Monday, December 23, 2024

ਥਾਣਾ ਸਿਵਲ ਲਾਈਨ, ਥਾਣਾ ਕੈਂਟ ਤੇ ਬਿਜਲੀ ਬੋਰਡ ਦੇ ਦਫਤਰ ਤੋਂ ਮਿਲਿਆ ਡੇਂਗੂ ਦਾ ਲਾਰਵਾ

ਬਠਿੰਡਾ, 25 ਜੂਨ (ਪੰਜਾਬ ਪੋਸਟ- ਅਵਤਾਰ ਸਿੰਘ ਕੈਂਥ) – ਮਿਸ਼ਨ ਤੰਦਰੁਸਤ ਪੰਜਾਬ ਤਹਿਤ ਸਿਵਲ ਸਰਜਨ ਬਠਿੰਡਾ ਦੀ ਦੇਖ-ਰੇਠ ਹੇਠ ਜ਼ਿਲਾ ਮਲੇਰੀਆ Dengueਅਫ਼ਸਰ ਡਾ. ਰਾਜਪਾਲ ਸਿੰਘ ਅਤੇ ਜ਼ਿਲਾ ਐਪੀਡੀਮਾਲੋਜਿਸਟ ਡਾ: ਰਵਿੰਦਰ ਸਿੰਘ ਵਲੋਂ ਮਲੇਰੀਆ ਮਹੀਨਾ ਜੂਨ ਤਹਿਤ ਥਾਣਾ ਸਿਵਲ ਲਾਈਨ ਅਤੇ ਥਾਣਾ ਕੈਂਟ ਵਿਖੇ ਡੇਂਗੂ ਅਤੇ ਮਲੇਰੀਆ ਮੱਛਰ ਦੇ ਲਾਰਵੇ ਲਈ ਨਿਰਿਖਣ ਕਰਦਿਆਂ ਥਾਣੇ ਦੀ ਚਾਰ-ਦਿਵਾਰੀ ਅੰਦਰ ਪਏ ਕਬਾੜ ਵਿੱਚੋਂ ਡੇਂਗੂ ਦਾ ਲਾਰਵਾ ਮਿਲਿਆ, ਜਿਸ ਨੂੰ ਮੌਕੇ ’ਤੇ ਹੀ ਨਸ਼ਟ ਕੀਤਾ ਗਿਆ।ਜ਼ਿਲਾ ਮਲੇਰੀਆ ਅਫ਼ਸਰ ਵਲੋਂ ਸਬੰਧਤ ਥਾਣਿਆਂ ਦੇ ਸਟਾਫ ਨੂੰ ਸਲਾਹ ਦਿੱਤੀ ਗਈ ਕਿ ਪਏ ਕਬਾੜ ਤੇ ਤੇਲ ਦਾ ਛੜਕਾ ਕੀਤਾ ਜਾਵੇ ਜਾ ਉਸ ਨੂੰ ਕਵਰ ਕੀਤਾ ਜਾਵੇ ਤਾਂ ਜੋ ਬਰਸਾਤਾਂ ਦਾ ਪਾਣੀ ਉਸ ਵਿੱਚ ਖੜਾ ਨਾ ਹੋ ਸਕੇ।ਇਸ ਤੋਂ ਇਲਾਵਾ ਬਿਜਲੀ ਬੋਰਡ ਦਫ਼ਤਰ ਬਠਿੰਡਾ ਦਾ ਦੌਰਾ ਕੀਤਾ ਗਿਆ।ਜਿਥੇ ਕਿ ਚੈਕਿੰਗ ਦੌਰਾਨ ਦੂਸਰੀ ਵਾਰ ਡੇਂਗੂ ਦਾ ਲਾਰਵਾ ਪਾਇਆ ਗਿਆ ਤੇ ਲਾਰਵੇ ਨੂੰ ਮੌਕੇ ’ਤੇ ਹੀ ਨਸ਼ਟ ਕਰਵਾਇਆ ਗਿਆ।ਜ਼ਿਲਾ ਮਲੇਰੀਆ ਅਫ਼ਸਰ ਡਾ. ਰਾਜਪਾਲ ਸਿੰਘ ਨੇ ਹਦਾਇਤ ਕੀਤੀ ਕਿ ਹਰ ਹਫਤੇ ਸ਼ੁੱਕਰਵਾਰ ਨੂੰ ਡਰਾਈ ਡੇਅ ਦੇ ਤੌਰ ’ਤੇ ਮਨਾਇਆ ਜਾਵੇ ਅਤੇ ਆਲੇ-ਦੁਆਲੇ ਖੜੇ ਸਾਫ ਪਾਣੀ ਦੇ ਸਰੋਤਾਂ ਨੂੰ ਮਿੱਟੀ ਨਾਲ ਪੂਰਿਆ ਜਾਵੇ ਤਾਂ ਜੋ ਡੇਂਗੂ ਦਾ ਮੱਛਰ ਅਜਿਹੀਆਂ ਥਾਵਾਂ ’ਤੇ ਆਪਣੇ ਆਂਡੇ ਨਾ ਦੇ ਸਕੇ ਅਤੇ ਆਂਡੇ ਤੋਂ ਪੈਦਾ ਹੋਣ ਵਾਲੇ ਲਾਰਵੇ ਤੋਂ ਛੁਟਕਾਰਾ ਪਾਇਆ ਜਾ ਸਕੇ।

Check Also

ਸਾਹਿਬਜ਼ਾਦਿਆਂ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਸ਼ਰਧਾਂਜਲੀ ਸਮਾਗਮ

ਸੰਗਰੂਰ, 21 ਦਸੰਬਰ (ਜਗਸੀਰ ਲੌਂਗੋਵਾਲ) – ਬੜੂ ਸਾਹਿਬ ਵਲੋਂ ਸੰਚਾਲਿਤ ਅਕਾਲ ਅਕੈਡਮੀ ਫਤਿਹਗੜ੍ਹ ਗੰਢੂਆਂ ਵਿਖੇ …

Leave a Reply