Thursday, July 3, 2025
Breaking News

ਦਰਿਆ ਦਿਲੀ

ਫਿਰ ਸੱਚ ਦਾ ਜਾਮਾ ਪਹਿਨ
ਝੂਠ ਮੈਨੂੰ ਭਰਮਾਉਣ ਆਇਆ ਹੈ
ਜੋ ਹੋ ਨਹੀਂ ਸਕਦਾ ਉਸਦਾ
ਯਕੀਨ ਦਵਾਉਣ ਆਇਆ ਹੈ।

ਮੇਰੇ ਰੁੱਸਣ `ਤੇ ਉਸਨੂੰ
ਕੋਈ ਫ਼ਰਕ ਨਹੀਂ ਪੈਂਦਾ
ਉਸਦੀ ਦਰਿਆ ਦਿਲੀ ਦੇਖੋ
ਮੈਨੂੰ ਮਨਾਉਣ ਆਇਆ ਹੈ।

ਹੱਥੀਂ ਲਾ ਕੇ ਲਾਂਬੂ
ਉਹ ਮੋਏ ਰਿਸ਼ਤਿਆਂ ਨੂੰ
ਰਿਸ਼ਤਾ ਸੱਜਰਾ ਕੋਈ
ਬਣਾਉਣ ਆਇਆ ਹੈ।

ਦੁੱਖ ਦਿੰਦਾ ਹੋਇਆ ਜਦੋਂ
ਉਹ ਥੱਕ ਗਿਆ ਆਖਿਰ
ਬਦਲ ਕੇ ਭੇਸ ਫਿਰ
ਦੁੱਖ ਵੰਡਾਉਣ ਆਇਆ ਹੈ।

ਇਸ ਤੋਂ ਪਹਿਲਾਂ ਕਿ ਮੈਂ
ਜਲ ਕੇ ਰਾਖ ਹੋ ਜਾਂਦੀ
ਉਹ ਬਣ ਕੇ ਸਾਵਣ
ਮੈਨੂੰ ਬਚਾਉਣ ਆਇਆ ਹੈ।

ਵਾਅਦੇ ਕਰਕੇ ਮੁਕਰਨਾ
ਜਿਸ ਦੀ ਫ਼ਿਤਰਤ ਸੀ `ਕੰਵਲ`
ਅੱਜ ਉਹੀ ਵਾਅਦੇ
ਨਿਭਾਉਣ ਆਇਆ ਹੈ।

Kanwal Dhillon

 

 

 

 

 

 
ਕੰਵਲਜੀਤ ਕੌਰ ਢਿੱਲੋਂ
ਤਰਨ ਤਾਰਨ।
ਮੋ- 9478793231

Check Also

ਨਿਗਮ ਵਲੋਂ ਲਗਾਏ ਹਫਤਾਵਾਰ ਕੈਂਪਾਂ ਵਿੱਚ ਭਰੀਆਂ ਗਈਆਂ ਪ੍ਰਾਪਰਟੀ ਟੈਕਸ ਰਿਟਰਨਾਂ

200 ਦੇ ਕਰੀਬ ਪਾਣੀ ਅਤੇ ਸੀਵਰੇਜ ਦੇ ਨਜਾਇਜ਼ ਕਨੈਕਸ਼ਨ ਕੀਤੇ ਗਏ ਰੈਗੂਲਰ – ਵਧੀਕ ਕਮਿਸ਼ਨਰ …

Leave a Reply