Monday, July 14, 2025
Breaking News

ਹਲਕਾ ਵਿਧਾਇਕ ਤੇ ਪ੍ਰਧਾਨ ਨੇ ਵਿਕਾਸ ਕਾਰਜਾਂ ਦੇ ਮਤੇ ਕੀਤੇ ਪਾਸ

PPN2804201805ਭੀਖੀ, 28 ਅਪ੍ਰੈਲ  (ਪੰਜਾਬ ਪੋਸਟ- ਕਮਲ ਜਿੰਦਲ) – ਨਗਰ ਪੰਚਾਇਤ ਦੀ ਮੀਟਿੰਗ ਵਿੱਚ ਪ੍ਰਧਾਨ ਵਿਨੋਦ ਕੁਮਾਰ ਸਿੰਗਲਾ ਦੀ ਅਗਵਾਈ ਹੇਠ ਹੋਈ ਜਿਸ ਵਿੱਚ ਵਿਸ਼ੇਸ਼ ਤੌਰ `ਤੇ ਹਲਕਾ ਵਿਧਾਇਕ ਨਾਜਰ ਸਿੰਘ ਮਾਨਸ਼ੀਆ ਪਹੁਚੇ ਕਾਰਜਕਾਰ ਅਫਸਰ ਵਿਜੈ ਕੁਮਾਰ ਜਿੰਦਲ ਵਲੋ ਚਲਈ ਗਈ ਬੈਠਕ ਵਿੱਚ 27 ਲਿਖਤੀ ਮਤਿਆ ਤੇ ਵਿਚਾਰ ਕੀਤਾ ਗਿਆ ਮੀਟਿੰਗ ਵਿੱਚ ਮੇਨ ਹਾਈਵੇ ਰੋਡ ਤੇ ਲਾਈਟਾਂ ਲਗਾਉਣੀਆ, ਕਸਬੇ ਦੀ ਸਫਾਈ ਲਈ ਕਾਰਜ ਕਰਨੇ, ਕੋਮੀ ਗਰਨਿ ਟ੍ਰਿਬਿਉਨਲ ਦੀਆ ਹਾਦਇਤਾ ਮੁਤਾਬਕ ਕੂੜੇ ਨੂੰ ਟਿਕਾਣੇ ਲਾਉਣਾ, ਖੁੱਲੇ ਜਨਤਕ ਪਖਾਨੇ ਨੂੰ ਬੰਦ ਕਰਵਾਉਣਾ ਅਤੇ ਉਹਨਾਂ ਦੀ ਜਗਾ `ਤੇ ਨਵੇ ਸੀ.ਟੀ /ਪੀ.ਟੀ  ਟਾਇਲੈਟ ਬਣਾਉਣਾ, ਮੁਰਦਾ ਜਾਨਵਰਾਂ ਦੇ ਠੇਕੇਦਾਰਾ ਵਲੋਂ ਨਿਰਧਾਰਿਤ ਸਮਂੇ `ਤੇ ਪੈਸੇ ਨਾ ਜਮਾ ਕਰਉਣ ਦੇ ਬਦਲੇ ਅਦਲਾਤ ਵਿੱਚ ਜਾਣਾ, ਦਫਤਰ ਲਈ ਵਾਹਣ ਲੈਣਾ ਅਤੇ ਹੋਰ ਲੋੜੀਂਦੇ ਸਮਾਨ `ਤੇ ਵਿਚਾਰ ਵਟਾਂਦਰਾ ਕੀਤਾ ਗਿਆ।ਇਸ ਮੋਕੇ ਇਕ ਛੱਡ ਕੇ ਬਾਕੀ ਸਾਰੇ ਮੁਦਿਆਂ ਨੂੰ ਪ੍ਰਵਾਨ ਕਰ ਕੇ ਫੈਸਲਾ ਲਿਆ ਗਿਆ ਕਿ ਕਾਨੂੰਨ ਮੁਤਾਬਿਕ ਚੁਣੇ ਹੋਏ ਕੌਂਸਲਰ ਨੂੰ ਹੀ ਮੀਟਿੰਗ ਵਿੱਚ ਬੈਠਣ ਦੀ ਇਜਾਜ਼ਤ ਹੋਵੇਗੀ ਨਾ ਕਿ ਕੌਂਸਲਰ ਦੀ ਜਗਾ ਉਸ ਦਾ ਕੋਈ ਰਿਸ਼ਤੇਦਾਰ ਨਹੀਂ ਬੈਠ ਸਕੇਗਾ।ਪ੍ਰਧਾਨ ਵਿਨੋਦ ਕੁਮਾਰ ਨੇ ਕਿਹਾ ਕਿ ਉਹ ਕਸਬੇ ਦੇ ਵਿਕਾਸ ਲਈ ਪੂਰਨ ਵਚਨਵੱਧ ਹਨ ਅਤੇ ਸ਼ਹਿਰ ਵਿੱਚ ਕਿਸੇ ਨੂੰ ਕੇਈ ਪ੍ਰੇਸ਼ਾਨੀ ਨਹੀ ਆਉਣ ਦਿੱਤੀ ਜਾਵੇਗੀ।
 

Check Also

ਕੇਂਦਰ ਸਰਕਾਰ ਦੀਆਂ ਸਕੀਮਾਂ ਸਬੰਧੀ ਕੈਂਪ ਦਾ ਆਯੋਜਨ

ਸੰਗਰੁਰ, 13 ਜੁਲਾਈ (ਜਗਸੀਰ ਲੌਂਗੋਵਾਲ) – ਸ੍ਰੀ ਮੰਥਰੀ ਸ੍ਰੀ ਨਿਵਾਸੁਲੂ ਜੀ ਸੰਗਠਨ ਮਹਾਂਮੰਤਰੀ ਭਾਜਪਾ ਪੰਜਾਬ …

Leave a Reply