Monday, December 23, 2024

ਹੁਨਰਮੰਦ ਤੇ ਪੜ੍ਹੇ ਲਿਖੇ ਨੌਜਵਾਨਾਂ ਦੇ ਬਿਨਾਂ ਬਿਹਤਰ ਭਾਰਤ ਦੀ ਕਲਪਨਾ ਨਹੀਂ – ਵਿਦਵਾਨ

ਅੰਮ੍ਰਿਤਸਰ 14 ਮਾਰਚ (ਪੰਜਾਬ ਪੋਸਟ- ਸੁਖਬੀਰ ਸਿੰਘ ਖੁਰਮਣੀਆਂ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਇੱਕ ਰੋਜ਼ਾ ਕੌਮੀ ਸੈਮੀਨਾਰ ਸਮਕਾਲੀ ਸਿੱਖਿਆ: PPN1403201806ਪ੍ਰੈਕਟਿਸ ਅਤੇ ਚੁਣੌਤੀਆਂ ਵਿਸ਼ੇ `ਤੇ ਆਯੋਜਿਤ ਕੀਤਾ ਗਿਆ।ਸਿੱਖਿਆ ਵਿਭਾਗ ਵੱਲੋਂ ਆਈ.ਸੀ.ਐਸ.ਐਸ.ਆਰ ਦੀ ਵਿਸ਼ੇਸ਼ ਸਹਾਇਤਾ ਨਾਲ ਆਯੋਜਿਤ ਇਸ ਸੈਮੀਨਾਰ ਦੌਰਾਨ ਵੱਖ-ਵੱਖ ਵਿਦਵਾਨਾਂ ਤੋਂ ਇਲਾਵਾ ਵੱਡੀ ਗਿਣਤੀ ਵਿਚ ਅਧਿਆਪਕ ਅਤੇ ਵਿਦਿਆਰਥੀ ਹਾਜ਼ਰ ਸਨ।
                 ਯੂਨੀਵਰਸਿਟੀ ਦੇ ਵਾਈਸ ਚਾਸਲਰ ਪ੍ਰੋ. ਜਸਪਾਲ ਸਿੰਘ ਸੰਧੂ ਨੇ ਉਦਘਾਟਨੀ ਭਾਸ਼ਣ ਦੀ ਪ੍ਰਧਾਨਗੀ ਕੀਤੀ।ਕਮਲਦੀਪ ਸਿੰਘ ਸੰਘਾ ਡਿਪਟੀ ਕਮਿਸ਼ਨਰ ਇਸ ਮੌਕੇ ਮੁੱਖ ਮਹਿਮਾਨ ਸਨ।ਉਦਘਾਟਨੀ ਸ਼ੈਸ਼ਨ ਦੀ ਸ਼ੁਰੂਆਤ ਮੌਕੇ ਪ੍ਰੋ. ਡਾ. ਅਮਿਤ ਕੌਟਸ ਨੇ ਮਹਿਮਾਨਾਂ ਦਾ ਸਵਾਗਤ ਕੀਤਾ। ਭਾਰਤ ਦੇ ਕਈ ਪ੍ਰਸਿੱਧ ਵਿਦਵਾਨਾਂ ਪ੍ਰੋ. ਸੁਦੇਸ਼ ਮੁਖੋਪਾਧਿਆਏ, ਸਾਬਕਾ ਪ੍ਰੋਫੈਸਰ ਐਨ.ਯੂ.ਈ.ਪੀ.ਏ, ਡਾ. ਅਲੀ ਇਰਾਨੀ, ਨਾਨਵੰਤੀ ਹਸਪਤਾਲ ਮੁੰਬੇਈ, ਪ੍ਰੋ. ਅਮਿਤਵ ਮਿਸ਼ਰਾ ਇੰਦਰਾ ਗਾਂਧੀ ਨੈਸ਼ਨਲ ਓਪਨ ਯੂਨੀਵਰਸਿਟੀ ਨਵੀਂ ਦਿੱਲੀ, ਪ੍ਰੋ. ਊਸ਼ਾ ਚੌਜਰ ਚੇਅਰਪਰਸਨ ਏ.ਆਈ.ਐਸ.ਸੀ.ਏ.ਪੀ ਨਵੀਂ ਦਿੱਲੀ, ਪ੍ਰੋ. ਸੰਗੀਤਾ ਕੂਰਕਸ਼ੇਤਰ ਯੂਨੀਵਰਸਿਟੀ, ਪ੍ਰੋ. ਅਨੀਤਾ ਰਸਤੋਗੀ, ਜਾਮੀਆ ਮਿਲੀਆ ਇਸਲਾਮੀਆਂ ਨਵੀਂ ਦਿੱਲੀ ਪ੍ਰੋ. ਰੇਨ੍ਹ ਨੰਦਾ ਜੰਮੂ ਯੂਨੀਵਰਸਿਟੀ ਨੇ ਸੈਮੀਨਾਰ ਦੀ ਸਫਲਤਾ ਵਿੱਚ ਯੋਗਦਾਨ ਪਾਇਆ।
