Friday, October 18, 2024

ਮੰਚ ਨੇ ਏਅਰ ਕਨੇਡਾ ਦੀ ਸਿੱਧੀ ਉਡਾਣ ਲਈ ਸੰਸਦ ਮੈਂਬਰ ਸੁੱਖ ਧਾਲੀਵਾਲ ਰਾਹੀਂ ਸੌਂਪਿਆ ਮੰਗ ਪੱਤਰ

ਭਾਰਤ ਦੇ ਲੋਕਾਂ ਵਲੋਂ ਜਸਟਿਨ ਟਰੂਡੋ ਨੂੰ ਭਰਵਾਂ ਸਨਮਾਨ ਦਿੱਤਾ ਜਾ ਰਿਹਾ ਹੈ- ਸੁੱਖ ਧਾਲੀਵਾਲ
ਅੰਮ੍ਰਿਤਸਰ, 22 ਫਰਵਰੀ (ਪੰਜਾਬ ਪੋਸਟ – ਜਗਦੀਪ ਸਿੰਘ ਸੱਗੂ) – ਭਾਰਤ ਫੇਰੀ `ਤੇ ਆਏ ਕਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦੇ PPN2202201821ਵਫਦ ਵਿੱਚ ਸ਼ਾਮਲ ਮੈਂਬਰ ਪਾਰਲੀਮੈਂਟ ਸੁੱਖ ਧਾਲੀਵਾਲ ਨਾਲ ਅੱਜ ਅੰਮ੍ਰਿਤਸਰ ਵਿਕਾਸ ਮੰਚ ਦੇ ਅਹੁੱਦੇਦਾਰਾਂ ਨੇ ਕਨੇਡਾ ਵਿੱਚ ਵੱਸਦੇ ਪੰਜਾਬੀਆਂ ਦੀ ਸਹੂਲਤ ਲਈ ਗੁਰੂ ਨਗਰੀ ਤੋਂ ਸਿੱਧੀਆਂ ਉਡਾਣਾਂ ਸ਼ੁਰੂ ਕਰਵਾਉਣ ਲਈ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦੇ ਨਾਮ ਇਕ ਮੰਗ ਪੱਤਰ ਸੌਂਪਿਆ ਹੈ।
ਇਸ ਮੰਗ ਪੱਤਰ ਬਾਰੇ ਜਾਣਕਾਰੀ ਦਿੰਦਿਆਂ ਵਿਕਾਸ ਮੰਚ ਦੇ ਪ੍ਰਧਾਨ ਕੁਲਵੰਤ ਸਿੰਘ ਨੇ ਦੱਸਿਆ ਕਿ ਕਨੇਡਾ ਵਿੱਚ ਵੱਸਦੇ ਪੰਜਾਬੀਆਂ ਖਾਸ ਕਰ ਕੇ ਸਿੱਖਾਂ ਦੀ ਚਿਰੋਕਣੀ ਮੰਗ ਪੂਰੀ ਕਰਦਿਆਂ ਏਅਰ ਕਨੇਡਾ ਹਵਾਈ ਕੰਪਨੀ ਦੀ ਟੋਰਾਂਟੋ-ਅੰਮ੍ਰਿਤਸਰ-ਵੈਂਕੁਵਰ ਉਡਾਣ ਸ਼ੁਰੂ ਕਰਵਾਈ ਜਾਵੇ।ਉਨਾਂ ਕਿਹਾ ਕਿ ਵੈਂਕੁਵਰ ਵਿੱਚ 4,50,000, ਟੋਰਾਂਟੋ ਵਿਚ 5,00,000 ਅਤੇ  ਕੈਲਗਰੀ ਤੇ  ਅੇਡਮਿੰਟਨ ਵਿੱਚ 50000 ਐਨ.ਆਰ.ਆਈ ਪੰਜਾਬੀ ਵੱਸਦੇ ਹਨ।ਜੋ ਸਚਖੰਡ ਸ੍ਰੀ ਹਰਿਮੰਦਰ ਸਾਹਿਬ ਤੇ ਪੰਜਾਬ ਦੀ ਧਰਤੀ ਨਾਲ ਨਾਲ ਜੁੜੇ ਹੋਏ ਹਨ ਅਤੇ ਉਨਾਂ ਨੂੰ ਅੰਮ੍ਰਿਤਸਰ ਤੇ ਪੰਜਾਬ ਦੇ ਹੋਰਨਾਂ ਹਿੱਸਿਆਂ ਵਿੱਚ ਆਉਣ ਸਮੇਂ ਸਿੱਧੀ ਉਡਾਣ ਨਾ ਮਿਲਣ ਕਰਕੇ ਮਜ਼ਬੂਰਨ ਦਿਲੀ ਏਅਰਪੋਰਟ `ਤੇ ਉਤਰਨਾ ਪੈਂਦਾ ਹੈ ਅਤੇ ਇਥੋਂ ਅੱਗੇ ਪੁੰਚਣ ਲਈ ਖੱਜ਼ਲ ਖਰਾਬ ਹੋਣਾ ਪੈਂਦਾ ਹੈ ਤੇ ਖਰਚਾ ਵੀ ਵੱਧ ਦੇਣਾ ਪੈਂਦਾ ਹੈ।