ਭੀਖੀ, 27 ਸਤਬੰਰ (ਪੰਜਾਬ ਪੋਸਟ- ਕਮਲ ਜ਼ਿੰਦਲ) -ਸਿਹਤ ਵਿਭਾਗ ਵਲੋਂ ਅੱਜ ਪਿੰਡ ਭਾਵਾ ਬਲਾਕ ਬੁਢਲਾਡਾ ਵਿਖੇ ਮੈਡੀਕਲ ਚੈਕਅੱਪ ਕੈਂਪ ਲਗਾਇਆ ਗਿਆ।ਕੈਂਪ ਵਿਚ ਬਲੱਡ ਪ੍ਰੈਸ਼ਰ, ਸ਼ੂਗਰ, ਅਨੀਮੀਆ, ਕੈਂਸਰ ਅਤੇ ਮਲੇਰੀਏ ਵਰਗੀਆਂ ਬਿਮਾਰੀਆਂ ਦਾ ਚੈਕਅੱਪ ਕੀਤਾ ਗਿਆ। ਕੈਂਪ ਵਿਚ ਕੁੱਲ 78 ਮਰੀਜ਼ਾਂ ਨੇ ਭਾਗ ਲਿਆ। ਜਿਸ ਵਿਚ ਮੋਟਾਪੇ ਤੋਂ ਪੀੜਤ 9, ਹਾਈ ਬਲੱਡ ਪ੍ਰੈਸ਼ਰ 22, ਸ਼ੂਗਰ 3 ਅਤੇ ਅਨੀਮੀਆ ਦੇ 2 ਮਰੀਜ਼ ਪਾਏ ਗਏ।ਇਸ ਮੌਕੇ ਡਾ. ਅਰਜੁਨ ਸ਼ਾਰਦਾ, ਸਟਾਫ਼ ਨਰਸ ਹਰਪ੍ਰੀਤ ਕੌਰ, ਆਸ਼ਾ ਵਰਕਰ ਰਕਸ਼ਾ ਦੇਵੀ, ਮਨਦੀਪ ਕੋਰ ਤੋਂ ਇਲਾਵਾ ਸਰਪੰਚ ਅਤੇ ਪੰਚਾਇਤ ਮੈਂਬਰ ਹਾਜ਼ਰ ਸਨ।
Check Also
ਅਣ ਅਧਿਕਾਰਤ ਪਾਣੀ ਅਤੇ ਸੀਵਰੇਜ਼ ਦੇ ਕਨੈਕਸ਼ਨਾਂ ਨੂੰ ਕੀਤਾ ਗਿਆ ਰੈਗੂਲਰ – ਕਮਿਸ਼ਨਰ ਨਗਰ ਨਿਗਮ
ਕਿਹਾ, ਬਿਨਾਂ ਵਿਆਜ ਜੁਰਮਾਨੇ ਦੀਆਂ ਭਰੀਆਂ ਗਈਆਂ ਪ੍ਰਾਪਰਟੀ ਟੈਕਸ ਰਿਟਰਨਾਂ ਅੰਮ੍ਰਿਤਸਰ, 28 ਜੂਨ (ਸੁਖਬੀਰ ਸਿੰਘ) …