Monday, December 23, 2024

ਮਾਡਰਨ ਆਈ.ਟੀ.ਆਈ ਵਿਖੇ ਨਸ਼ਾ ਰੋਕੂੂ ਸੈਮੀਨਾਰ

PPN2808201809ਬਠਿੰਡਾ, 28 ਅਗਸਤ (ਪੰਜਾਬ ਪੋਸਟ- ਅਵਤਾਰ ਸਿੰਘ ਕੈਂਥ)- ਪੰਜਾਬ ਸਰਕਾਰ ਅਤੇ ਜਿਲ੍ਹਾ ਪੁਲਿਸ ਪ੍ਰਸਾਸ਼ਨ ਵਲੋਂ  ਨਸ਼ਿਆਂ ਦੀ ਰੋਕਥਾਮ ਲਈ ਵੱਖ-ੱਵੱਖ ਖੇਤਰਾਂ ਅਤੇ ਵਿਦਿਅਕ ਸੰਸਥਾਵਾਂ ’ਚ ਸ਼ੁਰੂ ਕੀਤੀ ਮੁਹਿੰਮ ਤਹਿਤ ਇੰਸਪੈਕਟਰ ਧਰਮਿੰਦਰ ਸਿੰਘ ਅਤੇ ਹੌਲਦਾਰ ਸੁਖਦੀਪ ਸਿੰਘ, ਟਰੈਫਿਕ ਹੌਲਦਾਰ ਸੁਖਰਾਜ ਸਿੰਘ ਅਤੇ ਸੀ.ਟੀ ਬੇਅੰਤ ਸਿੰਘ ਨੇ ਮਾਡਰਨ ਆਈ.ਟੀ.ਆਈ ਵਿਖੇ ਇੱਕ ਸੈਮੀਨਾਰ ਆਯੋਜਿਤ ਕੀਤਾ।ਪ੍ਰਿੰਸੀਪਲ ਅਮਿਤ ਜਿੰਦਲ ਅਤੇ ਸਮੂਹ ਸਟਾਫ ਨੇ ਪੁਲਿਸ ਟੀਮ ਨੂੰ `ਜੀ ਆਇਆਂ` ਕਿਹਾ।ਸੈਮੀਨਾਰ ਦੌਰਾਨ ਵਿਦਿਆਰਥੀਆਂ ਨੂੰ ਇੰਸਪੈਕਟਰ ਧਰਮਿੰਦਰ ਸਿੰਘ ਨੇ ਨਸ਼ਿਆਂ ਦੇ ਮਾੜੇ ਪ੍ਰਭਾਵਾਂ ਤੋ ਜਾਣੰੂ ਕਰਵਾਇਆ ਅਤੇ ਆਪਣੇ ਆਸ ਪਾਸ ਨਸ਼ੇ ਦਾ ਸੇਵਨ ਕਰਨ ਵਾਲੇ ਵਿਅਕਤੀਆਂ ਨੂੰ ਨਸ਼ਾ ਛੁਡਾਓ ਸੈਂਟਰ ਵਿੱਚ ਭਰਤੀ ਕਰਵਾਉਣ ਸੰਬਧੀ ਜਾਣਕਾਰੀ ਮੁਹੱਈਆ ਕਰਵਾਈ।
 ਇਸ ਮੌਕੇ ਪ੍ਰਿੰਸੀਪਲ ਨੇ ਕਿਹਾ ਕਿ ਸਮਾਜ ਵਿੱਚ ਫੈਲੇ ਨਸ਼ੇ ਦੇ ਵਪਾਰ ਨੂੰ ਰੋਕਣ ਲਈ ਸਾਨੂੰ ਪੁਲਿਸ ਦਾ ਸਹਿਯੋਗ ਕਰਨਾ ਚਾਹਿਦਾ ਹੈ ਤਾਂ ਜੋ ਦਿਨੋ ਦਿਨ ਵੱਧ ਰਹੇ ਅਪਰਾਧ ਨੂੰ ਖਤਮ ਕੀਤਾ ਜਾ ਸਕੇ।
 

Check Also

ਸਾਹਿਬਜ਼ਾਦਿਆਂ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਸ਼ਰਧਾਂਜਲੀ ਸਮਾਗਮ

ਸੰਗਰੂਰ, 21 ਦਸੰਬਰ (ਜਗਸੀਰ ਲੌਂਗੋਵਾਲ) – ਬੜੂ ਸਾਹਿਬ ਵਲੋਂ ਸੰਚਾਲਿਤ ਅਕਾਲ ਅਕੈਡਮੀ ਫਤਿਹਗੜ੍ਹ ਗੰਢੂਆਂ ਵਿਖੇ …

Leave a Reply