ਬਠਿੰਡਾ, 16 ਫਰਵਰੀ (ਪੰਜਾਬ ਪੋਸਟ- ਅਵਤਾਰ ਸਿੰਘ ਕੈਂਥ, ਜਸਵਿੰਦਰ ਸਿੰਘ ਜੱਸੀ) – ਐਸ.ਐਸ.ਡੀ ਗਰਲਜ਼ ਕਾਲਜ ਬਠਿੰਡਾ ਵਲੋਂ ਗੋਲਡਨ ਜੁਬਲੀ (50ਵੀਂ ਵਰ੍ਹੇ ਗੰਢ (1967 ਤੋਂ 2017) ਅੱਜ ਸ਼ਾਮ 6.00 ਵਜੇ ਮਨਾਈ ਜਾ ਰਹੀ ਹੈ।ਇਸ ਸਮਾਗਮ ਵਿੱਚ ਵਿੱਤ ਮੰੰਤਰੀ ਮਨਪ੍ਰੀਤ ਸਿੰਘ ਬਾਦਲ ਮੁੱਖ ਮਹਿਮਾਨ ਵਜੋਂ ਅਤੇ ਮੈਡਮ ਵੀਨੂ ਬਾਦਲ ਵਿਸ਼ੇਸ਼ ਮਹਿਮਾਨ ਵਜੋਂ ਪਹੰੁਚ ਰਹੇ ਹਨ।ਇਸ ਸਬੰਧ ਵਿੱਚ ਕਾਲਜ ਦੀ ਪ੍ਰਬੰਧਕ ਕਮੇਟੀ ਅਤੇ ਪ੍ਰਿੰਸੀਪਲ ਡਾ. ਪਰਮਿੰਦਰ ਕੌਰ ਤਾਂਘੀ ਅਤੇ ੳੂਸ਼ਾ ਸਰਮਾ ਨੇ ਪ੍ਰੈਸ ਕਾਨਫਰੰਸ ਦੌਰਾਨ ਕਿਹਾ ਕਿ ਕਾਲਜ ਦੇ ਵਿਦਿਆਰਥੀਆਂ ਵੱਲੋਂ ਕੋਰਿਓਗਰਾਫੀ ਪੇਸ਼ ਕਰਕੇ ਕਾਲਜ ਦੀਆਂ ਹੁਣ ਤੱਕ ਦੀਆਂ ਪ੍ਰਾਪਤੀਆਂ ਬਾਰੇ ਚਾਨਣਾ ਪਾਇਆ ਜਾਵੇਗਾ।ਉਹਨਾਂ ਕਿਹਾ ਕਿ ਕਾਲਜ ਦੇ ਹਰ ਇਕ ਵਿਦਿਆਰਥੀਆਂ ਦਾ 50 ਹਜ਼ਾਰ ਰੁਪਏ ਦਾ ਦੁਰਘਟਨਾ ਬੀਮਾ ਕਰਵਾਇਆ ਜਾਂਦਾ ਹੈ, ਲੇਕਿਨ ਹੁਣ ਤੱਕ ਕਿਸੇ ਵੀ ਵਿਦਿਆਰਥੀ ਨੇ ਇਸ ਬਾਰੇ ਕਦੀ ਵੀ ਕਲੇਮ ਨਹੀ ਕੀਤਾ ਗਿਆ।ਸੰਸਥਾ ਦੀ ਸਥਾਪਤੀ ਸਮੇਂ ਤੋਂ ਲੈ ਕੇ 25 ਸਾਲ ਇਥੇ ਸਿਰਫ ਆਰਟਸ ਸਟ੍ਰੀਮ ਹੀ ਪੜ੍ਹਾਈ ਗਈ ਅਤੇ ਬਾਅਦ ਵਾਲੇ 25 ਸਾਲਾਂ ਵਿੱਚ ਇਥੋਂ ਦੀਆਂ ਲੜਕੀਆਂ ਨੂੰ ਸਮੇਂ ਦਾ ਹਾਣੀ ਬਨਾਉਣ ਲਈ ਵੱਖ-ਵੱਖ ਕੋਰਸ ਸ਼ੁਰੂ ਕੀਤੇ ਗਏ।ਇਸ ਦੌਰਾਨ ਐਸ.ਐਸ.ਡੀ ਗਰੁੱਪ ਆਫ਼ ਗਰਲਜ਼ ਕਾਲਜ ਦੇ ਪ੍ਰਧਾਨ ਸੋਮਨਾਥ ਬਾਘਲਾ, ਪ੍ਰਮੋਦ ਮਿੱਤਲ, ਜਸਵੰਤ ਰਾਏ ਸਿੰਗਲਾ, ਜੇ.ਕੇ ਗੁਪਤਾ, ਅਜੈ ਗੁਪਤਾ ਅਤੇ ਮੈਡਮ ੳੂਸ਼ਾ ਸਰਮਾ ਵੀ ਹਾਜ਼ਰ ਸਨ।
Check Also
ਸਾਹਿਬਜ਼ਾਦਿਆਂ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਸ਼ਰਧਾਂਜਲੀ ਸਮਾਗਮ
ਸੰਗਰੂਰ, 21 ਦਸੰਬਰ (ਜਗਸੀਰ ਲੌਂਗੋਵਾਲ) – ਬੜੂ ਸਾਹਿਬ ਵਲੋਂ ਸੰਚਾਲਿਤ ਅਕਾਲ ਅਕੈਡਮੀ ਫਤਿਹਗੜ੍ਹ ਗੰਢੂਆਂ ਵਿਖੇ …