                ਕਮਲਦੀਪ ਸਿੰਘ ਸੰਘਾ ਨੇ ਅਜਿਹੇ ਸੈਮੀਨਾਰ ਕਰਵਾਉਣ `ਤੇ ਖੁਸ਼ੀ ਜ਼ਾਹਿਰ ਕਰਦਿਆਂ ਕਿਹਾ ਕਿ ਪ੍ਰਭਾਵਸ਼ਾਲੀ ਅਧਿਆਪਨ ਲਈ ਅਜਿਹੇ ਪ੍ਰੋਗਰਾਮ ਹੋਣੇ ਚਾਹੀਦੇ ਹਨ।ਉਹਨਾਂ ਕਿਹਾ ਕਿ ਅਧਿਆਪਨ ਕਿੱਤੇ ਵਿੱਚ ਅੱਜ ਕ੍ਰਾਂਤੀਕਾਰੀ ਤਬਦੀਲੀਆ ਹੋ ਰਹੀਆਂ ਹਨ ਅਤੇ ਅਧਿਆਪਕ ਵਰਗ ਨੂੰ ਇਨ੍ਹਾਂ ਤਬਦੀਲੀਆਂ ਨੂੰ ਅਪਣਾਉਂਦੇ ਹੋਏ ਸਿਖਿਆ ਦੇਣੀ ਚਾਹੀਦੀ ਹੈ ਤਾਂ ਜੋ ਵਿਦਿਆਰਥੀ ਅੰਤਰਰਾਸ਼ਟਰੀ ਚੁਣੌਤੀਆਂ ਦਾ ਮੁਕਾਬਲਾ ਕਰ ਸਕਣ।
ਵਾਈਸ ਚਾਂਸਲਰ ਨੇ ਆਪਣੇ ਭਾਸ਼ਣ ਵਿੱਚ ਸਮੁੱਚੀ ਸਿੱਖਿਆ ਬਾਰੇ ਆਪਣੀ ਚਿੰਤਾ ਪ੍ਰਗਟ ਕਰਦਿਆਂ ਕਿਹਾ ਕਿ ਵਿਸ਼ੇਸ਼ ਲੋੜਾਂ ਵਾਲੇ ਵਿਦਿਆਰਥੀਆਂ ਪ੍ਰਤੀ ਹਮਦਰਦੀ ਦੀ ਬਜਾਏ ਉਨ੍ਹਾਂ ਦੇ ਪੱਧਰ ਅਤੇ ਭਾਵਨਾਵਾਂ ਦੇ ਅਨੁਸਾਰ ਸਿਖਿਆ ਦੇਣੀ ਚਾਹੀਦੀ ਹੈ। ਉਹਨਾਂ ਨੇ ਇਹ ਵੀ ਜ਼ੋਰ ਦਿੱਤਾ ਕਿ ਅਧਿਆਪਕ ਸਮੁੱਚੇ ਵਾਤਾਵਰਨ ਵਿੱਚ ਵਿਦਿਆਰਥੀਆਂ ਦੇ ਸੰਭਾਵੀ ਵਰਤਾਓ ਨੂੰ ਰੂਪ ਦੇਣ ਵਿੱਚ ਅਹਿਮ ਭੂਮਿਕਾ ਨਿਭਾਉਂਦੇ ਹਨ।
ਡਾ. ਅਮਿਤ ਕੌਟਸ ਨੇ ਕਿਹਾ ਕਿ ਸੰਕਰਮਿਤ ਸਿੱਖਿਆ ਸਿੱਖਿਆ ਬਜਟ ਨੂੰ ਕੱਟ ਕੇ ਸੌਖਾ ਬਣਾਉਣ ਬਾਰੇ ਨਹੀਂ ਹੈ, ਇਹ ਸਰੋਤਾਂ ਦਾ ਤਬਾਦਲਾ ਕਰਨ ਬਾਰੇ ਹੈ।