ਭੀਖੀ, 30 ਜੁਲਾਈ (ਪੰਜਾਬ ਪੋਸਟ – ਕਮਲ ਜ਼ਿੰਦਲ) – ਪੰਜਾਬ ਵਿੱਚ ਨਕਸਲਬਾੜੀ ਲਹਿਰ ਦੇ ਸਿਰਕੱਢ ਆਗੂ ਸ਼ਹੀਦ ਬਾਬਾ ਬੂਝਾ ਸਿੰਘ ਦੇ ਸ਼ਹੀਦੀ ਦਿਨ ਨੂੰ ਸਮਰਪਿਤ ਕਨਵੈਨਸ਼ਨ ਅੱਜ ਇੱਥੇ ਵਿਸ਼ਵਕਰਮਾ ਭਵਨ ਵਿਖੇ ਹੋਈ ਇਨਕਲਾਬੀ ਲੋਕ ਮੋਰਚਾ ਪੰਜਾਬ ਦੀ ਮਾਨਸਾ ਇਲਾਕਾ ਕਮੇਟੀ ਵੱਲੋਂ ਕਰਵਾਈ ਕਨਵੈਨਸ਼ਨ ਦੀ ਪ੍ਰਧਾਨਗੀ ਸਰਵ ਸ੍ਰੀ ਬਸ਼ੇਸਰ ਰਾਮ ਡਾ. ਦਰਸ਼ਨ ਪਾਲ, ਲਾਲ ਸਿੰਘ ਗੋਲੇਵਾਲਾ, ਸਵਰਨਜੀਤ ਸਿੰਘ, ਬਲਰਾਜ ਸਿੰਘ, ਗੁਰਦੀਪ ਸਿੰਘ ਤੇ ਰਾਮਫਲ ਬਹਾਦਰਪੁਰ ਵੱਲੋ ਕੀਤੀ ਗਈ।
ਸਭ ਤੋਂ ਪਹਿਲਾਂ ਬਾਬਾ ਬੂਝਾ ਸਿੰਘ ਸਮੇਤ ਨਕਸਲਬਾੜੀ ਤੇ ਹੋਰ ਲੋਕ ਲਹਿਰਾ ਦੇ ਸ਼ਹੀਦਾਂ ਨੂੰ ਖੜੇ ਹੋ ਕੇ ਸਰਧਾਂਜਲੀ ਭੇਟ ਕੀਤੀ ਗਈ।ਨਕਸਲਬਾੜੀ ਦੇ 50 ਸਾਲ ਤੇ ਮੌਜੂਦਾ ਦੌਰ ਵਿੱਚ ਇਨਕਲਾਬੀ ਲਹਿਰ ਤੇ ਵਿਚਾਰ ਪੇਸ਼ ਕਰਦਿਆਂ ਕਾਮਰੇਡ ਬਸੇਸਰ ਰਾਮ ਨੇ ਕਿਹਾ ਕਿ ਨਕਸਲਬਾੜੀ ਤੋਂ ਉੱਠੀ ਕਿਸਾਨ ਬਗਾਬਤ ਨੇ ਦੇਸ਼ ਨੂੰ ਮੁਕਤੀ ਦਾ ਰਾਹ ਦੱਸਿਆ ਹੈ ਅਤੇ ਇਸ ਰਾਹ ਤੇ ਚਲਦਿਆਂ ਹਜ਼ਾਰਾ ਦੀ ਗਿਣਤੀ ਵਿੱਚ ਸ਼ਹੀਦੀਆਂ ਪ੍ਰਾਪਤ ਕੀਤੀਆ ਹਨ।ਇਹ ਲਹਿਰ ਅੱਜ ਵੀ ਵੱਖ ਵੱਖ ਰੂਪਾਂ ਵਿੱਚ ਚੱਲ ਰਹੀ ਹੈ, ਜੋ ਸਾਮਰਾਜ ਦੀ ਦਲਾਲ ਭਾਰਤੀ ਹਕੂਮਤ ਦੇ ਅੱਖਾਂ ਵਿੱਚ ਰੜਕ ਰਹੀ ਹੈ। ਉਹਨਾਂ ਬੀਜੇਪੀ ਸਰਕਾਰ ਵੱਲੋਂ ਝੂਠੀ ਦੇਸ਼ ਭਗਤੀ ਦਾ ਭਰਮਜਾਲ ਪੈਦਾ ਕਰਕੇ ਕੀਤੇ ਜਾ ਰਹੇ ਫਾਸ਼ੀ ਹਮਲੇ ਦਾ ਵਿਸ਼ੇਸ ਜਿਕਰ ਕਰਦਿਆਂ ਇਸ ਦੇ ਖਿਲਾਫ ਇਕਜੁਟ ਲਹਿਰ ਖੜੀ ਕਰਨ ਤੇ ਜੋਰ ਦਿੱਤਾ।