ਉਨਾਂ ਕਿਹਾ ਕਿ ਅੰਮ੍ਰਿਤਸਰ ਵਿੱਚ ਕਨੇਡੀਅਨ ਹਾਈ ਕਮਿਸ਼ਨ ਅਤੇ ਕਨੇਡਾ ਪੜਾਈ ਕਰਨ ਜਾਣ ਵਾਲੇ ਬੱਚਿਆਂ ਨੂੰ ਸਹੀ ਸੇਧ ਦੇਣ ਲਈ ਕਨੇਡੀਅਨ ਐਜੂਕੇਸ਼ਨ ਗਾਈਡੈਂਸ ਸੈਂਟਰ ਖੋਿਲਆ ਜਾਵੇ ਤਾਂ ਕਨੇਡਾ ਵਿੱਚ ਪੜਾਈ ਕਰਨ ਦੇ ਚਾਹਵਾਨਾਂ ਨੂੰ ਉਥੋਂ ਦੀਆਂ ਜਰੂਰਤਾਂ ਮੁਤਾਬਿਕ ਜਾਗਰੂਕ ਕੀਤਾ ਜਾ ਸਕੇ।
ਮੰਗ ਪੱਤਰ ਪ੍ਰਾਪਤ ਕਰਨ ਉਪਰੰਤ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸੁੱਖ ਧਾਲੀਵਾਲ ਨੇ ਕਿਹਾ ਕਿ ਪੰਜਾਬੀਆਂ ਤੇ ਸਿੱਖਾਂ ਦੀਆਂ ਸਮੱਸਿਆਵਾਂ ਨੂੰ ਉਭਾਰਨਾਂ ਚੱਗੀ ਗੱਲ ਹੈ, ਜਿਸ ਲਈ ਸੰਸਥਾ ਦੀ ਲੀਡਰਸ਼ਿਪ ਵਧਾਈ ਦੀ ਪਾਤਰ ਹੈ।ਉਨਾਂ ਕਿਹਾ ਕਿ ਅਗਰ ਸਿੱਧੀਆਂ ਉਡਾਨਾਂ ਸ਼ੁਰੂ ਹੁੰਦੀਆਂ ਹਨ ਤਾਂ ਉਨਾਂ ਦੇ ਹਲਕੇ ਸਰੀ ਨਿਊਟਨ ਸਮੇਤ ਕਨੇਡਾ ਵਾਸੀਆਂ ਨੂੰ ਲਾਭ ਹੋਵੇਗਾ।ਟਰੂਡੋ ਕੈਪਟਨ ਮੀਟੰਗ ਬਾਰੇ ਪੈਦਾ ਹੋਏ ਵਿਵਾਦ ਬਾਰੇ ਪੱਤਰਕਾਰਾਂ ਵਲੋਂ ਪੁੱਛੇ ਗਏ ਸਵਾਲ ਬਾਰੇ ਸੁੱਖ ਧਾਲੀਵਾਲ ਨੇ ਕਿਹਾ ਕਿ ਸਭ ਜਾਣਦੇ ਹਨ ਕਿ ਸਿਆਸੀ ਵਿਵਾਦ ਚੱਲਦੇ ਰਹਿੰਦੇ ਹਨ।ਉਨਾਂ ਦੇ ਆਗੂ ਜਸਟਿਨ ਟਰੂਡੋ ਉਚੀ ਸੁੱਚੀ ਸੋਚ ਦੇ ਮਾਲਕ ਹਨ ਅਤੇ ਉਹ ਚਾਉਂਦੇ ਹਨ ਕਿ ਕਨੇਡੀਅਨ ਵਾਸੀਆਂ ਦੇ ਸਰਬਪੱਖੀ ਵਿਕਾਸ ਲਈ ਪੂਰੀ ਦੁਨੀਆਂ ਵਿੱਚ ਸਾਧਨ ਪੈਦਾ ਹੋਣ।ਕੈਪਟਨ ਅਤੇ ਟਰੂਡੋ ਦਰਮਿਆਨ ਕੀ ਗੱਲਬਾਤ ਹੁੰਦੀ ਹੈ ਉਨਾਂ `ਤੇ ਛੱਡ ਦੇਣੀ ਚਾਹੀਦੀ ਹੈ ਕਿਉਂਕਿ ਦੋਨੋ ਆਗੂ ਆਮ ਲੋਕਾਂ ਵਲੋਂ ਚੁਣੇ ਹੋਏ ਨੁਮਾਇੰਦੇ ਹਨ ਅਤੇ ਉਹ ਬਿਹਤਰ ਫੈਸਲੇ ਲੈਣਗੇ।
ਭਾਰਤ ਫੇਰੀ ਦੌਰਾਨ ਭਾਰਤ ਸਰਕਾਰ ਵਲੋਂ ਜਿਆਦਾ ਜੋਸ਼ ਨਾ ਦਿਖਾਏ ਜਾਣ ਬਾਰੇ ਸਵਾਲ ਦਾ ਜਵਾਬ ਦਿੰਦਿਆਂ ਸੁੱਖ ਧਾਲੀਵਾਲ ਨੇ ਕਿਹਾ ਕਿ ਭਾਰਤ ਦੇ ਲੋਕਾਂ ਵਲੋਂ ਜਸਟਿਨ ਟਰੂਡੋ ਨੂੰ ਭਰਵਾਂ ਸਨਮਾਨ ਦਿੱਤਾ ਜਾ ਰਿਹਾ ਹੈ, ਜੋ ਸਭ ਤੋਂ ਵੱਡਾ ਮਾਨ ਹੈ।ਉਨਾਂ ਕਿਹਾ ਦੇਸ਼ ਦੇ ਪ੍ਰਧਾਨ ਮੰਤਰੀ ਵਲੋਂ ਉਨਾਂ ਨੂੰ ਭਾਰਤ ਆਉਣ ਦਾ ਸੱਦਾ ਦੇਣਾ ਕਿਸੇ ਸਨਮਾਨ ਤੋਂ ਘੱਟ ਨਹੀਂ ਬਾਕੀ ਹਰੇਕ ਦਅਿਾਂ ਆਪਣੀਆਂ ਮਜ਼ਬੂਰੀਆਂ ਹੁੰਦੀਆਂ ਹਨ।ਉਨਾਂ ਕਿਹਾ ਕਿ 23 ਫਰਵਰੀ ਨੂੰ ਜਸਟਿਨ ਟਰੂਡੋ ਤੇ ਉਨਾਂ ਨਾਲ ਆਏ ਬਿਜਨਸਮੈਨਾਂ ਦੇ ਵਫਦ ਨਾਲ ਦਿੱਲੀ ਮੀਟਿੰਗ ਹੋ ਰਹੀ ਹੈ ।
1984 ਦੇ ਸਿੱਖ ਕਤਲੇਆਮ ਦਾ ਮਾਮਲਾ ਪ੍ਰਧਾਨ ਮੰਤਰੀ ਟਰੂਡੋ ਵਲੋਂ ਕੇਂਦਰ ਸਰਕਾਰ ਪਾਸ ਉਠਾਉਣ ਦੀ ਮੰਗ ਬਾਰੇ ਸੁੱਖ ਧਾਲੀਵਾਲ ਨੇ ਕਿਹਾ ਕਿ ਉਨਾਂ ਨੇ 2010 ਵਿੱਚ ਕਨੇਡਾ ਦੀ ਪਾਰਲੀਮੈਂਟ ਵਿੱਚ ਮਤਾ ਰੱਖਿਆ ਸੀ ਉਸ ਦਾ ਮਨਜ਼ੂਰ ਹੋਣਾ ਵੱਡੀ ਗੱਲ ਹੈ।ਉਨਾਂ ਕਿਹਾ ਕਿ ਦੁਨੀਆਂ ਵਿੱਚ ਕਿਤੇ ਵੀ ਕਿਸੇ ਧਰਮ, ਜਾਤ, ਲਿੰਗ ਅਤੇ ਰੰਗ ਦੇ ਅਧਾਰ `ਤੇ ਜ਼ਿਆਦਤੀ ਜਾਂ ਵਿਤਕਰਾ ਚੰਗੀ ਗੱਲ ਨਹੀਂ।ਉਨਾਂ ਹੋਰ ਕਿਹਾ ਕਿ ਭਾਰਤ ਦੇ ਗ੍ਰਹਿ ਮੰਤਰੀ ਨੇ ਵੀ ਮੰਨਿਆ ਹੈ ਕਿ 1984 ਵਿਚ ਨਿਹੱਥੇ ਸਿੱਖਾਂ ਦਾ ਕਤਲੇਆਮ ਹੋਇਆ ਹੈ।ਇਹ ਮਾਮਲਾ ਅਜੇ ਭਾਰਤ ਦੀ ਮਾਨਯੋਗ ਅਦਾਲਤ ਵਿੱਚ ਹੈ ਅਤੇ ਲੋਕਾਂ ਨੂੰ ਇਨਸਾਫ ਦੀ ਉਮੀਦ ਹੈ।

Check Also

ਖਾਲਸਾ ਕਾਲਜ ਵਲੋਂ ਲੋਗੋ ਡਿਜ਼ਾਈਨਿੰਗ ਮੁਕਾਬਲਾ ਕਰਵਾਇਆ ਗਿਆ

ਅੰਮ੍ਰਿਤਸਰ, 18 ਅਕਤੂਬਰ (ਸੁਖਬੀਰ ਸਿੰਘ ਖੁਰਮਣੀਆਂ) – ਖ਼ਾਲਸਾ ਕਾਲਜ ਦੇ ਕਾਮਰਸ ਐਂਡ ਬਿਜ਼ਨਸ ਐਡਮਿਨਿਸਟਰੇਸ਼ਨ ਦੀ …

Leave a Reply