ਅੱਜ ਤਾਂ ਨੌਜਵਾਨਾਂ ਨੇ ਸੱਥ ਵਿੱਚ ਰੌਣਕਾਂ ਲਾਈਆਂ ਹੋਈਆਂ ਆ ਬਾਬਾ ਜੀ, ਫ਼ੌਜੀ ਰਾਮ ਸਿੰਘ ਨੇ ਲੰਘਦਿਆਂ ਕਿਹਾ।
ਬਿਜਲੀ ਕੱਟ ਨੇ ਕੱਢੇ ਆ ਇਹ ਬਾਹਰ, ਨਹੀਂ ਤਾਂ ਇਹ ਮੋਬਾਈਲ ਫੋਨ ਦੇ ਢੂਏ `ਚ ਈ ਵੜੇ ਰਹਿੰਦੇ ਆ, ਫ਼ੌਜੀਆ।ਇਹ ਨਾ ਆਵਦੀ ਜ਼ਿੰਦਗੀ ਬਾਰੇ ਸੋਚਦੇ ਆ ਤੇ ਨਾ ਹੀ ਘਰਦਿਆਂ ਦਾ ਕੋਈ ਕੰਮ ਸਵਾਰਦੇ ਨੇ ਪਤੰਦਰ, ਬਾਬਾ ਜੀਤ ਨੇ ਆਖਿਆ।
ਇਹ ਸੁਣ ਕੇ ਰਾਮੀ ਨੇ ਕਿਹਾ ਮੋਬਾਈਲ ਵਿੱਚ ਜਿੰਨਾ ਚਿਰ ਬੈਟਰੀ ਚਾਰਜ਼ ਰਹਿੰਦੀ ਆ ਤੇ ਇੰਟਰਨੈਟ ਡਾਟਾ ਪੈਕ ਚੱਲਦਾ ਆ, ਉਦੋਂ ਤੱਕ ਤਾਂ ਫੁੱਲ ਮੌਜਾਂ ਨੇ, ਬਾਬਾ ਜੀ।ਪਰ ਜਿਵੇਂ ਈ ਡਾਟਾ ਪੈਕ ਜਾਂ ਬੈਟਰੀ ਖਤਮ ਹੋਈ, ਕਿਸੇ ਕੰਮ ਦੇ ਨਹੀਂ ਇਹ ਮੋਬਾਈਲ।ਠੀਕ ਇਸੇ ਤਰਾਂ ਮਨੁੱਖ ਨੂੰ ਜਦ ਤੱਕ ਸਾਹ ਆਉਂਦਾ, ਤਦ ਤੱਕ ਤਾਂ ਚੰਗਾ।ਪਰ ਜਿਵੇਂ ਈ ਜ਼ਿੰਦਗੀ ਦਾ ਡਾਟਾ ਖਤਮ ਹੋਇਆ ਮੋਬਾਇਲ ਵਾਂਗ ਇਹ ਸਰੀਰ ਵੀ ਕਿਸੇ ਕੰਮ ਦਾ ਨਹੀਂ ਰਹਿੰਦਾ।
ਫ਼ੌਜੀਆ, ਬੜੀ ਪਤੇ ਦੀ ਕਹਿ ਗਿਆ ਰਾਮੀ, ਬਾਬਾ ਜੀਤ ਸਿੰਘ ਨੇ ਕੁੱਝ ਭਾਵੁਕ ਹੁੰਦਿਆਂ ਕਿਹਾ।
ਪ੍ਰਿੰਸੀਪਲ ਵਿਜੈ ਗਰਗ
ਸਰਕਾਰੀ ਕੰਨਿਆ ਸਕੂਲ
ਮਲੋਟ।
ਮੋ – 94656 82110