Saturday, July 26, 2025
Breaking News

ਹਰ ਮੰਗਲਵਾਰ ਅਤੇ ਵੀਰਵਾਰ ਪਟਵਾਰੀ ਆਪਣੇ-ਆਪਣੇ ਪਟਵਾਰ ਹਲਕੇ ਵਿਚ ਹਾਜਰ ਰਹਿਣਗੇ – ਬਰਾੜ

PPN12081420

ਫਾਜਿਲਕਾ, 12 ਅਗਸਤ (ਵਿਨੀਤ ਅਰੋੜਾ) – ਪੰਜਾਬ ਸਰਕਾਰ ਵੱਲੋਂ ਲੋਕਾਂ ਦੀ ਸਹੂਲਤ ਨੂੰ ਮੁੱਖ ਰਖਦਿਆਂ ਪਟਵਾਰੀਆਂ/ਕਾਨੂੰਗੋਆ ਦੁਆਰਾ ਪਟਵਾਰ ਖਾਨਿਆਂ ਵਿਚ ਬੈਠਣ ਅਤੇ ਆਮ ਲੋਕਾਂ ਨੂੰ ਮਿਲਣ ਸਬੰਧੀ ਹਦਾਇਤਾਂ ਜਾਰੀ ਕੀਤੀਆਂ ਗਈਆਂ ਹਨ। ਇਹ ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ ਸ.ਮਨਜੀਤ ਸਿੰਘ ਬਰਾੜ ਨੇ ਦੱਸਿਆ ਕਿ ਸਮੂਹ ਪਟਵਾਰੀ ਹਫਤੇ ਵਿਚ ਦੋ ਦਿਨ ਮੰਗਲਵਾਰ ਅਤੇ ਵੀਰਵਾਰ ਨੂੰ ਸਵੇਰੇ 9 ਵਜੇ ਤੋਂ ਸ਼ਾਮ 5 ਵਜੇ ਤੱਕ ਆਪਣੇ-ਆਪਣੇ ਪਟਵਾਰ ਹਲਕੇ ਵਿਚ ਹਾਜਰ ਰਹਿਣਗੇ ਅਤੇ ਬਾਕੀ ਦੇ ਤਿੰਨ ਦਿਨ ਉਹ ਤਹਿਸੀਲ/ਸਬ ਤਹਿਸੀਲ ਪੱਧਰ ਤੇ ਜਿਥੇ ਫਰਦ ਕੇਂਦਰ ਅਤੇ ਵਰਕ ਸਟੇਸ਼ਨ ਬਣੇ ਹੋਏ ਹਨ ਹਾਜਰ ਰਹਿਣਗੇ ।

Check Also

ਸਿੱਖਿਆ ਵਿਭਾਗ ਵਲੋਂ ਜ਼ੋਨ ਕਰਮਪੁਰਾ ਪੱਧਰੀ ਖੇਡ ਮੁਕਾਬਲਿਆਂ ਦੀ ਸ਼ੁਰੂਆਤ

ਅੰਮ੍ਰਿਤਸਰ, 25 ਜੁਲਾਈ (ਸੁਖਬੀਰ ਸਿੰਘ) – ਪੰਜਾਬ ਸਰਕਾਰ ਵਲੋਂ ਰਾਜ ਨੂੰ ‘ਰੰਗਲਾ ਪੰਜਾਬ’ ਬਣਾਉਣ ਅਤੇ …

Leave a Reply