Monday, December 23, 2024

ਖ਼ਾਲਸਾ ਕਾਲਜ ਵਿੱਚ ਦਾਖ਼ਲਾ ਲੈਣ ਲਈ ਵਿਦਿਆਰਥੀਆਂ `ਚ ਭਾਰੀ ਉਤਸ਼ਾਹ

PPN0907201806ਅੰਮ੍ਰਿਤਸਰ, 9 ਜੁਲਾਈ (ਪੰਜਾਬ ਪੋਸਟ- ਸੁਖਬੀਰ ਸਿੰਘ ਖੁਰਮਣੀਆਂ) –  ਇਤਿਹਾਸਕ ਖ਼ਾਲਸਾ ਕਾਲਜ (ਆਟੋਨੌਮਸ ਕਾਲਜ) ਵਿੱਚ ਕੋਰਸਾਂ ਦੇ ਦਾਖ਼ਲੇ ਸਬੰਧੀ ਵਿਦਿਆਰਥੀਆਂ ਵਿੱਚ ਵਿਸ਼ੇਸ਼ ਖਿੱਚ ਵਿਖਾਈ ਜਾ ਰਹੀ ਹੈ।ਇਸ ਸਬੰਧੀ ਕਾਲਜ ਦੇ ਪ੍ਰਿੰਸੀਪਲ ਡਾ. ਮਹਿਲ ਸਿੰਘ ਨੇ ਦੱਸਿਆ ਕਿ ਕਾਲਜ ਦੇ ਬੀ.ਐਸ.ਸੀ ਆਨਰਜ਼, ਐਗਰੀਕਲਚਰ, ਫੂਡ ਸਾਇੰਸ ਐਂਡ ਟੈਕਨਾਲੋਜੀ ਬੈਚੁਲਰ ਆਫ਼ ਫਿਜੀਓਥੈਰਪੀ ਵਿੱਚ ਦਾਖ਼ਲੇ ਸਬੰਧੀ ਰੱਸ਼ ਪਹਿਲਾਂ ਨਾਲੋਂ ਵਧਿਆ ਹੈ।ਬੀ.ਐਸ.ਸੀ ਐਗਰੀਕਲਚਰ ਦੇ ਦਾਖ਼ਲਾ ਟੈਸਟ ਵਿੱਚ ਪਹਿਲਾਂ ਨਾਲੋਂ ਜ਼ਿਆਦਾ ਵਿਦਿਆਰਥੀ ਹਾਜ਼ਰ ਹੋਏ ਹਨ। ਕਾਲਜ ਦੇ ਬੀ.ਐਸ.ਸੀ ਆਨਰਜ਼ ਵਿੱਚ ਕਮਿਸਟਰੀ, ਫਿਜਿਕਸ, ਮੈਥੇਮੈਟਿਕਸ ਅਤੇ ਬੀ.ਏ ਆਨਰਜ਼ ਇੰਨ ਅੰਗਰੇਜ਼ੀ ਵਿੱਚ ਲੜਕੇ ਤੇ ਲੜਕੀਆਂ ਵਿਸ਼ੇਸ਼ ਦਿਲਚਸਪੀ ਦਿੱਖਾ ਰਹੇ ਹਨ।ਇਸ ਤੋਂ ਇਲਾਵਾ ਕਾਲਜ ਦੇ ਕਾਮਰਸ ਅਤੇ ਸਾਇੰਸ ਫੈਕਲਟੀ ਵਿੱਚ ਵੀ ਦਾਖ਼ਲੇ ਦਾ ਰੁਝਾਨ ਕਾਫ਼ੀ ਉਤਸ਼ਾਹ ਜਨਕ ਹੈ।
ਉਨ੍ਹਾਂ ਕਿਹਾ ਕਿ ਕਾਲਜ ਦੇ ਆਟੋਨੌਮਸ ਸਟੇਟਸ ਕਾਰਨ ਵਧੇਰੇ ਕੋਰਸਾਂ ਦੇ ਉਪਲਬਧ ਹੋਣ ਕਰਕੇ ਵਿਦਿਆਰਥੀਆਂ ਦੀ ਕਾਲਜ ਪ੍ਰਤੀ ਖਿੱਚ ਵੱਧੀ ਹੈ।ਕਾਲਜ ਦੀਆਂ ਸੱਭਿਆਚਾਰਕ ਗਤੀਵਿੱਧੀਆਂ ਅਤੇ ਸਪੋਰਟਸ ਵਾਲੇ ਵਿਦਿਆਰਥੀਆਂ ਲਈ ਵੀ ਖ਼ਾਲਸਾ ਕਾਲਜ ਪਹਿਲੀ ਪਸੰਦ ਹੈ, ਕਿਉਂਕਿ ਅਜੇਹੇ ਵਿਦਿਆਰਥੀਆਂ ਲਈ ਵਿਸ਼ੇਸ਼ ਸਹੂਲਤਾਂ ਹਨ।ਉਨ੍ਹਾਂ ਨੇ ਕਿਹਾ ਕਿ ਹੋਣਹਾਰ ਅਤੇ ਲੋੜਵੰਦ ਵਿਦਿਆਰਥੀਆਂ ਨੂੰ ਤਕਰੀਬਨ 10 ਲੱਖ ਰੁਪਏ ਦੇ ਕਰੀਬ ਵਜੀਫ਼ੇ ਦਿੱਤੇ ਜਾ ਰਹੇ ਹਨ।