Monday, December 23, 2024

ਘਰ ਘਰ ਹਰਿਆਲੀ ਅਧੀਨ ਵਣ ਵਿਭਾਗ ਨੇ ਵੰਡੇ 250 ਪੋਦੇ

ਪਠਾਨਕੋਟ, 20 ਅਗਸਤ (ਪੰਜਾਬ ਪੋਸਟ ਬਿਊਰੋ) – ਪੰਜਾਬ ਸਰਕਾਰ ਦੇ `ਮਿਸ਼ਨ ਤੰਦਰੁਸਤ ਪੰਜਾਬ` ਅਧੀਨ ਡਿਪਟੀ ਕਮਿਸ਼ਨਰ ਰਾਮਵੀਰ ਆਈ.ਏ.ਐਸ ਦੇ PPN2008201821ਆਦੇਸ਼ਾਂ ਅਨੁਸਾਰ ਅਤੇ ਵਣ ਮੰਡਲ ਅਫਸ਼ਰ ਸੰਜੀਵ ਤਿਵਾੜੀ ਦੀ ਦੇਖ-ਰੇਖ `ਚ ਜਿਲ੍ਹਾ ਪਠਾਨਕੋਟ ਧਾਰ ਬਲਾਕ ਵਿਖੇ ਦੇ ਪਿੰਡ ਨਲੋਹ ਵਿਖੇ ਵਣ ਵਿਭਾਗ ਵੱਲੋਂ ਲੋਕਾਂ ਨੂੰ ਕਰੀਬ 250 ਪੋਦੇ ਫ੍ਰੀ ਵੰਡੇ ਗਏ।ਜੰਗ ਬਹਾਦਰ ਰੇਂਜ ਅਫਸ਼ਰ ਦੁਨੇਰਾ, ਅਜੈ ਪਠਾਨੀਆ ਬਲਾਕ ਅਫਸ਼ਰ, ਧੀਰਜ ਕੁਮਾਰ ਵਣ ਗਾਰਡ ਅਤੇ ਹੋਰ ਅਧਿਕਾਰੀ ਵੀ ਇਸ ਸਮੇਂ ਹਾਜ਼ਰ ਸਨ।
    ਵਣ ਅਧਿਕਾਰੀਆਂ ਨੇ ਲੋਕਾਂ ਨੂੰ ਕਿਹਾ ਕਿ ਵਾਤਾਵਰਣ ਨੂੰ ਸ਼ੁੱਧ `ਤੇ ਸਾਫ ਰੱਖਣ ਲਈ ਜਿਆਦਾ ਤੋਂ ਜਿਆਦਾ ਪੋਦੇ ਲਗਾਉਣਾ ਸਾਡੀ ਜਿਮੇਦਾਰੀ ਹੈ।ਉਨ੍ਹਾਂ ਕਿਹਾ ਕਿ ਹਰੇਕ ਘਰ `ਚ ਘੱਟ ਤੋਂ ਘੱਟ ਇਕ ਪੋਦਾ ਜਰੂਰ ਲੱਗਿਆ ਹੋਣਾ ਚਾਹੀਦਾ ਹੈ।ਉਨ੍ਹਾਂ ਕਿਹਾ ਕਿ ਸਰਕਾਰ ਦੇ “ਮਿਸ਼ਨ ਤੰਦਰੁਸਤ ਪੰਜਾਬ” ਨੂੰ ਸਮਰਪਿਤ ‘ਘਰ-ਘਰ ਹਰਿਆਲੀ’ ਪ੍ਰੋਗਰਾਮ ਦੇ ਅਧੀਨ ਹਰੇਕ ਵਿਅਕਤੀ ਵਣ ਵਿਭਾਗ ਦੇ ਦਫਤਰ ਤੋਂ ਫ੍ਰੀ ਪੋਦੇ ਪ੍ਰਾਪਤ ਕਰ ਸਕਦਾ ਹੈ। ਉਨ੍ਹਾਂ ਦੱਸਿਆ ਕਿ ਅੱਜ ਲੋਕਾਂ ਨੂੰ ਨਿੰਮ, ਆਂਬਲਾ, ਬੇਹੜਾ, ਸੁੱਖਚੈਨ ਅਤੇ ਟਾਹਲੀ ਦੇ ਪੋਦੇ ਵੰਡੇ ਗਏ।
 

Check Also

ਖਾਲਸਾ ਕਾਲਜ ਗਰਲਜ਼ ਸੀ: ਸੈਕੰ: ਸਕੂਲ ਦੀਆਂ ਵਿਦਿਆਰਥਣਾਂ ਦਾ ਇੰਟਰ ਖਾਲਸਾ ਸਕੂਲ ਮੁਕਾਬਲਿਆਂ ’ਚ ਸ਼ਾਨਦਾਰ ਪ੍ਰਦਰਸ਼ਨ

ਅੰਮ੍ਰਿਤਸਰ, 23 ਦਸੰਬਰ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਗਰਲਜ਼ ਸੀਨੀਅਰ ਸੈਕੰਡਰੀ ਸਕੂਲ ਦੀਆਂ ਵਿਦਿਆਰਥਣਾਂ …

Leave a Reply