ਇਹ ਇੱਕ ਮੁੱਖ ਧਾਰਾ ਵਾਤਾਵਰਨ ਦੇ ਅੰਦਰ ਪਹੁੰਚ ਅਤੇ ਸਹਾਇਤਾ ਲੋੜਾਂ ਨੂੰ ਪੂਰਾ ਕਰਨ ਬਾਰੇ ਹੈ।ਡਾ. ਦੀਪਾ ਸਿਕੰਦ ਕੌਟਸ ਐਸੋਸੀਏਟ ਪ੍ਰੋਫੈਸਰ ਸਿੱਖਿਆ ਵਿਭਾਗ ਨੇ ਸੰਪੂਰਨ ਸਿੱਖਿਆ `ਤੇ ਵਿਚਾਰ ਪੇਸ਼ ਕੀਤੇ।ਉਹਨਾਂ ਨੇ ਸੰਪੂਰਨ ਸਿੱਖਿਆ (ਈ.ਐਫ.ਏ) ਅਤੇ ਜੀਵਨ ਭਰ ਲਈ ਸਿੱਖਿਆ ਦੀ ਤਰੱਕੀ ਪ੍ਰਤੀ ਸੰਪੂਰਨ ਸਿੱਖਿਆ ਦੀ ਚਰਚਾ ਕੀਤੀ।
                 ਇਸ ਤੋਂ ਇਲਾਵਾ ਦੇਸ਼ ਦੇ ਵੱਖ-ਵੱਖ ਹਿੱਸਿਆ ਤੋਂ ਆਏ ਵਿਦਵਾਨਾਂ ਡਾ. ਅਲੀ ਇਰਾਨੀ, ਨਾਨਵੰਤੀ ਹਸਪਤਾਲ ਮੁੰਬਈ ਪ੍ਰੋ. ਅਮਿਤਵ ਮਿਸ਼ਰਾ, ਪ੍ਰੋ, ਊਸ਼ਾ ਚੌਜਰ ਨੇ ਸਮਕਾਲੀ ਸਿੱਖਿਆ ਦੇ ਵੱਖ-ਵੱਖ ਪਹਿਲੂਆਂ ਬਾਰੇ ਕੀਮਤੀ ਵਿਚਾਰ ਪ੍ਰਗਟ ਕੀਤੇ। ਉਨ੍ਹਾਂ ਨੇ ਕਿਹਾ ਕਿ ਸਾਰੇ ਬੱਚੇ ਚਾਹੇ ਉਹ ਵਿਸ਼ੇਸ਼ ਹਨ ਜਾਂ ਨਹੀਂ, ਉਹਨਾਂ ਕੋਲ ਸਿੱਖਿਆ ਦਾ ਅਧਿਕਾਰ ਹੈ ਕਿਉਂਕਿ ਉਹ ਦੇਸ਼ ਦੇ ਭਵਿੱਖ ਦੇ ਨਾਗਰਿਕ ਹਨ।ਉਹਨਾਂ ਨੇ ਭਾਰਤ ਸਰਕਾਰ ਦੁਆਰਾ ਸਮਕਾਲੀ ਸਿੱਖਿਆ ਲਈ ਬਣਾਈਆਂ ਵੱਖ-ਵੱਖ ਨੀਤੀਆਂ `ਤੇ ਚਾਨਣਾ ਪਾਇਆ।ਉਹਨਾਂ ਨੇ ਅੱਗੇ ਕਿਹਾ ਕਿ ਸਮੂਹਿਕ ਸਿੱਖਿਆ ਦੇ ਮਜ਼ਬੂਤ ਨਿਰਮਾਣ ਲਈ ਭਾਰਤ ਸਰਕਾਰ ਨੂੰ ਸਿੱਖਿਆ ਪ੍ਰਣਾਲੀ ਵਿੱਚੋਂ ਅੰਤਰ (ਤਰੁੱਟੀਆਂ) ਨੂੰ ਖ਼ਤਮ ਕਰਨ ਦੀ ਲੋੜ ਹੈ।ਆਪਣੇ ਅਖੀਰਲੇ ਵਿਚਾਰਾਂ ਵਿੱਚ ਉਹਨਾਂ ਨੇ ਜ਼ੋਰ ਦੇ ਕੇ ਕਿਹਾ ਕਿ ਅਸੀਂ ਹੁਨਰਮੰਦ ਅਤੇ ਪੜ੍ਹੇ ਲਿਖੇ ਨੌਜਵਾਨਾਂ ਦੇ ਬਿਨਾਂ ਬਿਹਤਰ ਭਾਰਤ ਦੀ ਕਲਪਨਾ ਨਹੀਂ ਕਰ ਸਕਦੇਪੂਰੇ ਸਮਾਰੋਹ ਦੀ ਪ੍ਰਧਾਨਗੀ ਸਾਬਕਾ ਪ੍ਰੋਫੈਸਰ ਪ੍ਰੋ, ਸੁਦੇਸ਼ ਮੁਖੋਪਾਧਿਆਏ (ਵਲੋਂ ਕੀਤੀ ਗਈ।
