Monday, December 23, 2024

ਦੁੱਖਾਂ ਦਾ ਕਾਰਨ ਨਾ ਬਣ ਜਾਵੇ ਕਿਤੇ ਖੁਸ਼ੀਆਂ ਦਾ ਤਿਉਹਾਰ ?

ਬਟਾਲਾ, 18 ਅਕਤੂਬਰ (ਪੰਜਾਬ ਪੋਸਟ- ਨਰਿੰਦਰ ਬਰਨਾਲ) – ਭਾਰਤ ਤਿਉਹਾਰਾਂ ਦਾ ਦੇਸ਼ ਹੈ ਆਏ ਦਿਨ ਕੋਈ ਨਾ ਕੋਈ ਤਿਉਹਾਰ ਲੋਕ PPN1810201716ਮਨਾਉਦੇ ਹਨ, ਖਾਸ ਕਰਕੇ ਪੰਜਾਬੀ ਤਾ ਤਿਉਹਾਰਾਂ ਦਾ ਪੂਰਾ  ਆਨੰਦ  ਲੈਦੇ ਹਨ, ਪਰ ਤਿਉਹਾਰ ਵੀ ਤਾਂ ਹੀ ਚੰਗੇ ਲੱਗਦੇ ਹਨ ਜੇਕਰ ਖੁਸ਼ੀਆਂ ਤੇ ਖੇੜਿਆਂ ਨਾਲ ਮਨਾਏ ਜਾਣ।ਦੀਵਾਲੀ ਦਾ ਤਿਉਹਾਰ ਮਨਾਇਆ ਜਾ ਰਿਹਾ ਹੈ।ਇਸ ਸਬੰਧ ਵਿਚ ਮਾਨਯੋਗ ਸੁਪਰੀਮ ਕੋਰਟ ਨੇ ਦਿਲੀ ਵਿੱਚ ਪਟਾਕਿਆਂ ਤੇ ਪਾਬੰਦੀ ਲਗਾਈ ਤੇ ਪੰਜਾਬ ਵਿਚ ਸੀਮਤ ਸਮੇ ਦੌਰਾਨ ਹੀ ਪਟਾਕਿਆਂ ਦੀ ਵਰਤੋਂ ਕੀਤੀ ਜਾ ਸਕਦੀ।ਭਾਵੇ ਇਹ ਜਾਪਦਾ ਹੈ ਕਿ ਇਸ ਦਾ ਪੰਜਾਬ ਕੋਈ ਅਸਰ ਨਹੀ ਹੋਵੇਗਾ ਕਿਉਂਕਿ ਦਿਲੀ ਦੇ ਵਪਾਰੀਆਂ ਨੇ ਸਟਾਕ ਕੀਤਾ ਪਟਾਕਾ ਪੰਜਾਬ ਤੇ ਹੋਰ ਸਟੇਟਾਂ ਵੱਲ ਸੱਸਤੇ ਭਾਅ ਤੇ ਭੇਜਣਾ ਸ਼ੁਰੂ ਕਰ ਦਿਤਾ ਹੈ।ਦਾਲ ਰੋਟੀ ਵੀ ਦੂਸ਼ਿਤ ਹੋ ਗਈ ਤੇ ਪਟਾਕਿਆਂ ਨਾਲ ਅੰਮ੍ਰਿਤਸਰ ਦਾ ਵਾਤਾਵਰਣ ਦੂਸ਼ਿਤ ਹੁੰਦਾ ਹੈ, ਸ੍ਰੋਮਣੀ ਕਮੇਟੀ ਵਲੋ ਵੀ ਲੱਖਾਂ ਰੁਪੇ ਦੇ ਪਟਾਕੇ ਚਲਾਏ ਜਾਂਦੇ ਹਨ ਜੋ ਕਿ ਵਾਤਾਵਰਣ ਨੂੰ ਗੰਧਲਾ ਕਰਦੇ ਹਨ ਇਸ ਵਿਸ਼ੇ ਨੂੰ ਗਹਿਰਾਈ ਨਾਲ ਸੋਚਣਾ ਬਣਦਾ ਹੈ,  ਤੇ ਦੀਵਾਲੀ ਦੇ ਤਿਉਹਾਰ ਨੂੰ ਕਿਵੇਂ ਮਨਾਇਆ ਜਾਵੇ ਇਸ ਸਬੰਧ ਵੱਖ ਵੱਖ ਸਕੁਲਾਂ ਦੇ ਪ੍ਰਿੰਸੀਪਲਾਂ ਵਿਚਾਰ ਚਰਚਾ ਕੀਤੀ ਕਿ ਇਸ ਖੁਸ਼ੀਆਂ ਭਰੇ ਤਿਉਹਾਰ ਨੂੰ ਕਿਵੇ ਮਨਾਇਆ ਜਾਵੇ।
