ਅੰਮ੍ਰਿਤਸਰ, 21 ਸਤੰਬਰ (ਪੰਜਾਬ ਪੋਸਟ – ਗੁਰਪ੍ਰੀਤ ਸਿੰਘ) – ਅਫਗਾਨਿਸਤਾਨ ਦੇ ਸਾਬਕਾ ਰਾਸ਼ਟਰਪਤੀ ਜਨਾਬ ਹਾਮਿਦ ਕਰਜ਼ਈ ਨੇ ਅੱਜ ਸਵੇਰੇ ਜਲਿਆਂਵਾਲਾ ਬਾਗ ਵਿਖੇ ਪਹੁੰਚ ਕੇ ਦੇਸ਼ ਦੀ ਅਜ਼ਾਦੀ ਲਈ ਆਪਾ ਵਾਰਨ ਵਾਲੇ ਸ਼ਹੀਦਾਂ ਦੀ ਯਾਦਗਾਰ ’ਤੇ ਸ਼ਰਧਾ ਦੇ ਫੁੱਲ ਭੇਟ ਕੀਤੇ ਅਤੇ ਇਸ ਮਗਰੋਂ ਭਾਰਤ ਤੇ ਪਾਕਿਸਤਾਨ ਦੀ ਵੰਡ ਸਬੰਧੀ ਬਣੇ ਅਜਾਇਬ ਘਰ ਨੂੰ ਵੇਖਿਆ।ਸਾਬਕਾ ਵਿਦੇਸ਼ ਮੰਤਰੀ ਜ਼ਰਾਰ ਅਹਿਮਦ ਓਸਮਾਨੀ, ਸਿੱਖਿਆ ਤੇ ਸਭਿਆਚਾਰਕ ਸਲਾਹਕਾਰ ਜ਼ਲਮਾਨੀ ਹੇਵਾਦਮਈ ਅਤੇ ਪੰਜਾਬ ਰਾਜ ਕਿਸਾਨ ਕਮਿਸ਼ਨ ਦੇ ਚੇਅਰਮੈਨ ਅਜੈਬੀਰ ਜਾਖੜ ਵੀ ਉਨਾਂ ਨਾਲ ਸਨ।ਕਰਜ਼ਈ ਨੇ ਜ਼ਲਿਆਂਵਾਲਾ ਬਾਗ ਵਿਖੇ ਸ਼ਹੀਦਾਂ ਦੀ ਯਾਦ ਵਿਚ ਬਣੀ ਯਾਦਗਾਰ ’ਤੇ ਫੁੱਲ ਮਾਲਾਵਾਂ ਅਰਪਿਤ ਕੀਤੀਆਂ ਅਤੇ ਮੋਨ ਧਾਰਨ ਕਰਕੇ ਸ਼ਹੀਦਾਂ ਨੂੰ ਸ਼ਰਧਾਂਜਲੀ ਦਿੱਤੀ।
ਇਸ ਮਗਰੋਂ ਉਹ ਟਾੳੂਨ ਹਾਲ ਵਿਖੇ ਦੇਸ਼ ਦੇ ਬਟਵਾਰੇ ’ਤੇ ਬਣੇ ਅਜਾਇਬ ਘਰ ਵੇਖਣ ਗਏ ਅਤੇ ਉਥੇ ਇਸ ਦੁਖਾਂਤ ਨੂੰ ਦਰਸਾਉਂਦੀਆਂ ਤਸਵੀਰਾਂ ਤੇ ਹੋਰ ਯਾਦਾਂ ਵੇਖੀਆਂ। ਉਕਤ ਦੋਵੇਂ ਸਥਾਨ ਵੇਖ ਕੇ ਉਹ ਬੜੇ ਭਾਵੁਕ ਨਜ਼ਰ ਆਏ ਅਤੇ ਇਸ ਦੀ ਛਾਪ ਉਨਾਂ ਦੇ ਚਿਹਰੇ ’ਤੇ ਸਾਫ ਵਿਖਾਈ ਦਿੱਤੀ।
Check Also
ਐਸ.ਯੂ.ਐਸ ਦੀ ਵਿਦਿਆਰਥਣ ਨੇ ਸਟੇਟ ਲੈਵਲ ‘ਤੇ ਪ੍ਰਾਪਤ ਕੀਤੇ ਸਿਲਵਰ ਮੈਡਲ
ਸੰਗਰੂਰ, 29 ਜੁਲਾਈ (ਜਗਸੀਰ ਲੌਂਗੋਵਾਲ) – ਸ਼ਹੀਦ ਊਧਮ ਸਿੰਘ ਗਰੁੱਪ ਆਫ਼ ਇੰਸਟੀਚਿਊਸ਼ਨਜ਼ ਮਹਿਲਾਂ ਚੌਕ ਸੰਸਥਾ …