ਸੈਮੀਨਾਰ ਦੇ ਵੱਖ-ਵੱਖ ਵਿਸ਼ਿਆ ਉੱਤੇ 100 ਤੋਂ ਵੀ ਜ਼ਿਆਦਾ ਵੱਖਰੀਆਂ ਸੰਸਥਾਵਾਂ ਤੋਂ ਆਏ ਖੋਜ ਪੱਤਰਾਂ ਨੂੰ ਪ੍ਰਤੀਨਿਧੀਆਂ ਦੁਆਰਾ ਤਕੀਨੀਕੀ ਸ਼ੈਸ਼ਨਾ ਵਿੱਚ ਪੇਸ਼ ਕੀਤਾ ਗਿਆ।ਇਸ ਵਿੱਚ ਇਹ ਵੀ ਚਰਚਾ ਕੀਤੀ ਗਈ ਕਿ ਸਰਕਾਰੀ ਅਤੇ ਗੈਰ ਸਰਕਾਰੀ ਸੰਗਠਨਾਂ ਨੂੰ ਵੀ ਵਿਸ਼ੇਸ਼ ਅਤੇ ਪਛੱੜੇ ਵਿਦਿਆਰਥੀਆਂ ਲਈ ਵੱਖ-ਵੱਖ ਪ੍ਰੋਗਰਾਮ ਅਤੇ ਨੀਤੀਆਂ ਨੂੰ ਬਣਾਉਣ ਦੇ ਯਤਨ ਕਰਨੇ ਚਾਹੀਦੇ ਹਨ।
             ਸਮਾਰੋਹ ਦੇ ਅਖੀਰ ਵਿੱਚ ਪ੍ਰੋ, ਐਚ.ਐਸ ਸੋਚ, ਸਾਬਕਾ ਵਾਈਸ ਚਾਂਸਲਰ ਨੇ ਵੱਖ-ਵੱਖ ਪ੍ਰਸਿੱਧ ਬੁਲਾਰਿਆਂ ਦੇ ਸੁਝਾਵਾਂ ਅਤੇ ਵਿਚਾਰਾਂ ਦੀ ਸ਼ਲਾਘਾ ਕੀਤੀ ਜਿੰਨ੍ਹਾਂ ਨੇ ਸੈਮੀਨਾਰ ਨੂੰ ਸਫਲ ਬਣਾਉਣ ਵਿੱਚ ਯੋਗਦਾਨ ਪਾਇਆ।ਉਹਨਾਂ ਨੇ ਵਿਭਾਗ ਦੇ ਮੁੱਖੀ, ਸਾਰੇ ਫੈਕਲਟੀ ਮੈਂਬਰ ਸਾਹਿਬਾਨ, ਖੋਜ ਵਿਦਵਾਨਾਂ ਅਤੇ ਵਿਦਿਆਰਥੀਆਂ ਨੂੰ ਸੈਮੀਨਾਰ ਨੂੰ ਕਾਮਯਾਬ ਬਣਾਉਣ ਲਈ ਵਪਾਈ ਦਿੱਤੀ।ਉਹਨਾਂ ਨੇ ਉਮੀਦ ਜ਼ਾਹਿਰ ਕੀਤੀ ਕਿ ਗੁਰੂ ਨਾਨਕ ਦੇਵ ਯੂਨੀਵਰਸਿਟੀ ਅਕਾਦਮਿਕ ਸਰਗਰਮੀਆਂ ਵਿੱਚ ਹੋਰ ਨਾਮਣਾ ਖੱਟੇਗੀ।           

Check Also

ਸਾਹਿਬਜ਼ਾਦਿਆਂ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਸ਼ਰਧਾਂਜਲੀ ਸਮਾਗਮ

ਸੰਗਰੂਰ, 21 ਦਸੰਬਰ (ਜਗਸੀਰ ਲੌਂਗੋਵਾਲ) – ਬੜੂ ਸਾਹਿਬ ਵਲੋਂ ਸੰਚਾਲਿਤ ਅਕਾਲ ਅਕੈਡਮੀ ਫਤਿਹਗੜ੍ਹ ਗੰਢੂਆਂ ਵਿਖੇ …

Leave a Reply