ਸਰਕਾਰੀ ਕੰਨਿਆਂ ਸੀਨੀਅਰ ਸੰਕੈਡਰੀ ਸਕੂਲ ਧਰਮਪੁਰਾ ਬਟਾਲਾ ਦੀ ਪ੍ਰਿੰਸੀਪਲ ਸ੍ਰੀਮਤੀ ਬਲਵਿੰਦਰ ਕੌਰ ਨੇ ਦੱਸਿਆ ਵਿਦਿਆਰਥੀਆਂ ਨੂੰ ਗਰੀਨ ਦੀਵਾਲੀ ਮਨਾਉਣ ਬਾਰੇ ਪ੍ਰੇਰਿਤ ਕੀਤਾ ਜਾ ਗਿਆ ਹੈ ਤੇ ਸਾਨੂੰ ਸਾਰਿਆਂ ਨੂੰ ਇਸ ਗੱਲ ਤਾਂ ਧਿਆਨ ਰੱਖ ਕੇ ਦੀਵਾਲੀ ਦਾ ਤਿਉਹਾਰ ਮਨਾਉਣਾ ਚਾਹੀਦਾ ਹੈ ਕਿ ਸਾਡਾ ਆਲਾ ਦੁਆਲਾ ਦੂਸ਼ਿਤ ਨਾ ਹੋਵੇ।ਸਾਹ ਦੇ ਰੋਗੀਆਂ ਵਾਸਤੇ ਕੋਈ ਸਮਸਿਆ ਪੈਦਾ ਨਾ ਕਰੀਏ, ਸੋ ਤਿਉਹਾਰ ਨੂੰ ਇਸ ਤਰਾਂ ਮਨਾਓੁ ਕਿ ਖੁਸ਼ੀਆਂ ਵੀ ਮਨਾਈਏ ਤੇ ਵਾਤਾਵਰਨ ਦਾ ਗੰਧਲਾ ਵੀ ਨਾ ਹੋਵੇ।
ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਭੁੱਲਰ ਦੇ ਪ੍ਰਿੰਸੀਪਲ ਲਖਵਿੰਦਰ ਸਿੰਘ ਨੇ ਕਿਹਾ ਕਿ ਦੀਵਾਲੀ ਦਾ ਤਿਉਹਾਰ ਸਾਨੂੰ ਸਾਰਿਆਂ ਨੂੰ ਰਲ ਮਿਲ ਕੇ ਮਨਾਉਣਾ ਚਾਹੀਦਾ ਹੈ, ਤੇ ਵਾਤਾਵਰਨ ਦਾ ਖਿਆਲ ਵੀ ਰੱਖਣਾ ਚਾਹੀਦਾ ਹੈ, ਦੀਵਾਲੀ ਦੀ ਰਾਤ ਕੁੱਝ ਘੰਟਿਆਂ ਵਿਚ ਲੱਖਾਂ ਰੁਪਿਆਂ ਨੂੰ ਅੱਗ ਲਗਾ ਕੇ ਤਮਾਸ਼ਾ ਵੇਖਿਆ ਜਾਂਦਾ ਹੈ, ਇਹ ਸਿਆਣਪ ਦੀ ਗੱਲ ਨਹੀ ਹੈ।
ਸਰਕਾਰੀ ਰਿਹਾਇਸ਼ੀ ਹੋਸਟਲ ਤੇ ਸਰਕਾਰੀ ਸੀਨੀਅਰ ਸੰਕੈਡਰੀ ਸਕੂਲ ਸੇਖਵਾਂ ਦੇ ਪ੍ਰਿੰਸੀਪਲ ਭਾਰਤ ਭੂਸ਼ਨ ਨੇ ਗਲਬਾਤ ਸਾਂਝੀ ਕੀਤੀ ਕਿ ਦੀਵਾਲੀ ਦੇ ਧੂੰਏ ਦਾ ਅਸਰ ਜਿਆਦਾਤਰ ਬੱਚਿਆਂ ਤੇ ਦਮੇ ਦੇ ਰੋਗੀਆਂ `ਤੇ ਜਿਆਦਾ ਹੁੰਦਾ ਹੈ।