ਬਠਿੰਡਾ, 28 ਅਪ੍ਰੈਲ (ਪੰਜਾਬ ਪੋਸਟ- ਅਵਤਾਰ ਸਿੰਘ ਕੈਂਥ, ਜਸਵਿੰਦਰ ਸਿੰਘ ਜੱਸੀ) – ਪੰਜਾਬੀਆਂ ਦੀ ਮਹਿਬੂਬ ਖੇਡ ਕਬੱਡੀ ਦਾ ਪ੍ਰਸਿੱਧ ਕੁਮੈਟੇਟਰ ਦੀਪੂ ਅਮਰਗੜ੍ਹ ਮਲੇਸ਼ੀਆਂ ਦੇ ਦੌਰੇ ਤੋਂ ਪਿੰਡ ਅਮਰਗੜ੍ਹ (ਬਠਿੰਡਾ) ਪਹੁੰਚਣ ’ਤੇ ਪਰਤਣ ‘ਤੇ ਕੁਮੈਟੇਟਰ ਦੀਪੂ ਦਾ ਗੁਰਦੁਆਰਾ ਸਾਹਿਬ ਦੀ ਕਮੇਟੀ ਅਤੇ ਪਿੰਡ ਵਾਸੀਆਂ ਵੱਲੋ ਭਰਵਾਂ ਸਵਾਗਤ ਕੀਤਾ ਗਿਆ।ਕਬੱਡੀ ਕੁਮੈਟੇਟਰ ਦੀਪੂ ਅਮਰਗੜ੍ਹ ਨੇ ਦੱਸਿਆ ਕਿ ਉਹ ਗਰੀਬ ਪਰਿਵਾਰ ’ਚ ਪੈਦਾ ਹੋਇਆ, ਲੇਕਿਨ ਪੰਜਾਬੀਆਂ ਦੀ ਹਰਮਨ ਪਿਆਰੀ ਖੇਡ ਕਬੱਡੀ ਦੀ ਕੁਮੈਂਟਰੀ ਬਚਪਨ ਤੋਂ ਕਰਦਾ ਆ ਰਿਹਾ ਹੈ ਜਿਸ ਦਾ ਫਲ ਹੁਣ ਲੱਗਣ ਲੱਗਾ ਹੈ ਅਤੇ ਪੰਜਾਬ ਸਪੋਰਟਸ ਕਲੱਬ ਮਲੇਸ਼ੀਆ ਦੇ ਸੱਦੇ ’ਤੇ ਉਹ ਪਹਿਲੀ ਵਾਰ ਮਲੇਸ਼ੀਆ ਵਿੱਚ ਹੋਏ ਕਬੱਡੀ ਕੱਪਾਂ ਵਿੱਚ ਹਿੱਸਾ ਲੈਣ ਗਿਆ ਸੀ।ਮਲੇਸ਼ੀਆ ਦੀ ਰਾਜਧਾਨੀ ਕੁਆਲਾਲੰਮਪੁਰ ਅਤੇ ਇਪੋ ਸ਼ਹਿਰ ਵਿਚ ਹੋਏ ਕਬੱਡੀ ਕੱਪਾਂ ਦੌਰਾਨ ਉਸ ਨੂੰ ਕਬੱਡੀ ਦੇ ਬੋਲਾਂ ਦੀ ਸਾਂਝ ਪਾਉਣ ਦਾ ਮੌਕਾ ਮਿਲਿਆ ਹੈ।ਦੀਪੂ ਅਮਰਗੜ੍ਹ ਨੇ ਵਿਸ਼ੇਸ਼ ਤੌਰ ’ਤੇ ਪੰਜਾਬ ਸਪੋਰਟਸ ਕਲੱਬ ਮਲੇਸ਼ੀਆ ਦੇ ਪ੍ਰਧਾਨ ਰਾਜਵਿੰਦਰ ਬਠਿੰਡਾ, ਬਿੱਟੂ ਬਠਿੰਡਾ, ਗੁਰਮੀਤ ਬਠਿੰਡਾ, ਹਰਦੀਪ ਸਿੰਘ ਸੋਢੀ ਰਾਣੀਪੁਰ, ਸ਼ਾਹੀ ਠਾਕੁਰ, ਕੁਲਵਿੰਦਰ ਦੈਹਿਲਾ, ਜਸਵਿੰਦਰ ਸਿੰਘ ਨੱਥੇਵਾਲਾ, ਦੀਪੂ ਗੁਰਦਾਸਪੁਰ, ਸਹੋਤਾ ਜਲੰਧਰੀਆਂ, ਨਿਸ਼ਾਨ ਸਿੰਘ, ਰੂਪ ਕਲਾਨੌਰੀਆਂ, ਗਗਨਜੀਤ ਰਾਣੀਪੁਰ ਆਦਿ ਦਾ ਧੰਨਵਾਦ ਕੀਤਾ।ਜਿਨ੍ਹਾਂ ਨੇ ਜਿਥੇ ਉਸ ਨੂੰ ਮਲੇਸ਼ੀਆਂ ਦੀ ਧਰਤੀ ’ਤੇ ਕੁਮੈਂਟਰੀ ਕਰਨ ਦਾ ਮੌਕਾ ਦੇ ਕੇ ਵਿਸ਼ੇਸ਼ ਮਾਨ-ਸਨਮਾਨ ਵੀ ਦਿੱਤੇ।ਦੀਪੂ ਅਮਰਗੜ੍ਹ ਦੇ ਸਵਾਗਤ ਸਮੇਂ ਉਸ ਦੇ ਪਿਤਾ ਗੁਰਤੇਜ ਸਿੰਘ, ਦਾਦੀ ਬਲਵੀਰ ਕੌਰ ਤੋਂ ਇਲਾਵਾ ਗੁਰਦੁਆਰਾ ਸਾਹਿਬ ਦੇ ਗ੍ਰੰਥੀ ਸਿੰਘ ਤੇ ਪਿੰਡ ਦੇ ਪਤਵੰਤੇ ਵੀ ਮੌਜੂਦ ਸਨ।
Check Also
ਅਣ ਅਧਿਕਾਰਤ ਪਾਣੀ ਅਤੇ ਸੀਵਰੇਜ਼ ਦੇ ਕਨੈਕਸ਼ਨਾਂ ਨੂੰ ਕੀਤਾ ਗਿਆ ਰੈਗੂਲਰ – ਕਮਿਸ਼ਨਰ ਨਗਰ ਨਿਗਮ
ਕਿਹਾ, ਬਿਨਾਂ ਵਿਆਜ ਜੁਰਮਾਨੇ ਦੀਆਂ ਭਰੀਆਂ ਗਈਆਂ ਪ੍ਰਾਪਰਟੀ ਟੈਕਸ ਰਿਟਰਨਾਂ ਅੰਮ੍ਰਿਤਸਰ, 28 ਜੂਨ (ਸੁਖਬੀਰ ਸਿੰਘ) …