Tuesday, July 15, 2025
Breaking News

ਏ.ਪੀ.ਐਲ-2018 ਟਰਾਫ਼ੀ – ਦੂਜੇ ਦਿਨ ਐਫ.ਸੀ.ਸੀ ਤੇ ਏ.ਸੀ.ਏ ਦੀ ਰਹੀ ਝੰਡੀ

ਅੰਮ੍ਰਿਤਸਰ, 14 ਮਾਰਚ (ਪੰਜਾਬ ਪੋਸਟ-  ਏਪੀਐਲ (ਅਮਨਦੀਪ ਪ੍ਰੀਮੀਅਰ ਲੀਗ)-2018 ਕ੍ਰਿਕੇਟ ਲੀਗ ਦੇ ਦੂਜੇ ਦਿਨ ਦੋ ਮੈਚ ਹੋਏ  ਪਹਿਲੇ ਮੈਚ ‘ਚ ਮੁਕਾਬਲਾ ਫ੍ਰੈਂਡਜ਼ ਕ੍ਰਿਕੇਟ ਕਲੱਬ (ਐਫਸੀਸੀ), ਦਿੱਲੀ ਅਤੇ ਹਰਭਜਨ ਅਕੈਡਮੀ, ਜਲੰਧਰ ਦਰਮਿਆਨ ਖੇਡਿਆ ਗਿਆ ਜਿਸ ‘ਚ ਐਫਸੀਸੀ ਦਿੱਲੀ ਨੇ ਟਾਸ ਜਿੱਤ ਕੇ ਪਹਿਲਾਂ ਗੇਂਦਬਾਜ਼ੀ ਕੀਤੀ ਹਰਭਜਨ ਅਕੈਡਮੀ ਨਿਰਧਾਰਿਤ 20 ਓਵਰਾਂ ‘ਚ 154 ਦੌੜਾਂ ਹੀ ਬਣਾ ਸਕੀ ਜਿਸ ‘ਚ ਨਿਖਿਲ ਚੌਧਰੀ ਦੇ ਨਾਬਾਦ 59 ਰਨ ਸ਼ਾਮਿਲ ਸੀ ।ਇਸ ਦੇ ਜਵਾਬ ‘ਚ ਐਫ.ਸੀ.ਸੀ ਦਿੱਲੀ ਦੀ ਟੀਮ ਨੇ ਬਹੁਤ ਸ਼ਾਨਦਾਰ ਬੱਲੇਬਾਜ਼ੀ ਦਾ ਪ੍ਰਦਰਸ਼ਨ ਕਰਦੇ ਹੋਏ ਤਲਵਿੰਦਰ ਸਿੰਘ ਦੇ 46 ਦੌੜਾਂ (30  ਗੇਂਦਾਂ) ਦੀ ਮਦਦ ਨਾਲ ਬਹੁਤ ਹੀ ਆਸਾਨੀ ਨਾਲ ਇਹ ਮੈਚ ਜਿੱਤ ਲਿਆ ।ਮੈਨ ਆਫ਼ ਦੀ ਮੈਚ ਤਲਵਿੰਦਰ ਸਿੰਘ ਨੂੰ ਐਲਾਨਿਆ ਗਿਆ।  
ਦੂਜਾ ਮੈਚ ਮੇਜਬਾਨ ਏ.ਸੀ.ਏ ਅਤੇ ਆਰ.ਆਰ ਸਪੋਰਟਸ ਦਿੱਲੀ ਦਰਮਿਆਨ ਖੇਡਿਆ ਗਿਆ।ਜਿਸ ‘ਚ ਟਾਸ ਜਿੱਤ ਕੇ ਏ.ਸੀ.ਏ ਨੇ ਪਹਿਲਾਂ ਗੇਂਦਬਾਜ਼ੀ ਦਾ ਫੈਸਲਾ ਕੀਤਾ।ਪਹਿਲਾਂ ਗੇਂਦਬਾਜ਼ੀ ਕਰਦੇ ਹੋਏ ਏ.ਸੀ.ਏ ਦੀ ਟੀਮ ਨੇ ਬੇਹਤਰ ਗੇਂਦਬਾਜ਼ੀ ਅਤੇ ਫ਼ੀਲਡਿੰਗ ਦਾ ਪ੍ਰਦਰਸ਼ਨ ਕੀਤਾ ਅਤੇ ਆਰ.