ਇਕ ਅਨੁਮਾਨ ਅਨੁਸਾਰ 800 ਕਰੋੜ ਰੁਪੈ ਦਾ ਪਟਾਕਾ ਇਕ ਰਾਤ ਵਿਚ ਫਕਿਆ ਜਾਂਦਾ ਹੈ ਤੇ ਤਕਰੀਬਨ 13000  ਘਟਨਾਵਾ ਵਾਪਰਦੀਆਂ ਹਨ, ਜਿਸ ਵਿਚ ਅੱਖਾਂ ਦੀ ਰੋਸ਼ਨੀ, ਚਿਹਰੇ ਦਾ ਸੜਨਾ ਆਦਿ ਮੁੱਖ ਹਨ ਤੇ ਇਹ ਘਟਨਾਵਾਂ ਬਚਿਆਂ ਨਾਲ ਜਿਆਦਾ ਵਾਪਰਦੀਆਂ ਹਨ।ਕਈ ਬੱਚੇ ਤਾਂ ਜਿੰਦਗੀ ਭਰ ਵਾਸਤੇ ਹੀ ਆਪਣੀ ਅਞੱਖਾਂ ਦੀ ਰੋਸ਼ਨੀ ਗੁਆ ਬੈਠਦੇ ਹਨ।
ਸ੍ਰੀਮਤੀ ਦਰਸ਼ਨਾ ਦੇਵੀ ਪ੍ਰਿੰਸੀਪਲ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਗੁਰਦਾਸ ਨੰਗਲ ਨੇ ਕਿਹਾ ਕਿ ਹਰ ਤਿਉਹਾਰ ਮਨਾਉਣ ਲੱਗਿਆਂ ਸਾਨੂੰ ਆਲੇ ਦੁਆਲੇ ਸਮਾਜ ਦਾ ਧਿਆਨ ਵੀ ਰੱਖਣਾ ਚਾਹੀਦਾ ਹੈ।ਮਾਨਯੋਗ ਸੁਪਰੀਮ ਕੋਰਟ ਦਾ ਪਟਾਕੇ ਨਾ ਚਲਾਉਣ ਦਾ ਫੈਸਲਾ ਇਕ ਸੱਚ ਦੱਸਦਾ ਹੈ ਕਿ ਸਾਡਾ ਸਮਾਜ ਹੌਲੀ ਹੌਲੀ ਮਰਦਾ ਜਾ ਰਿਹਾ ਹੈ, ਕਿਉਂਕਿ ਸਾਡੀਆਂ ਖਾਣ ਪੀਣ ਦੀਆ ਵਸਤਥ ਸਮਾਜ ਵਿੱਚ ਅਨੇਕਾਂ ਤਰਾਂ ਦੇ ਰੋਗ ਪੈਦਾ ਕਰ ਰਹੀਆਂ ਹਨ, ਸੋ ਤਿਉਹਾਰਾਂ ਦੌਰਾਨ ਤਿਆਰ ਕੀਤੀਆਂ ਮਠਿਆਈਆਂ ਮਿਆਰੀ ਨਹੀਂ ਹੁੰਦੀਆਂ, ਨਕਲੀ ਦੁੱਧ, ਖੋਆ, ਪਨੀਰ ਆਦਿ ਭਾਰੀ ਮਾਤਰਾ ਵਿਚ ਬਣਾਂਇਆ ਜਾਂਦਾ ਹੈ ਤੇ ਲੋਕ ਤਿਉਹਾਰਾਂ ਦੌਰਾਨ ਰੰਗਬਰੰਗੀਆਂ ਤੇ ਲਿਸ਼ ਲਿਸ਼ ਕਰਦੀਆਂ ਮਠਿਆਈਆਂ ਖਾਂਦੇ ਹਨ। ਇਹ ਮਠਿਆਈਆਂ ਕਈ ਤਰਾਂ ਤੇ ਭਿਆਨਕ ਰੋਗ ਪੈਦਾ ਕਰਦੀਆਂ ਹਨ, ਸੋ ਕੋਸ਼ਿਸ਼ ਕੀਤੀ ਜਾਵੇ ਕਿ ਘਰ ਵਿਚ ਹੀ ਤਿਆਰ ਕੀਤੇ ਪਕਵਾਨ ਹੀ ਖਾਧੇ ਜਾਣ ਤੇ ਪਟਾਕਿਆਂ ਦੀ ਵਰਤੋਂ ਬਿਲਕੁੱਲ ਨਾ ਕੀਤੀ ਜਾਵੇ।
