ਬਠਿੰਡਾ, 12 ਅਕਤੂਬਰ (ਪੰਜਾਬ ਪੋਸਟ- ਅਵਤਾਰ ਸਿੰਘ ਕੈਂਥ) – ਸਥਾਨਕ ਬੁਹਮੰਤਵੀ ਖੇਡ ਸਟੇਡੀਅਮ ਬਠਿੰਡਾ ਵਿਖੇ ਦੂਜੇ ਦਿਨ ਦੀ ਜਿਲ੍ਹਾ ਪੱਧਰੀ ਸਕੂਲ ਐਥਲੈਟਿਕ ਮੀਟ ਸਾਲ 2018-19 (14/17/19) ਲੜਕੇ/ ਲੜਕੀਆਂ ਦੇ ਮੁਕਾਬਲਿਆਂ ਦੇ ਵਿਸ਼ੇਸ਼ ਮਹਿਮਾਨ ਪ੍ਰੋ. ਸੁਰਜੀਤ ਸਿੰਘ ਸਰਕਾਰੀ ਰਜਿੰਦਰਾ ਕਾਲਜ ਅਤੇ ਹਰਜਿੰਦਰ ਸਿੰਘ ਜੀਦਾ ਨੇ ਅਥਲੀਟਾਂ ਨੂੰ ਆਸ਼ੀਰਵਾਦ ਦਿੱਤਾ ਅਤੇ ਜੇਤੂ ਖਿਡਾਰੀਆ ਨੂੰ ਦੇਸੀ ਘਿਉ ਅਤੇ ਬਦਾਮ ਵੰਡੇ।ਸਮਾਰਟ ਸਕੂਲ ਘੁੱਦਾ ਦੇ ਪ੍ਰਿੰਸੀਪਲ ਮੇਵਾ ਸਿੰਘ ਸਿੱਧੂ, ਸਸਸਸ ਕੋਠੇ ਚੇਤ ਸਿੰਘ ਵਾਲਾ ਦੇ ਪ੍ਰਿੰਸੀਪਲ ਗੁਰਮੇਲ ਸਿੰਘ, ਰੰਧਾਵਾ ਸਿੰਘ ਪ੍ਰਿੰਸੀਪਲ ਸਸਸਸ ਬਾਲਿਆਵਾਲੀ (ਗ), ਜਨਰਲ ਸਕੱਤਰ ਜਿਲ੍ਹਾ ਟੂਰਨਾਮੈਟ ਕਮੇਟੀ ਨਾਜਰ ਸਿੰਘ, ਲੈਕਚਰਾਰ ਜਗਦੀਸ਼ ਕੁਮਾਰ ਤੁੰਗਵਾਲੀ ਨੇ ਵੀ ਸ਼ਿਰਕਤ ਕੀਤੀ।ਅੱਜ ਦੇ ਈਵੈਂਟ ਵਿੱਚ ਵੱਖ ਵੱਖ ਵਰਗਾਂ ਦੇ 650 ਦੇ ਲਗਭਗ ਅਥਲੀਟਾਂ ਨੇ ਭਾਗ ਲਿਆ।ਮੀਟ ਕਰਵਾਉਣ ਲਈ, ਲੈਂਕ. ਰਘੁਵੀਰ ਸਿੰਘ, ਮਨਦੀਪ ਕੌਰ, ਮੱਖਣ ਲਾਲ, ਕੁਲਬੀਰ ਸ਼ਿੰਘ, ਭਿੰਦਰਪਾਲ ਕੌਰ, ਸੁਖਜਿੰਦਰਪਾਲ ਸਿੰਘ, ਸੁਖਦੇਵ ਸਿੰਘ, ਸੁਖਪਾਲ ਸਿੰਘ, ਅਮਰਦੀਪ ਸਿੰਘ, ਹਰਪ੍ਰੀਤ ਸਿੰਘ, ਮਨਦੀਪ ਸਿੰਘ, ਗੁਰਿੰਦਰ ਸਿੰਘ, ਸੁਖਜਿੰਦਰ ਕੌਰ, ਰਮਨਪ੍ਰੀਤ ਸਿੰਘ, ਸਤਿੰਦਰ ਕੌਰ, ਬਲਵਿੰਦਰ ਕੌਰ, ਸੁਖਦੇਵ ਸਿੰਘ, ਸੁਰਿੰਦਰ ਸਿੰਗਲਾ, ਹਰਭਗਵਾਨ ਦਾਸ ਸਰੀਰਿਕ ਸਿੱਖਿਆ ਅਧਿਆਪਕਾਂ ਨੇ ਭਾਗ ਲਿਆ।ਰਿਟਾ. ਸਰੀਰਿਕ ਸਿੱਖਿਆ ਅਧਿਆਪਕਾਂ ਦਰਸ਼ਨ ਸਿੰਘ ਅਤੇ ਮਿੱਠੂ ਸਿੰਘ ਦਾ ਵਿਸ਼ੇਸ਼ ਸਨਮਾਨ ਏ.ਈ.ਓ ਬਠਿੰਡਾ ਗੁਰਪ੍ਰੀਤ ਸਿੰਘ ਅਤੇ ਸਮੂਹ ਜਿਲ੍ਹਾ ਟੂਰਨਾਮੈਂਟ ਕਮੇਟੀ ਮੈਂਬਰਾਂ ਵਲੋ ਕੀਤਾ ਗਿਆ। ਅੱਜ ਦੇ ਨਤੀਜਿਆਂ `ਚ 3000 ਮੀ. ਉਮਰ ਵਰਗ 19 ਲੜਕੇ ਗੁਰਪ੍ਰੀਤ ਸਿੰਘ, ਦਿਲਪ੍ਰੀਤ ਸਿੰਘ ਤੇ ਮਨੀ ਸਿੰਘ ਸ਼ਸਸਸ ਬੁੱਲਆਣਾ, ਗੋਨਿਆਣਾ ਮੰਡੀ ਤੇ ਕੋਟਸ਼ਮੀਰ ਨੇ ਕਰਮਵਾਰ ਪਹਿਲਾ ਦੂਜਾ ਤੇ ਤੀਜਾ ਸਥਾਨ ਪ੍ਰਾਪਤ ਕੀਤਾ।ਲੜਕੀਆਂ 3000 ਮੀਟਰ ਈਸੂ ਪਹਿਲਾ, ਮਨਪ੍ਰੀਤ ਕੌਰ ਪਿੰਡ ਕੁੱਤੀਵਾਲ ਕਲਾਂ ਤੇ ਗੁਰਜੀਵਨ ਕੌਰ ਕੋਟਸ਼ਮੀਰ ਨੇ ਪਹਿਲਾ, ਦੁਜਾ ਤੇ ਤੀਜਾ ਸਥਾਨ ਪ੍ਰਾਪਤ ਕੀਤਾ।
Check Also
ਕੇਂਦਰ ਸਰਕਾਰ ਦੀਆਂ ਸਕੀਮਾਂ ਸਬੰਧੀ ਕੈਂਪ ਦਾ ਆਯੋਜਨ
ਸੰਗਰੁਰ, 13 ਜੁਲਾਈ (ਜਗਸੀਰ ਲੌਂਗੋਵਾਲ) – ਸ੍ਰੀ ਮੰਥਰੀ ਸ੍ਰੀ ਨਿਵਾਸੁਲੂ ਜੀ ਸੰਗਠਨ ਮਹਾਂਮੰਤਰੀ ਭਾਜਪਾ ਪੰਜਾਬ …