ਆਰ ਸਪੋਰਟਸ ਦਿੱਲੀ ਦੀ ਟੀਮ ਨਿਰਧਾਰਿਤ 20 ਓਵਰਾਂ ‘ਚ ਸਿਰਫ਼ 137 ਦੌੜਾਂ ‘ਤੇ ਹੀ ਸੀਮਿਤ ਕਰ ਦਿੱਤਾ ।ਜਵਾਬ ‘ਚ ਬੱਲੇਬਾਜ਼ੀ ਕਰਨ ਉਤਰੀ ਏ.ਸੀ.ਏ ਦੀ ਟੀਮ ਨੇ ਬੱਲੇਬਾਜ਼ੀ ‘ਚ ਵੀ ਬੇਹਤਰ ਪ੍ਰਦਰਸ਼ਨ ਕੀਤਾ ਅਤੇ ਅੰਕਿਤ ਡਬਾਸ ਦੀ 46 ਗੇਂਦਾਂ ‘ਚ  ਸ਼ਾਨਦਾਰ 74 ਦੌੜਾਂ ਦੀ ਆਤਿਸ਼ੀ ਪਾਰੀ ਦੀ ਬਦੌਲਤ 16 ਓਵਰਾਂ ‘ਚ ਹੀ ਜਿੱਤ ਦਾ ਸਵਾਦ ਚੱਖਿਆ।ਅੰਕਿਤ ਡਬਾਸ ਨੇ ਟੂਰਨਾਮੈਂਟ ਦਾ ਪਹਿਲਾ ਅਰਧ ਸੈਂਕੜਾ ਲਾਇਆ ਅਤੇ ਮੈਨ ਆਫ਼ ਦੀ ਮੈਚ ਚੁਣਿਆ ਗਿਆ।ਹਰਿੰਦਰ ਪਾਲ ਸਿੰਘ ਡਵੀਜ਼ਨਲ ਕਮਿਸ਼ਨਰ ਆਬਕਾਰੀ ਅਤੇ ਕਰ ਅੱਜ ਦੇ ਮੈਚਾਂ ‘ਚ ਮੁੱਖ ਮਹਿਮਾਨ ਅਤੇ ਰਮਨ ਬਖਸ਼ੀ ਸੀਨੀਅਰ ਡਿਪਟੀ ਮੇਅਰ ਵਿਸ਼ੇਸ਼ ਮਹਿਮਾਨ ਵਜੋਂ ਪਹੁੰਚੇ।ਇਸ ਤੋਂ ਇਲਾਵਾ ਤਰਨਤਾਰਨ ਦੇ ਏ.ਡੀ.ਸੀ ਸੰਦੀਪ ਰਿਸ਼ੀ ਵੀ ਮੈਚ ਦੇਖਣ ਆਏ।ਦਰਸ਼ਕ ਬਾਊਂਡਰੀ ਤੋਂ ਬਾਹਰ ਆ ਰਹੀ ਗੇਂਦ ਨੂੰ ਇੱਕ ਹੱਥ ਨਾਲ ਕੈਚ ਕਰਨ ਵਾਲੇ ਲਈ 2,000/- ਅਤੇ ਦੋਵੇਂ ਹੱਥਾਂ ਨਾਲ ਕੈਚ ਫੜਨ ਵਾਲੇ ਦਰਸ਼ਕ ਨੂੰ 1,000/- ਰੁਪੇ ਦਾ ਨਕਦ ਇਨਾਮ ਦੇਣ ਦਾ ਐਲਾਨ ਕੀਤਾ ਗਿਆ।  

Check Also

ਕੇਂਦਰ ਸਰਕਾਰ ਦੀਆਂ ਸਕੀਮਾਂ ਸਬੰਧੀ ਕੈਂਪ ਦਾ ਆਯੋਜਨ

ਸੰਗਰੁਰ, 13 ਜੁਲਾਈ (ਜਗਸੀਰ ਲੌਂਗੋਵਾਲ) – ਸ੍ਰੀ ਮੰਥਰੀ ਸ੍ਰੀ ਨਿਵਾਸੁਲੂ ਜੀ ਸੰਗਠਨ ਮਹਾਂਮੰਤਰੀ ਭਾਜਪਾ ਪੰਜਾਬ …

Leave a Reply