ਡਾਕਟਰ ਦਰਸ਼ਨ ਪਾਲ ਨੇ ਮੁਲਕ ਵਿੱਚ ਚਲ ਰਹੀਆਂ ਸਾਮਰਾਜ ਵਿਰੋਧੀ ਲਹਿਰਾਂ ਦਾ ਜ਼ਿਕਰ ਕਰਦਿਆਂਕਿਹਾ ਕਿ ਮੁਲਕ ਦਾ ਜਲ ਜਮੀਨ, ਖਵਿਜ ਪਦਾਰਥਾਂ ਦੀ ਰਾਖੀ ਲਈ ਆਦਿ ਵਾਸੀ ਇਲਾਕਿਆਂ ਵਿੱਚ ਮਾਓਵਾਦੀ ਪਾਰਟੀ ਦੀ ਅਗਵਾਈ ਵਿੱਚ ਚਲ ਰਹੀ ਲਹਿਰ ਦੇਸ਼ ਲਈ ਰਾਹ ਦਰਸਾਵਾ ਹੈ।ਦੇਸ਼ ਦੀ ਹਕੂਮਤ ਵੱਲੋਂ ਇਸ ਲਹਿਰ ਤੇ ਹੋਰ ਜਮਹੂਰੀ ਕਾਰਕੁਨਾ ਖਿਲਾਫ ਵਿਢੇ ਹਮਲੇ ਦਾ ਜਿਕਰ ਕਰਦਿਆਂ ਉਹਨਾਂ ਕਿਹਾ ਕਿ ਦੇਸ਼ ਵਿੰਚ ਸਾਮਰਾਜ ਖਿਲਾਫ ਸਿੱਧੀ ਲੜਾਈ ਵਿੱਚ ਪੈ ਕੇ ਹੀ ਜਬਰ ਦਾ ਮੁਕਾਬਲਾ ਕੀਤਾ ਜਾ ਸਕਦਾ ਹੈ।ਇਨਕਲਾਬੀ ਲੋਕ ਮੋਰਚਾ ਦੇ ਪ੍ਰਧਾਨ ਲਾਲ ਸਿੰਘ ਗੋਲੇਵਾਲ, ਜਨਰਲ ਸਕੱਤਰ ਸਤਵੰਤ ਸਿੰਘ ਵਜੀਦਪੁਰ ਦਰਸ਼ਨ ਸਿੰਘ ਖੋਖਰ ਤੇ ਮੇਜਰ ਸਿੰਘ ਖੋਖਰ ਸਮੇਤ ਸਮੁੱਚੇ ਪ੍ਰਧਾਨਗੀ ਮੰਡਲ ਵਲੋਂ ਮਾਨਸਾ ਜਿਲ੍ਹੇ ਦੇ ਨਕਸਲਬਾੜੀ ਦੇ ਸ਼ਹੀਦਾਂ ਦੇ ਪਰਿਵਾਰਾਂ ਸਵਰਨ ਸਿੰਘ ਬੋਹਾ, ਅਜੈਬ ਸਿੰਘ ਮਲਕੋ, ਰਣਜੀਤ ਸਿੰਘ, ਤੇਜਾ ਸਿੰਘ, ਗੁਰਬੰਤਾ ਸਿੰਘ, ਨਛੱਤਰ ਸਿੰਘ, ਜਰਨੈਲ ਸਿੰਘ, ਹਰਨੇਕ ਸਿੰਘ ਸਰਦੂਲਗੜ੍ਹ, ਲਛਮਣ ਸਿੰਘ ਰਾਏਪੁਰ ਦੇ ਪਰਿਵਾਰਾਂ ਦਾ ਇੱਕ ਯਾਦਗਾਰੀ ਚਿੰਨ ਤੇ ਸ਼ਾਲ ਭੇਟ ਕਰਕੇ ਸਨਮਾਨ ਕੀਤਾ ਗਿਆ।
ਆਖਿਰ ਵਿੱਚ ਜਗਰਾਜ ਸਿੰਘ ਗੋਰਖਨਾਥ ਵਲੋ ਆਏ ਸਾਥੀਆਂ ਦਾ ਧੰਨਵਾਦ ਕੀਤਾ ਗਿਆ।
Check Also
ਹਾਫ ਮੈਰਾਥਨ ਸਮੇਂ 24 ਨਵੰਬਰ ਨੂੰ ਸਵੇਰ ਤੋਂ ਦੁਪਹਿਰ ਤੱਕ ਬੰਦ ਰਹੇਗੀ ਅਟਾਰੀ-ਅੰਮ੍ਰਿਤਸਰ ਸੜਕ – ਸਹਾਇਕ ਕਮਿਸ਼ਨਰ
ਅੰਮ੍ਰਿਤਸਰ, 21 ਨਵੰਬਰ (ਸੁਖਬੀਰ ਸਿੰਘ) – ਭਾਰਤੀ ਫੌਜ ਜਿਲ੍ਹਾ ਪ੍ਰਸਾਸ਼ਨ ਅੰਮ੍ਰਿਤਸਰ ਦੇ ਸਹਿਯੋਗ ਨਾਲ 24 …