ਭੀਖੀ, 5 ਜੂਨ (ਪੰਜਾਬ ਪੋਸਟ- ਕਮਲ ਜਿੰਦਲ) – ਸਥਨਾਕ ਕਸਬੇ ਦੇ ਜੱਸੜ ਵਾਲਾ ਢਾਬਾ ਕੋਲ ਵਾਪਰੇ ਇਕ ਦਰਦਨਾਕ ਹਾਦਸੇ ਦੌਰਾਨ ਇਕ ਅੋਰਤ ਦੀ ਮੋਕੇ `ਤੇ ਹੀ ਮੋਤ ਹੋ ਗਈ ਅਤੇ 3 ਵਿਅਕਤੀ ਜ਼ਖਮੀ ਹੋ ਗਏ।ਪ੍ਰਾਪਤ ਜਾਣਕਾਰੀ ਅਨੁਸਾਰ ਪਵਨ ਕੁਮਾਰ ਗੋਇਲ ਆਪਣੀ ਪਤਨੀ ਕੋਮਲ ਗੋਇਲ ਸਮੇਤ ਸੁਨਾਮ ਤੋ ਕਾਰ ਪੀ.ਬੀ 13 ਏਐਫ 6483 ਵਿੱਚ ਬਠਿੰਡਾ ਵੱਲ ਨੂੰ ਜਾ ਰਹੇ ਸੀ ਕਿ ਆਚਨਕ ਕਾਰ ਬੇਕਾਬੂ ਹੋ ਕੇ ਜੱਸੜ ਵਾਲਾ ਢਾਬਾ ਕੋਲ ਖੜੇ ਟਰਾਲੇ ਐਚ ਆਰ 61 ਸੀ 9157 ਨਾਲ ਜਾ ਟੱਕਰਾਈ, ਟੱਕਰ ਏਨੀ ਜ਼ਬਰਦਾਸਤ ਸੀ ਕਿ ਕਾਰ ਵਿੱਚ ਸਵਾਰ ਕੋਮਲ ਗੋਇਲ ਪਤਨੀ ਪਵਨ ਕੁਮਾਰ ਗੋਇਲ ਮੋਕੇ `ਤੇ ਹੀ ਮੋਤ ਹੋ ਗਈ ਅਤੇ ਕਾਰ ਵਿੱਚ ਸਵਾਰ ਤਿੰਨ ਵਿਅਕਤੀ ਗੰਭੀਰ ਰੂਪ ਨਾਲ ਜ਼ਖਮੀ ਹੋ ਗਏ।ਜ਼ਖਮੀਆਂ ਨੂੰ ਤਰੁੰਤ ਸਿਵਲ ਹਸਪਤਾਲ ਭੀਖੀ ਵਿਖੇ ਦਾਖਲ ਕਰਵਇਆ ਗਿਆ।ਜਿਨ੍ਹਾਂ ਨੂੰ ਬਾਅਦ ਵਿੱਚ ਮਾਨਸਾ ਸਿਵਲ ਹਸਪਤਾਲ ਰੈਫਰ ਕਰ ਦਿੱਤਾ ਗਿਆ।ਹਾਦਸੇ ਦੀ ਜਾਣਕਾਰੀ ਮਿਲਦਿਆਂ ਹੀ ਭੀਖੀ ਪੁਲਿਸ ਨੇ ਮੋਕੇ ਤੇ ਪਹੁੰਚ ਕੇ ਆਪਣੀ ਕਾਰਵਾਈ ਸੁਰੂ ਕਰ ਦਿੱਤੀ ਹੈ।ਅਤੇ ਲਾਸ਼ ਨੂੰ ਪੋਸਟਮਾਟਰਮ ਲਈ ਭੇਜ ਦਿੱਤਾ ਹੈ।ਜਿਕਰਯੋਗ ਹੈ ਕਿ ਕੋਮਲ ਗੋਇਲ ਦਾ ਕੁੱਝ ਸਮਾਂ ਪਹਿਲਾ ਉਪਰੇਸ਼ਨ ਹੋਇਆ ਸੀ, ਜਿਸ ਦੀ ਦਵਾਈ ਲੈਣ ਉਸ ਦੇ ਪਤੀ ਪਵਨ ਕੁਮਾਰ ਗੋਇਲ ਬਠਿੰਡਾ ਜਾ ਰਹੇ ਸਨ।
Check Also
ਐਸ.ਯੂ.ਐਸ ਦੀ ਵਿਦਿਆਰਥਣ ਨੇ ਸਟੇਟ ਲੈਵਲ ‘ਤੇ ਪ੍ਰਾਪਤ ਕੀਤੇ ਸਿਲਵਰ ਮੈਡਲ
ਸੰਗਰੂਰ, 29 ਜੁਲਾਈ (ਜਗਸੀਰ ਲੌਂਗੋਵਾਲ) – ਸ਼ਹੀਦ ਊਧਮ ਸਿੰਘ ਗਰੁੱਪ ਆਫ਼ ਇੰਸਟੀਚਿਊਸ਼ਨਜ਼ ਮਹਿਲਾਂ ਚੌਕ ਸੰਸਥਾ …