ਸ੍ਰੀਮਤੀ ਕਮਲੇਸ਼ ਕੌਰ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਦਿਆਲਗੜ ਦੇ ਪਿੰ੍ਰਸੀਪਲ ਦੇ ਵਿਚਾਰਾਂ ਵਿਚ ਦੀਵਾਲੀ ਸਾਡਾ ਸਾਝਾ ਤਿਉਹਾਰ ਹੈ ਇਸ ਤਿਊਹਾਰ ਦੀਆਂ ਖੁਸ਼ੀਆਂ ਤਾ ਹੀ ਮਾਣੀਆ ਜਾ ਸਕਦੀਆਂ ਹਨ ਜੇ ਕਰ ਸੰਯਮ ਰੱਖਿਆ ਜਾਵੇ, ਤੇ ਸਮਾਜ ਦੀ ਤ੍ਰਾਸਦੀ ਨੂੰ ਧਿਆਨ ਵਿਚ ਰੱਖਿਆ ਜਾਵੇ ਕਰੌੜਾਂ ਦੇ ਪਟਾਕੇ, ਤੇ ਨਕਲੀ ਖਾਣ ਪੀਣ ਦੀਆਂ ਵਸਤਾ ਨੂੰ ਜਾਂਨ ਮਾਲ ਦੀ ਹਾਂਨੀ ਹੁੰਦੀ ਹੈ।ਸਕੂਲ ਵਿਚ ਵਿਦਿਆਰਥੀਆਂ ਨੂੰ ਹਰ ਪੱਖ ਸਮਝਾ ਦਿਤਾ ਗਿਆ ਤੇ ਇਸ ਵਾਰ ਆਸ ਕੀਤੀ ਜਾ ਰਹੀ ਹੈ ਸਾਰੇ ਲੋਕ ਗਰੀਨ ਦੀਵਾਲੀ ਮਨਾ ਕੇ ਵਾਤਾਵਰਣ ਦੀ ਸੂਧਤਾ ਵਿਚ ਹਿੱਸਾ ਪਾਉਣਗੇ।
ਦੀਵਾਲੀ ਦਾ ਤਿਉਹਾਰ ਸਮਾਜ ਵਿਚ ਕੋਈ ਘਟਨਾ ਜ਼ਾ ਹਾਦਸਾ ਪੈਦਾ ਨਾ ਕਰੇ ਇਸ ਵਾਸਤੇ ਸ੍ਰੀਮਤੀ ਪਰਮਜੀਤ ਕੌਰ ਪ੍ਰਿੰਸੀਪਲ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਧੁਪਸੜੀ ਨੇ ਆਪਣੇ ਵਿਚਾਰਾਂ ਵਿੱਚ ਕਿਹਾ ਕੇ ਸਿਖਿਆ ਵਿਭਾਗ ਪੰਜਾਬ ਤੇ ਖਾਸ ਕਰਕੇ ਮਾਨਯੋਗ ਹਾਈਕੋਰਟ ਦੇ ਫੈਸਲੇ ਦਾ ਸਿਫਤ ਕਰਨੀ ਚਾਹਦੀ ਹੈ ਕਿ ਆਖਰ ਸਮਾਜ ਦੇ ਭਲੇ ਵਾਸਤੇ ਕਿਸੇ ਨੇ ਗੱਲ ਤਾਂ ਕੀਤੀ ਕਿ ਪਟਾਕੇ ਵਾਤਾਵਰਨ ਦੂਸ਼ਿਤ ਕਰਦੇ ਹਨ ਤੇ ਦੀਵਾਲੀ ਤੋ ਕਈ ਦਿਨਾਂ ਤੱਕ ਉਸ ਧੂੰਏ ਦਾ ਅਸਰ ਰਹਿੰਦਾ ਹੈ ਕਿ ਕਈ ਜਿੰਦਗੀਆਂ ਦੀ ਮੌਤ ਦਾ ਕਾਰਨ ਬਣਦਾ ਹੈ।
