ਅੰਮ੍ਰਿਤਸਰ, 21 ਜੁਲਾਈ (ਪੰਜਾਬ ਪੋਸਟ ਬਿਊਰੋ) – ਅੰਮ੍ਰਿਤਸਰ ਵਿਕਾਸ ਮੰਚ ਨੇ ਇਤਹਾਦ ਏਅਰਵੇਜ਼ ਨੂੰ ਅਬੂ-ਡਾਬੀ ਤੋਂ ਸ੍ਰੀ ਗੁਰੂ ਰਾਮਦਾਸ ਜੀ ਅੰਤਰ-ਰਾਸ਼ਟਰੀ ਹਵਾਈ ਅੱਡਾ ਅੰਮ੍ਰਿਤਸਰ ਲਈ ਸਿੱਧੀ ਉਡਾਣ ਸ਼ੁਰੂ ਕਰਨ ਦੀ ਅਪੀਲ ਕੀਤੀ ਹੈ। ਇਤਿਹਾਦ ਏਅਰਵੇਜ਼ ਦੇ ਪ੍ਰਧਾਨ ਤੇ ਮੁਖ-ਕਾਰਜਕਾਰੀ ਅਫ਼ਸਰ ਜੇਮਜ਼ ਹੋਗਨ ਨੂੰ ਲਿਖੇ ਪੱਤਰ ਵਿਚ ਮੰਚ ਦੇ ਸਰਪ੍ਰਸਤ ਡਾ: ਚਰਨਜੀਤ ਸਿੰਘ ਗੁਮਟਾਲਾ ਨੇ ਕਿਹਾ ਕਿ ਇਤਿਹਾਦ ਏਅਰਵੇਜ਼ ਦੀਆਂ ਅਬੂ-ਡਾਬੀ ਤੋਂ ਭਾਰਤ ਦੇ ੧੧ ਹਵਾਈ ਅੱਡਿਆਂ ਜਿਨ੍ਹਾਂ ਵਿੱਚ ਦਿੱਲੀ, ਅਹਿਦਾਬਾਦ, ਬੰਗਲੌਰ, ਜੈਪੁਰ, ਚੰਨਈ, ਹੈਦਰਾਬਾਦ, ਕੋਚੀ, ਮੁੰਬਈ, ਤ੍ਰਿਵੈਂਟਰਮ, ਕੋਲਕਤਾ ਕੋਜੀਕੋਡ ਸ਼ਾਮਲ ਹਨ, ਲਈ ਸਿੱਧੀਆਂ ਉਡਾਣਾਂ ਹਨ। ਲੱਖਾਂ ਪੰਜਾਬੀ ਅਮਰੀਕਾ, ਕੈਨੇਡਾ, ਇੰਗਲੈਂਡ, ਜਰਮਨ, ਇਟਲੀ, ਆਸਟਰੇਲੀਆ, ਜਰਮਨ, ਆਦਿ ਮੁਲਕਾਂ ਵਿਚ ਰਹਿੰਦੇ ਹਨ। ਇਸ ਸਮੇਂ ਅੰਮ੍ਰਿਤਸਰ ਤੋਂ ਕਤਰ ਏਅਰਵੇਜ਼, ਉਜ਼ਬੇਕਿਸਤਾਨ ਏਅਰਵੇਜ਼, ਤੁਰਕਿਮਸਤਾਨ ਏਅਰ ਲਾਈਨਜ਼ ਦੀਆਂ ਸਿਧੀਆਂ ਉਡਾਣਾਂ ਸਫ਼ਲਤਾ ਪੂਰਵਕ ਚਲ ਰਹੀਆਂ ਹਨ। ਇਸ ਲਈ ਇਤਿਹਾਦ ਏਅਰਵੇਜ਼ ਦੀ ਵੀ ਇੱਥੋਂ ਰੋਜ਼ਾਨਾ ਇਕ ਉਡਾਣ ਸਫ਼ਲਤਾਪੂਰਵਕ ਚਲ ਸਕਦੀ ਹੈ,ਜਿਵੇਂ ਬਾਕੀ ਸ਼ਹਿਰਾਂ ਤੋਂ ਚਲ ਰਹੀ ਹੈ।ਪੱਤਰ ਦੀ ਕਾਪੀ ਲੋਕ ਸਭਾ ਮੈਂਬਰ ਤੇ ਲੋਕ ਸਭਾ ਦੇ ਡਿਪਟੀ ਲੀਡਰ ਕੈਪਟਨ ਅਮਰਿੰਦਰ ਸਿੰਘ ਨੂੰ ਭੇਜ ਕੇ ਬੇਨਤੀ ਕੀਤੀ ਗਈ ਹੈ ਕਿ ਉਹ ਇਸ ਸੰਬੰਧੀ ਸਬੰਧਿਤ ਅਧਿਕਾਰੀਆਂ ਨਾਲ ਗੱਲ ਕਰਕੇ ਇਹ ਉਡਾਣ ਸ਼ੁਰੂ ਕਰਵਾਉਣ ਜਿਵੇਂ ਉਨ੍ਹਾਂ ਅੰਮ੍ਰਿਤਸਰ ਤੋਂ ਸਿੰਗਾਪੁਰ ਲਈ ਸਿੰਗਾਪੁਰ ਏਅਰਲਾਈਨਜ਼ ਦੀ ਉਡਾਣ ਸ਼ੁਰੂ ਕਰਵਾਈ ਸੀ, ਜਦ ਉਹ ਮੁੱਖ-ਮੰਤਰੀ ਸਨ ।
Check Also
ਸਾਹਿਬਜ਼ਾਦਿਆਂ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਸ਼ਰਧਾਂਜਲੀ ਸਮਾਗਮ
ਸੰਗਰੂਰ, 21 ਦਸੰਬਰ (ਜਗਸੀਰ ਲੌਂਗੋਵਾਲ) – ਬੜੂ ਸਾਹਿਬ ਵਲੋਂ ਸੰਚਾਲਿਤ ਅਕਾਲ ਅਕੈਡਮੀ ਫਤਿਹਗੜ੍ਹ ਗੰਢੂਆਂ ਵਿਖੇ …