ਇਸ ਤੋਂ ਇਲਾਵਾ ਵੱਖ-ਵੱਖ ਕਲਾਸਾਂ ਦੇ ਟੌਪਰ ਵਿਦਿਆਰਥੀਆਂ ਨੂੰ ਗੋਲਡ ਮੈਡਲ ਅਤੇ ਕੈਸ਼ ਇਨਾਮ ਨਾਲ ਵੀ ਸਨਮਾਨਿਤ ਕੀਤਾ ਜਾਂਦਾ ਹੈ।ਅਜਿਹੀ ਸਹਾਇਤਾ ਖ਼ਾਲਸਾ ਕਾਲਜ ਚੈਰੀਟੇਬਲ ਸੁਸਾਇਟੀ ਦੇ ਪ੍ਰਧਾਨ ਸਤਿਆਜੀਤ ਸਿੰਘ ਮਜੀਠਿਆ ਅਤੇ ਆਨਰੇਰੀ ਸੱਕਤਰ ਸਾਹਿਬ ਰਜਿੰਦਰਮੋਹਨ ਸਿੰਘ ਛੀਨਾ ਦੇ ਦਿਸ਼ਾ ਨਿਰਦੇਸ਼ ਤਹਿਤ ਦਿੱਤੀ ਜਾਂਦੀ ਹੈ।
ਉਨ੍ਹਾਂ ਕਿਹਾ ਕਿ ਭਾਵੇਂ ਪੰਜਾਬ ਸਕੂਲ ਸਿੱਖਿਆ ਬੌਰਡ ਦੇ ਬਾਰਵੀਂ ਦੇ ਰਿਲਜ਼ਟ ਦੀ ਪਾਸ ਪ੍ਰਤੀਸ਼ਤ ਘੱਟ ਹੋਣ ਕਰਕੇ ਸ਼ੁਰੂ ਵਿੱਚ ਦਾਖ਼ਲੇ ਸਬੰਧੀ ਰੁਝਾਨ ਕੁੱਝ ਮੱਠਾ ਲੱਗਦਾ ਸੀ, ਪਰ ਹੁਣ ਦਾਖ਼ਲੇ ਦਾ ਰੁਝਾਨ ਆਪਣੇ ਸਿਖਰ ਉੱਤੇ ਪਹੁੰਚ ਗਿਆ ਹੈ।ਇਹ ਇਤਿਹਾਸਕ ਕਾਲਜ ਵਿਦਿਆਰਥੀਆਂ ਨੂੰ ਸਹੂਲਤਾਂ ਦੇਣ ਦੇ ਪੱਖ ਤੋਂ ਸਭ ਤੋਂ ਉੱਪਰ ਹੈ।ਉਨ੍ਹਾਂ ਕਿਹਾ ਕਿ ਇਸ ਵਾਰ ਕਿਸੇ ਵੀ ਕਲਾਸ ਦੀ ਕਾਲਜ ਵੱਲੋਂ ਕੋਈ ਫ਼ੀਸ ਨਹੀਂ ਵਧਾਈ ਗਈ ਹੈ।ਖ਼ਾਲਸਾ ਕਾਲਜ ਸਹੂਲਤਾਂ ਸਮੇਤ ਇਕ ਮਿਆਰੀ ਸਿੱਖਿਆ ਦੇਣ ਵਾਲਾ ਸਭ ਤੋਂ ਮੋਹਰੀ ਸੰਸਥਾਂ ਹੈ।ਇਸ ਕਰਕੇ ਇਹ ਇਲਾਕੇ ਵਿੱਚ ਦਾਖ਼ਲੇ ਲਈ ਸਭ ਦੀ ਪਹਿਲੀ ਪਸੰਦ ਹੈ।ਦਿਲਚਸਪ ਤੱਥ ਇਹ ਹੈ ਕਿ ਇਸ ਕਾਲਜ ਵਿੱਚ ਲੜਕਿਆਂ ਨਾਲੋਂ ਲੜਕੀਆਂ ਦੇ ਦਾਖ਼ਲੇ ਦਾ ਰੁਝਾਨ ਵੱਧ ਹੈ।

Check Also

ਸਾਹਿਬਜ਼ਾਦਿਆਂ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਸ਼ਰਧਾਂਜਲੀ ਸਮਾਗਮ

ਸੰਗਰੂਰ, 21 ਦਸੰਬਰ (ਜਗਸੀਰ ਲੌਂਗੋਵਾਲ) – ਬੜੂ ਸਾਹਿਬ ਵਲੋਂ ਸੰਚਾਲਿਤ ਅਕਾਲ ਅਕੈਡਮੀ ਫਤਿਹਗੜ੍ਹ ਗੰਢੂਆਂ ਵਿਖੇ …

Leave a Reply