ਖਿਡਾਰੀਆਂ ਨੂੰ ਨੇਪਾਲੀ ਸੱਭਿਆਚਾਰ ਨੂੰ ਵੀ ਜਾਣਨ ਦਾ ਮੌਕਾ ਮਿਲੇਗਾ – ਮੱਟੂ
ਅੰਮ੍ਰਿਤਸਰ 4 ਜੁਲਾਈ (ਪੰਜਾਬ ਪੋਸਟ- ਸੰਧੂ) – ਬਹੁ-ਖੇਡ ਇੰਡੋ ਨੇਪਾਲ ਇੰਟਰਨੈਸ਼ਨਲ ਚੈਂਪੀਅਨਸ਼ਿਪ 8 ਤੋਂ ਲੈ ਕੇ 11 ਅਸਗਤ ਤੱਕ ਨੇਪਾਲ ਦੀ ਰਾਜਧਾਨੀ ਕਾਠਮੂੰ ਵਿਖੇ ਆਯੋਜਿਤ ਹੋਵੇਗੀ।ਜਿਸ ਵਿੱਚ ਅੰਡਰ-14, 17, 19 ਉਮਰ ਵਰਗ ਦੇ ਓੁਪਨ ਮਹਿਲਾ-ਪੁਰਸ਼ ਖਿਡਾਰੀ ਹਿੱਸਾ ਲੈ ਸਕਣਗੇ।ਇਸ ਗੱਲ ਦੀ ਜਾਣਕਾਰੀ ਦਿੰਦਿਆਂ ਖੇਡ ਪ੍ਰਮੋਟਰ ਬਲਜਿੰਦਰ ਸਿੰਘ ਮੱਟੂ ਨੇ ਦੱਸਿਆ ਕਿ ਇਸ ਦੌਰਾਨ ਕ੍ਰਿਕੇਟ, ਐਥਲੈਟਿਕਸ, ਫੁੱਟਬਾਲ, ਵਾਲੀਬਾਲ, ਯੋਗਾ, ਸਕੈਟਿੰਗ, ਬਾਸਕਿਟ ਬਾਲ, ਮਾਰਸ਼ਲ ਆਰਟਸ, ਸ਼ੂਟਿੰਗ, ਕਬੱਡੀ, ਟੇਬਲ ਟੇਨਿਸ ਦੇ ਮੁਕਾਬਲੇ ਕਰਵਾਏ ਜਾਣਗੇ।ਉਨ੍ਹਾਂ ਦੱਸਿਆ ਕਿ ਇਸ ਵਿੱਚ ਹਿੱਸਾ ਲੈਣ ਵਾਲੇ ਖਿਡਾਰੀਆਂ ਤੇ ਟੀਮਾਂ ਨੂੰ ਪ੍ਰਬੰਧਕਾਂ ਵੱਲੋਂ ਬੇਹਤਰ ਹੋਟਲ ਸੁਵਿਧਾ, ਭਾਰਤੀ ਖਾਣਾ, ਆਵਾਜਾਈ ਸਾਧਨ, ਭਾਰਤੀ ਟਰੈਕਸੂਟ, ਕਿੱਟ, ਸ਼ਨਾਖਤੀ ਕਾਰਡ, ਬੈਗ, ਬੂਟ, ਟੋਪੀ, ਕੌਮਾਂਤਰੀ ਸਰਟੀਫਿਕੇਟ ਆਦਿ ਸਹੂਲਤਾਂ ਮੁਹੱਈਆ ਕੀਤੀਆਂ ਜਾਣਗੀਆਂ।ਖੇਡ ਪ੍ਰਤੀਯੋਗਤਾ ਵਿੱਚ ਸ਼ਮੂਲੀਅਤ ਕਰਾਉਣ ਲਈ ਖੇਡ ਪ੍ਰਮੋਟਰਾਂ, ਪ੍ਰਬੰਧਕਾਂ ਤੇ ਕੋਚਾਂ ਨਾਲ ਸੰਪਰਕ ਕੀਤਾ ਜਾ ਰਿਹਾ ਹੈ।ਖਿਡਾਰੀਆਂ ਨੂੰ ਖੇਡਣ ਦੇ ਨਾਲ-ਨਾਲ ਨੇਪਾਲੀ ਸੱਭਿਆਚਾਰ, ਰਵਾਇਤਾਂ ਤੇ ਪਰੰਪਰਾਵਾਂ ਆਦਿ ਦੀ ਜਾਣਕਾਰੀ ਦੇ ਨਾਲ-ਨਾਲ ਉਥੋਂ ਦੀ ਵਿਰਾਸਤ ਨੂੰ ਜਾਣਨ ਦਾ ਵੀ ਮੌਕਾ ਮਿਲੇਗਾ।
Check Also
ਪ੍ਰਕਾਸ਼ ਗੁਰਪੁਰਬ ਸਬੰਧੀ ਬਾਲ ਕਵੀ ਦਰਬਾਰ 5 ਜਨਵਰੀ ਨੂੰ
ਸੰਗਰੂਰ, 26 ਦਸੰਬਰ (ਜਗਸੀਰ ਲੌਂਗੋਵਾਲ) – ਸਥਾਨਕ ਗੁਰਦੁਆਰਾ ਸਾਹਿਬ ਨਾਨਕਪੁਰਾ ਵਿਖੇ ਦਸਵੇਂ ਪਾਤਸ਼ਾਹ ਸ੍ਰੀ ਗੁਰੂ …