ਼ਬੂਤ ਰੱਖਣਾ ਚਾਹੀਦਾ ਹੈ।ਉਹਨਾਂ ਕਿਹਾ ਕਿ ਦਿਲ ਦੀ ਧੜਕਣ ਹੀ ਜਿਊਂਦੇ ਹੋਣ ਦੀ ਨਿਸ਼ਾਨੀ ਹੈ।ਇਸ ਨੂੰ ਤੰਦਰੁਸਤ ਰੱਖਣ ਲਈ ਸਾਨੂੰ ਆਪਣੇ ਸਰੀਰ ਦਾ ਵਾਧੂ ਵਜ਼ਨ ਘਟਾਉਣਾ, ਰੋਜ਼ਾਨਾ ਸਰੀਰਕ ਕਸਰਤ ਕਰਨੀ ਅਤੇ ਖੁਰਾਕ ਜਿਸ ਵਿੱਚ ਹਰੀਆਂ ਸਬਜ਼ੀਆਂ, ਫਲਾਂ ਅਤੇ ਸਲਾਦ ਦੀ ਬਹੁਤਾਤ ਹੋਣੀ ਚਾਹੀਦੀ ਹੈ।ਉਹਨਾਂ ਰੋਜ਼ਾਨਾ ਜੀਵਨ ਵਿੱਚ ਤਲੀਆਂ ਅਤੇ ਮਸਾਲੇਦਾਰ ਚੀਜ਼ਾਂ ਨੂੰ ਘਟਾਉਣਾ, ਰੋਜ਼ ਦੀ ਖੁਰਾਕ ਵਿੱਚ ਨਮਕ ਦੀ ਮਾਤਰਾ ਘਟਾਉਣੀ, ਚਾਹ ਅਤੇ ਕੌਫੀ ਦੀ ਵਰਤੋਂ ਵੀ ਘਟਾਉਣੀ, ਦਿਲ ਦੀ ਬੀਮਾਰੀ ਤੋਂ ਬਚਣ ਲਈ ਉਚ ਖੂਨ ਦਬਾਅ ਨੂੰ ਕੰਟਰੋਲ ਕਰਨਾ, ਨਿਯਮਤ ਰੂਪ ਵਿੱਚ ਆਪਣਾ ਬਲੱਡ ਪ੍ਰੈਸ਼ਰ ਚੈਕ ਕਰਵਾਉਂਦੇ ਰਹਿਣਾ ਬਾਰੇ ਵਿਸਥਾਰ ਨਾਲ ਕਿਹਾ ਹੈ।ਇਸ ਮੌਕੇ ਬਲਾਕ ਹੈਲਥ ਐਜੂਕੇਟਰ ਸਾਹਿਲ ਪੁਰੀ ਨੇ ਕਿਹਾ ਕਿ ਸਬ ਸੈਂਟਰ ਪੱਧਰ `ਤੇ ਕੈੰਪ ਲਗਾ ਕੇ ਦਿਲ ਦੇ ਰੋਗੀ ਸ਼ੱਕੀ ਮਰੀਜ਼ ਨੂੰ ਤੁਰੰਤ ਰੈਫਰ ਕੀਤਾ ਜਾਵੇ ਤਾਂ ਜੋ ਸਮੇਂ `ਤੇ ਉਪਚਾਰ ਸ਼ੁਰੂ ਹੋ ਸਕੇ। ਉਹਨਾਂ ਕਿਹਾ ਕਿ ਇਸ ਦੇ ਨਾਲ ਹੀ ਪਿੰਡ ਪੱਧਰ ਤੇ ਜਾਗਰੂਕਤਾ ਕੈੰਪ ਵੀ ਲਗਾਏ ਜਾਣਗੇ। ਜਿਸ ਵਿਚ ਲੋਕਾਂ ਨੂੰ ਦਿਲ ਦੇ ਰੋਗ ਦੇ ਪ੍ਰਤੀ ਜਾਗਰੂਕ ਕੀਤਾ ਜਾਵੇ। ਜਿਸ ਨਾਲ ਸਮੇਂ ਨਾਲ ਹੀ ਬਿਮਾਰੀ ਨੂੰ ਵਧਣ ਤੋਂ ਰੋਕ ਲਿਆ ਜਾਵੇ।ਉਹਨਾਂ ਕਿਹਾ ਕਿ ਸਿਹਤ ਵਿਭਾਗ ਵਲੋਂ ਲੋਕਾਂ ਦੇ ਇਲਾਜ ਲਈ ਅਨੇਕਾਂ ਯੋਜਨਾਵਾਂ ਹਨ, ਜਿਸ ਵਿਚ ਮੁਫ਼ਤ ਇਲਾਜ਼ ਅਤੇ ਮੇਡੀਸਨ ਦੀ ਸੁਵਿਧਾ ਦਿਤੀ ਜਾ ਰਹੀ ਹੈ।ਤਾਂ ਜੋ ਸਿਹਤਮੰਦ ਸਮਾਜ ਤੰਦਰੁਸਤ ਸਮਾਜ ਦਾ ਨਿਰਮਾਣ ਹੋ ਸਕੇ।ਇਸ ਲਈ ਸਬ ਸੈਂਟਰ ਪੱਧਰ `ਤੇ ਲੋਕਾਂ ਨੂੰ ਜਾਣਕਾਰੀ ਦੇਣ ਬਾਰੇ ਕਿਹਾ ਹੈ।

Check Also

ਅਕੈਡਮਿਕ ਵਰਲਡ ਸਕੂਲ ਦੇ ਵਿਦਿਆਰਥੀਆਂ ਨੇ ਯੂਕੋ ਬੈਂਕ ਦਾ ਕੀਤਾ ਦੌਰਾ

ਸੰਗਰੂਰ, 23 ਮਈ (ਜਗਸੀਰ ਲੌਂਗੋਵਾਲ) – ਅਕੈਡਮਿਕ ਵਰਲਡ ਸਕੂਲ ਦੇ ਗਿਆਰਵੀਂ ਅਤੇ ਬਾਰਵੀਂ ਜਮਾਤ ਦੇ …

Leave a Reply