Wednesday, January 15, 2025

ਪ੍ਰਧਾਨ ਮੰਤਰੀ ਨੇ ਵੈਟਰਨ ਕਵੀ ਕੇਦਾਰਨਾਥ ਸਿੰਘ ਦੇ ਦੇਹਾਂਤ `ਤੇ ਪ੍ਰਗਟਾਇਆ ਅਫਸੋਸ

Modi1ਦਿੱਲੀ, 22 ਮਾਰਚ (ਪੰਜਾਬ ਪੋਸਟ ਬਿਊਰੋ) – ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਵੈਟਰਨ ਹਿੰਦੀ ਕਵੀ ਕੇਦਾਰਨਾਥ ਸਿੰਘ ਦੇ ਅਕਾਲ ਚਲਾਣੇ `ਤੇ ਅਫਸੋਸ ਪ੍ਰਗਟਾਇਆ ਹੈ।ਪ੍ਰਧਾਨ ਮੰਤਰੀ ਨੇ ਕਿਹਾ, “ਮਹਾਨ ਕਵੀ-ਲੇਖਕ ਕੇਦਾਰਨਾਥ ਸਿੰਘ ਦੇ ਅਕਾਲ ਚਲਾਣੇ `ਤੇ ਗਹਿਰੀ ਉਦਾਸੀ ਵਿੱਚ ਹਾਂ।ਉਨ੍ਹਾਂ ਨੇ ਆਪਣੀ ਕਵਿਤਾ ਵਿੱਚ ਜਨ-ਜੀਵਨ ਦੀਆਂ ਭਾਵਨਾਵਾਂ ਨੂੰ ਥਾਂ ਦਿੱਤੀ।ਉਹ ਸਾਹਿਤ ਜਗਤ ਅਤੇ ਆਮ ਲੋਕਾਂ ਲਈ ਹਮੇਸ਼ਾ ਇੱਕ ਪ੍ਰੇਰਣਾ ਬਣੇ ਰਹਿਣਗੇ।ਕੇਦਾਰਨਾਥ ਸਿੰਘ ਨੂੰ ਸਾਲ 2013 ਵਿੱਚ ਗਿਆਨਪੀਠ ਪੁਰਸਕਾਰ ਨਾਲ ਵੀ ਸਨਮਾਨਿਤ ਕੀਤਾ ਗਿਆ ਸੀ।”ਅਭੀ ਬਿਲਕੁਲ ਅਭੀ”, “ਜਮੀਨ ਪਕ ਰਹੀ ਹੈ” ਅਤੇ “ਅਕਾਲ ਮੇਂ ਸਾਰਸ” ਸਮੇਤ ਉਹ ਆਪਣੀਆਂ ਸਾਹਿਤਕ ਕਿਰਤਾਂ ਲਈ ਜਾਣੇ ਜਾਂਦੇ ਸਨ।
 

Check Also

ਨਿਊ ਜਰਸੀ-ਇੰਡੀਆ ਕਮਿਸ਼ਨ ਦਾ ਵਫ਼ਦ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਹੋਇਆ ਨਤਮਸਤਕ

ਅੰਮ੍ਰਿਤਸਰ, 15 ਦਸੰਬਰ (ਪੰਜਾਬ ਪੋਸਟ ਬਿਊਰੋ) – ਸੰਯੁਕਤ ਰਾਜ ਅਮਰੀਕਾ ਤੋਂ ਨਿਊ ਜਰਸੀ-ਇੰਡੀਆ ਕਮਿਸ਼ਨ ਦੇ …

Leave a Reply