Monday, July 14, 2025
Breaking News

ਹੈਰੋਇਨ ਤੇ ਨਸ਼ੀਲੇ ਪਾਊਡਰ ਸਮੇਤ ਦੋ ਗ੍ਰਿਫਤਾਰ

PPN0805201811ਅੰਮ੍ਰਿਤਸਰ, 9 ਮਈ (ਪੰਜਾਬ ਪੋਸਟ- ਸੁਖਬੀਰ ਸਿੰਘ) – ਅੰਮ੍ਰਿਤਸਰ ਪੁਲੀਸ ਨੂੰ ਉਸ ਸਮੇਂ ਭਾਰੀ ਸਫਲਤਾ ਮਿਲੀ ਜਦ ਉਸ ਵਲੋਂ ਇੱਕ ਪੈਕਟ ਹੈਰੋਇਨ ਤੇ 7 ਪੈਕਟ ਨਸ਼ੀਲੇ ਪਾਊਡਰ ਦੇ ਬਰਾਮਦ ਕੀਤੇ ਗਏ।ਇੱਕ ਪ੍ਰੈਸ ਕਾਨਫਰੰਸ ਦੋਰਾਨ ਡੀ.ਸੀ.ਪੀ ਜਗਮੋਹਨ ਸਿੰਘ ਨੇ ਦੱਸਿਆ ਕਿ ਸਥਾਨਕ ਸਾਈਬਰ ਕਰਾਇਮ ਤੇ ਟੈਕਨੀਕਲ ਸੈਲ ਦੇ ਇੰਚਾਰਜ ਇੰਸਪੈਕਟਰ ਵਵਿੰਦਰ ਕੁਮਾਰ ਨੇ ਖੁਫੀਆ ਇਤਲਾਹ `ਤੇ ਪੁਲਿਸ ਪਾਰਟੀ ਨਾਲ ਗੁਰੂ ਨਾਨਕ ਨਗਰ ਭਰਾੜੀਵਾਲ ਵਿਖੇ ਕਿਰਾਏ ਦੇ ਮਕਾਨ `ਚ ਰਹਿ ਰਹੇ ਐਰਿਕ ਉਰਫ ਕੰਨੀ ਵਾਸੀ ਗੁਰੂ ਨਾਨਕ ਨਗਰ ਭਰਾੜੀਵਾਲ ਜਿਲਾ ਅੰਮ੍ਰਿਤਸਰ ਅਤੇ ਸਰਵਣ ਸਿੰਘ ਉਰਫ ਬਾਗਾ ਵਾਸੀ ਵਰਿਆਮ ਸਿੰਘ ਕਲੋਨੀ ਬਾਹਰਵਾਰ ਗੇਟ ਖਜਾਨਾ ਅੰਮ੍ਰਿਤਸਰ ਨੂੰ ਕਾਬੂ ਕਰਕੇ ਉਹਨਾਂ ਦੇ ਘਰ ਵਿੱਚ ਪਏ 8 ਪੈਕਟ ਬ੍ਰਾਮਦ ਕੀਤੇ, ਜਿੰਨਾਂ ਵਿਚੋਂ ਇੱਕ ਪੈਕਟ ਹੈਰੋਇਨ `ਚ ਹੈਰੋਇਨ ਤੇ 7 ਪੈਕਟ ਦਿੱਲੀ `ਚ ਤਿਆਰ ਹੋਏ ਪਾਉਡਰ ਦੇ ਬ੍ਰਾਮਦ ਹੋਏ।ਪੁੱਛਗਿਛ ਦੌਰਾਨ ਐਰਿਕ ਅਤੇ ਸਰਵਣ ਸਿੰਘ ਨੇ ਦੱਸਿਆ ਕਿ ਸੰਨੀ ਪ੍ਰਤਾਪ ਸਿੰਘ ਉਰਫ ਸੰਨੀ ਜੋ ਹੈਰੋਇਨ ਦੇ ਕੇਸ ਵਿੱਚ ਜੇਲ ਵਿੱਚ ਬੰਦ ਹੈ ਨੇ ਡੇਢ ਲੱਖ ਰੁਪੈ ਪੈਕਟ ਦੇ ਹਿਸਾਬ ਨਾਲ ਆਪਣੇ ਕਿਸੇ ਕਰਿੰਦੇ ਦੇ ਹੱਥ 9 ਪੈਕਟ ਦਿੱਲੀ ਵਿੱਚ ਤਿਆਰ ਹੋਏ ਪਾਉਡਰ ਦੇ ਭਿਜਵਾਏ ਸਨ।ਦੋਸ਼ੀਆਂ ਨੇ ਖੁਲਾਸਾ ਕੀਤਾ ਹੈ ਕਿ ਉਸ ਪਾਉਡਰ ਵਿੱਚ ਹੈਰੋਇਨ ਮਿਕਸ ਕਰਕੇ ਵੇਚਦੇ ਸਨ ਤੇ 2 ਪੈਕਟ 17 ਲੱਖ ਰੁਪੈ ਕਿਲੋ ਦੇ ਹਿਸਾਬ ਲੁਧਿਆਣਾ ਦੇ ਕਿਸੇ ਸਮਗਲਰ ਨੂੰ ਵੇਚੇ ਸਨ।ਉਨਾਂ ਕਿਹਾ ਕਿ ਬਰਾਮਦ ਕੀਤੀ ਗਈ ਹੈਰੋਇਨ ਅਤੇ ਪਾਉਡਰ ਫਰਾਂਸਿਕ ਸਾਇੰਸ ਲੈਬਾਰਟਰੀ ਭੇਜ ਕੇ ਚੈਕ ਕਰਵਾਏ ਜਾਣਗੇ।ਦੋਨਾਂ ਖਿਲ਼ਾਫ ਐਨ.ਡੀ.ਪੀ.ਐਸ ਐਕਟ ਤਹਿਤ ਥਾਣਾ ਗੇਟ ਹਕੀਮਾਂ ਵਿਖੇ ਕੇਸ ਦਰਜ ਕੀਤਾ ਗਿਆ ਹੈ।
 

Check Also

ਕੇਂਦਰ ਸਰਕਾਰ ਦੀਆਂ ਸਕੀਮਾਂ ਸਬੰਧੀ ਕੈਂਪ ਦਾ ਆਯੋਜਨ

ਸੰਗਰੁਰ, 13 ਜੁਲਾਈ (ਜਗਸੀਰ ਲੌਂਗੋਵਾਲ) – ਸ੍ਰੀ ਮੰਥਰੀ ਸ੍ਰੀ ਨਿਵਾਸੁਲੂ ਜੀ ਸੰਗਠਨ ਮਹਾਂਮੰਤਰੀ ਭਾਜਪਾ ਪੰਜਾਬ …

Leave a Reply