ਸਾਬਕਾ ਜਿਲਾ ਸਿਖਿਆ ਅਫਸਰ (ਜਿਲਾ ਪ੍ਰੀਸ਼ਦ) ਤੇ ਪ੍ਰਿੰਸੀਪਲ ਅਮਰਜੀਤ ਸਿੰਘ ਸਰਕਾਰੀ ਸੀਨੀਅਰ ਸੰਕੈਡਰੀ ਸਕੂਲ ਬੁੱਟਰ ਕਲਾਂ ਅਨੁਸਾਰ ਦੀਵਾਲੀ ਦੇ ਤਿਉਹਾਰ ਦੀਆਂ ਖੁਸ਼ੀਆ ਦਾ ਆਨੰਦ ਤਾ ਹੀ ਲਿਆ ਜਾ ਸਕਦਾ ਹੈ ਜੇਕਰ ਅਸੀ ਸਮਾਜ ਦਾ ਧਿਆਨ ਵੀ ਰੱਖਿਆ ਸਾਡੀ ਹਵਾ ਏਨੀ ਗੰਧਲੀ ਹੋ ਗਈ ਹੈ ਕਿ ਸਾਡੀ ਰੁੱਤਾਂ ਦਾ ਹੀ ਬਦਲਾਅ ਹੋ ਗਿਆ ਹੈ, ਜਿਵੇ ਪਿਛਲੇ ਸਾਲ ਸਰਦੀ ਬਹੁਤ ਘਟ ਪਈ ਸੀ ਤੇ ਗਰਮੀ ਅਤ ਦੀ ਪੈਣ ਕਾਰਨ ਕਈ ਤਰਾਂ ਦੇ ਨੁਕਸਾਨ ਹੋਏ ਸਨ, ਇਸ ਸਭ ਵਾਤਾਵਰਨ ਗੰਧਲਾ ਹੋਣ ਦੇ ਕਾਰਨ ਹੀ ਹੁੰਦਾ ਹੈ ਤੇ ਖਾਸ ਕਰਕੇ ਪੂਰੇ ਸਾਲ ਵਿਚ ਏਨਾ ਹਵਾ ਪ੍ਰਦੂਸ਼ਣ ਨਹੀ ਹੁੰਦਾ ਜਿੰਨਾ ਕਿ ਕੁੱਝ ਘੰਟਿਆਂ ਵਿਚ ਹੀ ਹੋ ਜਾਂਦਾ ਹੈ, ਇਕ ਅਖਬਾਰ ਦੇ ਹਵਾਲੇ ਅਨੁਸਾਰ ਇਹ ਗੱਲ ਦੱਸੀ ਗਈ ਹੈ ਕਿ ਪਿਛਲੇ ਸਾਲਾ ਦੇ ਮੁਕਾਬਲੇ ਇਸ ਵਾਰ ਪਟਾਕਿਆਂ ਦੀ ਵਰਤੋਂ ਜਿਆਦਾ ਹੋਵੇ ਤੇ ਸਪੱਸ਼ਟ ਹੈ ਕਿ ਦੀਵਾਲੀ ਦੀ ਰਾਤ ਵਾਤਾਵਰਨ ਵੀ ਜਿਆਦਾ ਗੰਦਲਾ ਹੋਵੇਗਾ।
ਸਰਕਾਰੀ ਸੀਨੀਅਰ ਸਕੂਲ ਲੜਕੇ ਦੇ ਪ੍ਰਿੰਸੀਪਲ ਅਨਿਲ ਸਰਮਾ ਤੋ ਕਿ ਬਟਾਲੇ ਦੇ ਸਮਾਜ ਸੇਵੀ ਪਰਿਵਾਰ ਨਾਲ ਵੀ ਸਬੰਧ ਰੱਖਦੇ ਹਨ ਨੇ ਦੱਸਿਆ ਕਿ ਸਮਾਜ ਵਿਚ ਤਾ ਪਹਿਲਾਂ ਹੀ ਕੋੜ ਫੈਲਿਆ ਹੋਇਆ ਹੈ, ਮਾਝੇ ਵਿਚ ਕੈਂਸਰ ਦੇ ਹਜਾਰਾਂ ਰੋਗੀ ਵੇਖਣ ਨੂੰ ਮਿਲ ਰਹੇ ਹਨ, ਪਾਣੀ ਦੂਸ਼ਿਤ ਹੈ, ਖਾਣ ਪੀਣ ਦੀਆ ਵਸਤਾ ਦੂਸ਼ਿਤ ਹਨ, ਪ੍ਰਦੂਸ਼ਨ ਕਾਰਨ ਕਈ ਬਿਮਾਰੀਆਂ ਸਾਡੇ ਬੂਹੇ `ਤੇ ਦਸਤਕ ਦੇ ਰਹੀਆ ਹਨ, ਸੋ ਪਹਿਲ ਹੀ ਸਮਾਜ ਦੁੱਖਾਂ ਵਿਚੋ ਗੁਜਰ ਰਿਹਾ ਹੈ ਸੋ ਦੀਵਾਲੀ ਦਾ ਤਿਉਹਾਰ ਵੀ ਸਾਨੂੰ ਇਹਨਾ ਭਿਆਨਕ ਮੁੱਦਿਆ ਤੇ ਵਿਚਾਰ  ਕਰਕੇ ਹੀ ਮਨਾਉਣਾ ਚਾਹੀਦਾ ਹੈ,ਖੂਸ਼ੀਆ ਮਨਾਉਣ ਕਿ ਦੁੱਖ ਨਾ ਅਪਣਾ ਬੈਠੀਏ। ਸਾਨੂੰ ਸਾਰਿਆ ਨੂੱ ਵਾਤਾਵਰਣ ਬਚਾਉਣ ਵਿਚ ਆਪਣਾ ਬਣਦਾ ਹਿੱਸਾ ਪਾਉਣਾ ਚਾਹੀਦਾ ਹੈ।
ਅਮਰਦੀਪ ਸਿਘ ਸੈਣੀ ਸਾਬਕਾ ਜਿਲਾ ਸਿਖਿਆ ਅਫਸਰ (ਸਸ) ਗੁਰਦਾਸਪੁਰ ਤੇ ਹੁਣ ਪ੍ਰਿੰਸੀਪਲ ਸਰਕਾਰੀ ਸੀਨੀਅਰ ਸੰਕੈਡਰੀ ਸਕੂਲ ਨੌਸਿਹਰਾ ਮੱਝਾ ਸਿੰਘ ਨੇ ਆਪਣੇ ਵਿਚਾਰਾਂ ਵਿਚ ਕਿਹਾ ਕਿ ਦੀਵਾਲੀ ਦਾ ਤਿਉਹਾਰ ਆਪਣੇ ਮਨਾਂ ਵਿਚੋ ਨਫਤਰ ਕੱਢਣ ਤੇ ਆਪਣੇ ਮਨਾਂ ਵਿਚ ਹੋਸਨੀ ਕਰਨ ਦਾ ਤਿਉਹਾਰ ਹੈ, ਪਰ ਬਾਹਰੀ ਤੋਂ ਕੀਤੀ ਰੋਸ਼ਨੀ ਦਾ ਕੋਈ ਫਾਇਦਾ ਨਹੀ ਹੈ ਤੋ ਆਲਾ ਦੁਆਲਾ ਗੰਦਲਾ ਕਰਨ ਦੀ ਬਜਾਏ ਪਿਆਰ, ਭਾਵਨਾ ਤੇ ਸਾਂਝੀਵਾਲਤਾ ਸੁਨੇਹਾ ਘਰ ਘਰ ਪਹੁੰਚਾ ਕੇ ਇਸ ਤਿਉਹਾਰ ਦੀਆਂ ਖੁਸ਼ੀਆ ਸਾਂਝੀਆਂ ਕਰਨੀ ਚਾਹੀਦੀਆ ਹਨ।

Check Also

ਸਾਹਿਬਜ਼ਾਦਿਆਂ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਸ਼ਰਧਾਂਜਲੀ ਸਮਾਗਮ

ਸੰਗਰੂਰ, 21 ਦਸੰਬਰ (ਜਗਸੀਰ ਲੌਂਗੋਵਾਲ) – ਬੜੂ ਸਾਹਿਬ ਵਲੋਂ ਸੰਚਾਲਿਤ ਅਕਾਲ ਅਕੈਡਮੀ ਫਤਿਹਗੜ੍ਹ ਗੰਢੂਆਂ ਵਿਖੇ …

Leave a Reply