ਬਠਿੰਡਾ, 11 ਅਗਸਤ (ਪੰਜਾਬ ਪੋਸਟ- ਅਵਤਾਰ ਸਿੰਘ ਕੈਂਥ) – ਤਖ਼ਤ ਸ੍ਰੀ ਦਮਦਮਾ ਸਾਹਿਬ ਤਲਵੰਡੀ ਸਾਹਿਬ ਵਿਖੇ ਮਾਤਾ ਸਾਹਿਬ ਕੌਰ ਗਰਲਜ਼ ਕਾਲਜ ਵਿਖੇ ਪ੍ਰਿੰਸੀਪਲ ਡਾ. ਕੰਵਲਜੀਤ ਕੌਰ ਦੀ ਅਗਵਾਈ ਅਧੀਨ ਵਿਦਿਆਰਥਣਾਂ ਵੱਲੋਂ ਤੀਆਂ ਦਾ ਤਿਉਹਾਰ ਬੜੇ ਜੋਸ਼ੋ ਖਰੋਸ਼ ਨਾਲ ਮਨਾਇਆ ਗਿਆ।ਤਿਉਹਾਰ ਨੂੰ ਦਿਲਕਸ਼ ਬਣਾਉਣ ਲਈ ਮਿਸ ਤੀਜ਼, ਮਹਿੰਦੀ, ਮੀਢੀਆ ਗੁੰਦਣਾ, ਸੇਵੀਆਂਂ ਵੱਟਣਾ ਅਤੇ ਲੰਮੀਆਂ ਹੇਕਾਂ ਵਾਲੇ ਗੀਤਾਂ ਦੇ ਮੁਕਾਬਲਿਆਂ ਦਾ ਆਯੋਜਨ ਕੀਤਾ ਗਿਆ।ਪ੍ਰੋਗਰਾਮ ਦੀ ਸਮੁੱਚੀ ਰੂਪ ਰੇਖਾ ਡਾ ਮਨੋਰਮਾ ਸਮਾਘ, ਡੀਨ, ਪ੍ਰੋ. ਸ਼ਾਲਿਨੀ ਸਹਿਗਲ, ਇੰਚਾਰਜ ਵੱਲੋਂ ਉਲੀਕੀ ਗਈ।ਮੁਕਾਬਲਿਆਂ ਵਿਚ ਜੱਜਾਂ ਦੀ ਭੂਮਿਕਾ ਡਾ ਸਤਿੰਦਰ ਕੌਰ, ਪ੍ਰੋ ਸ਼ਾਲਿਨੀ ਸਹਿਗਲ, ਡਾ. ਕੁਲਦੀਪ ਕੌਰ, ਪ੍ਰੋ. ਹਰਜੀਤ ਕੌਰ, ਪ੍ਰੋ. ਰਾਜਨਦੀਪ ਕੌਰ, ਪ੍ਰੋ. ਜੀਤਇੰਦਰ ਕੌਰ, ਪ੍ਰੋ. ਗਗਨਦੀਪ ਕੌਰ ਅਤੇ ਪਾਲ ਸਿੰਘ ਵੱਲੋਂ ਨਿਭਾਈ ਗਈ।
ਨਵਦੀਪ ਕੌਰ ਨੇ ਮਿਸ ਤੀਜ ਦਾ ਖਿਤਾਬ ਜਿੱਤਿਆ।ਸੰਦੀਪ ਕੌਰ ਨੇ ਸੇਵੀਆਂ ਵੱਟਣ ਵਿੱਚ, ਰਮਨਦੀਪ ਕੌਰ ਨੇ ਮਹਿੰਦੀ ਵਿੱਚ, ਕੁਲਦੀਪ ਕੌਰ ਨੇ ਮੀਢੀਆਂ ਗੁੰਦਣ ਵਿੱਚ ਅਤੇ ਨਵਦੀਪ ਕੌਰ ਨੇ ਲੰਮੀਆਂ ਹੇਕਾਂ ਵਾਲੇ ਗੀਤਾਂ ਵਿੱਚ ਪਹਿਲਾ ਸਥਾਨ ਹਾਸਲ ਕੀਤਾ।ਪ੍ਰੋਗਰਾਮ ਦੇ ਮੁੱਖ ਮਹਿਮਾਨ ਡਾ. ਕੰਵਲਜੀਤ ਕੌਰ ਨੇ ਜੇਤੂ ਵਿਦਿਆਰਥਣਾਂ ਨੂੰ ਇਨਾਮ ਤਕਸੀਮ ਕੀਤੇ। ਇਸ ਮੌਕੇ ਪ੍ਰੋ. ਹਰਪ੍ਰੀਤ ਕੌਰ, ਪ੍ਰ.ੋ ਸਿਮਰਜੀਤ ਕੌਰ, ਪ੍ਰੋ. ਵਰਿੰਦਰ ਕੌਰ, ਪ੍ਰੋ. ਤਨਵੀਰ ਕੌਰ, ਪ੍ਰੋ. ਮੋਨਿਕਾ ਬਾਂਸਲ, ਪ੍ਰੋ. ਕੁਲਦੀਪ ਕੌਰ, ਡਾ. ਨੀਤੂ ਰਾਣੀ, ਡਾ. ਅਮਨਪਾਲ ਕੌਰ, ਪ੍ਰੋ. ਬਿਪਨ ਉੱਪਲ, ਰਮਨਦੀਪ ਕੌਰ, ਪ੍ਰੋ. ਸਪਨਜੀਤ ਕੌਰ, ਪ੍ਰੋ. ਇੰਦਰਪ੍ਰੀਤ ਕੌਰ, ਪ੍ਰੋ. ਸੁਸ਼ਮਾ ਰਾਣੀ, ਪ੍ਰੋ. ਸਰਬਜੀਤ ਕੌਰ ਨੇ ਹਾਜ਼ਰੀ ਲਵਾਈ।
Check Also
ਕੇਂਦਰ ਸਰਕਾਰ ਦੀਆਂ ਸਕੀਮਾਂ ਸਬੰਧੀ ਕੈਂਪ ਦਾ ਆਯੋਜਨ
ਸੰਗਰੁਰ, 13 ਜੁਲਾਈ (ਜਗਸੀਰ ਲੌਂਗੋਵਾਲ) – ਸ੍ਰੀ ਮੰਥਰੀ ਸ੍ਰੀ ਨਿਵਾਸੁਲੂ ਜੀ ਸੰਗਠਨ ਮਹਾਂਮੰਤਰੀ ਭਾਜਪਾ ਪੰਜਾਬ …