Monday, December 23, 2024

ਡਿਪਟੀ ਕਮਿਸ਼ਨਰ ਨੇ ਕੀਤਾ ਅੰਮ੍ਰਿਤ ਆਨੰਦ ਤੇ ਬੇਅੰਤ ਪਾਰਕ ਦਾ ਦੌਰਾ

ਅੰਮ੍ਰਿਤਸਰ, 30 ਮਾਰਚ (ਪੰਜਾਬ ਪੋਸਟ- ਮਨਜੀਤ ਸਿੰਘ) – ਡਿਪਟੀ ਕਮਿਸ਼ਨਰ-ਕਮ-ਚੇਅਰਮੈਨ ਨਗਰ ਸੁਧਾਰ ਟਰੱਸਟ ਅੰਮ੍ਰਿਤਸਰ ਵੱਲੋਂ ਅੰਮ੍ਰਿਤਸਰ ਟਰੱਸਟ Kamaldeep S Sangha DCਦੀਆਂ ਵੱਖ-ਵੱਖ ਸਕੀਮਾਂ `ਚ ਸਾਫ ਸਫਾਈ ਅਤੇ ਇਨ੍ਹਾਂ ਸਕੀਮਾਂ ਵਿੱਚ ਪੈਂਦੇ ਪਾਰਕਾਂ ਦੀ ਦੇਖਭਾਲ ਦੇ ਕੰਮ ਦਾ ਜਾਇਜ਼ਾ ਲਿਆ।ਇਸ ਲੜੀ ਵਿੱਚ ਉਨ੍ਹਾਂ ਵਲੋਂ ਟਰੱਸਟ ਦੀ ਰਣਜੀਤ ਐਵੀਨਿਊ ਅਜਨਾਲਾ ਰੋਡ ਸਕੀਮ ਵਿੱਚ ਅੰਮ੍ਰਿਤ ਆਨੰਦ ਪਾਰਕ ਅਤੇ ਬੇਅੰਤ ਪਾਰਕ ਦਾ ਵੀ ਦੌਰਾ ਕੀਤਾ।ਉਨ੍ਹਾਂ ਵਲੋਂ ਅੰਮ੍ਰਿਤ ਆਨੰਦ ਪਾਰਕ ਵਿੱਚ ਬਾਥਰੂਮਾਂ ਦੀ ਖਰਾਬ ਸਾਂਬ ਸੰਭਾਲ ਨੂੰ ਤੁਰੰਤ ਠੀਕ ਕਰਨ ਦੇ ਟਰੱਸਟ ਦੇ ਅਧਿਕਾਰੀਆਂ ਨੂੰ ਹੁਕਮ ਦਿੱਤੇ।ਇਸ ਤੋਂ ਇਲਾਵਾ ਪਾਰਕਾਂ ਵਿੱਚ ਫੁੱਟਪਾਥ ਗਰਿੱਲ ਅਤੇ ਪੈਚ ਵਰਕ ਆਦਿ ਦੇ ਕੰਮ ਵੀ ਠੀਕ ਕਰਨ ਦੇ ਹੁਕਮ ਦਿੱਤੇ।ਉਨ੍ਹਾਂ ਵੱਲੋਂ ਰਣਜੀਤ ਐਵੀਨਿਊ ਅਜਨਾਲਾ ਰੋਡ ਦੀ ਸੜਕਾਂ ਦੇ ਆਲੇ ਦੁਆਲੇ ਗਰੀਨ ਬੈਲਟ ਨੂੰ ਸੰਭਾਲਣ, ਸਫਾਈ ਦੇ ਕੰਮ ਵਿੱਚ ਹੋਰ ਤੇਜੀ ਲਿਆਉਣ ਅਤੇ ਹਰ ਪਾਰਕ ਫੁੱਟਪਾਥ ਅਤੇ ਹੋਰ ਪਬਲਿਕ ਸਥਾਨਾਂ `ਚ ਫਿਜੀਕਲ ਹੈਂਡੀਕੈਪ ਵਾਸਤੇ ਰੈਂਪ ਬਣਾਉਣ ਲਈ ਟਰੱਸਟ ਅਧਿਕਾਰੀਆਂ ਨੂੰ ਹਦਾਇਤ ਕੀਤੀ।ਸੰਘਾ ਨੇ ਕਿਹਾ ਕਿ ਅੰਮ੍ਰਿਤਸਰ ਸ਼ਹਿਰ ਦੀ ਸਾਫ ਸਫਾਈ ਦੇ ਕੰਮ ਵਿੱਚ ਕਿਸੇ ਕਿਸਮ ਦਾ ਸਮਝੌਤਾ ਨਹੀਂ ਕੀਤਾ ਜਾਵੇਗਾ ਅਤੇ ਇਸ ਕੰਮ ਲਈ ਜੋ ਵੀ ਲੋੜੀਂਦੀ ਮਸ਼ੀਨਰੀ ਆਦਿ ਦੀ ਜਰੂਰਤ ਹੋਵੇਗੀ ਉਸ ਦਾ ਇੰਤਜਾਮ ਕੀਤਾ ਜਾਵੇਗਾ।ਇਸ ਮੌਕੇ ਟਰੱਸਟ ਦੇ ਅਧਿਕਾਰੀ ਰਾਜੀਵ ਸ਼ੇਖੜੀ ਅਤੇ ਨਿਰਗਾਨ ਇੰਜੀਨੀਅਰ ਵੀ ਹਾਜ਼ਰ ਸਨ।

Check Also

ਖਾਲਸਾ ਕਾਲਜ ਗਰਲਜ਼ ਸੀ: ਸੈਕੰ: ਸਕੂਲ ਦੀਆਂ ਵਿਦਿਆਰਥਣਾਂ ਦਾ ਇੰਟਰ ਖਾਲਸਾ ਸਕੂਲ ਮੁਕਾਬਲਿਆਂ ’ਚ ਸ਼ਾਨਦਾਰ ਪ੍ਰਦਰਸ਼ਨ

ਅੰਮ੍ਰਿਤਸਰ, 23 ਦਸੰਬਰ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਗਰਲਜ਼ ਸੀਨੀਅਰ ਸੈਕੰਡਰੀ ਸਕੂਲ ਦੀਆਂ ਵਿਦਿਆਰਥਣਾਂ …

Leave a Reply