Friday, September 20, 2024

ਯੂਨੀਵਰਸਿਟੀ ਵਲੋਂ 2011 ਤੋਂ ਬਾਅਦ ਕੰਪਾਰਟਮੈਂਟ ਵਾਲੇ ਵਿਦਿਆਰਥੀਆਂ ਨੂੰ ਵਿਸ਼ੇਸ਼ ਮੌਕਾ

ਅਪਲਾਈ ਕਰਨ ਦੀ ਅੰਤਿਮ 23 ਅਪ੍ਰੈਲ
ਅੰਮ੍ਰਿਤਸਰ 14 ਮਾਰਚ (ਪੰਜਾਬ ਪੋਸਟ- ਸੁਖਬੀਰ ਸਿੰਘ ਖੁਰਮਣੀਆਂ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਦੀ ਬੀਤੇ ਦਿਨੀਂ ਸਿੰਡੀਕੇਟ ਦੀ ਇਕੱਤਰਤਾ ਵਿਚ ਫੈਸਲਾ GNDUਕੀਤਾ ਕਿ ਉਹ ਵਿਦਿਆਰਥੀ, ਜਿਨ੍ਹਾਂ ਦੀ 2011 ਤੋਂ ਬਾਅਦ ਕਿਸੇ ਵੀ ਕਲਾਸ/ਸਮੈਸਟਰ ਵਿਚ ਇੱਕ ਜਾਂ ਇੱਕ ਤੋਂ ਵੱਧ ਕੰਪਾਰਟਮੈਂਟ/ਰੀ-ਅਪੀਅਰ ਹੋਣ ਕਾਰਨ ਡਿਗਰੀ ਪ੍ਰਭਾਵਿਤ (ਸ਼ਟਰੁਚਕ) ਹੋਈ ਹੈ, ਉਨ੍ਹਾਂ ਨੂੰ ਸੈਸ਼ਨ 2017-18 ਦੇ ਇਮਤਿਹਾਨ ਲਈ  ਇਕੋ ਵਾਰ ਸਪੈਸ਼ਲ ਮੌਕਾ (ਵਨ ਟਾਈਮ ਸਪੈਸ਼ਲ ਚਾਂਸ) ਦਿੱਤਾ ਜਾਵੇਗਾ। ਇਹ ਵਿਸ਼ੇਸ਼ ਮੋਕਾ ਉਨ੍ਹਾਂ ਵਿਦਿਆਰਥੀਆਂ ਲਈ ਹੈ ਜੋ 2011 ਤੋਂ ਬਾਅਦ ਸਲਾਨਾ ਪ੍ਰਣਾਲੀ, ਸਮੈਸਟਰ ਪ੍ਰਣਾਲੀ ਅਤੇ ਕਰੇਡਿਟ ਬੇਸਡ ਇਵੇਲੂਏਸ਼ਨ ਪ੍ਰਣਾਲੀ ਅਧੀਨ ਆਉਂਦੇ ਹਨ।ਈਵਨ ਸਮੈਸਟਰ ਦੀ ਰੀ-ਅਪੀਅਰ ਵਾਲੇ  ਵਿਦਿਆਰਥੀਆਂ ਲਈ ਇਸ ਵਿਸ਼ੇਸ਼ ਮੌਕੇ ਲਈ ਆਨਲਾਈਨ ਅਪਲਾਈ ਕਰਨ ਦੀ ਆਖਿਰੀ ਮਿਤੀ 23 ਅਪ੍ਰੈਲ, 2018 ਹੈ।ਵਧੇਰੇ ਜਾਣਕਾਰੀ ਲਈ ਵਿਦਿਆਰਥੀ ਯੂਨੀਵਰਸਿਟੀ ਵੈਬਸਾਈਟ `ਤੇ ਸੰਪਰਕ ਕਰਨ।
 

Check Also

ਅਕੈਡਮਿਕ ਵਰਲਡ ਸਕੂਲ ਵਿਖੇ ਸ੍ਰੀ ਗਣੇਸ਼ ਉਤਸਵ ਮਨਾਇਆ

ਸੰਗਰੂਰ, 19 ਸਤੰਬਰ (ਜਗਸੀਰ ਲੌਂਗੋਵਾਲ) – ਅਕੈਡਮਿਕ ਵਰਲਡ ਸਕੂਲ ਖੋਖਰ ਵਿਖੇ ਸ਼੍ਰੀ ਗਣੇਸ਼ ਉਤਸਵ ਸ਼ਰਧਾ …

Leave a Reply