ਅੰਮ੍ਰਿਤਸਰ, 5 ਸਤੰਬਰ (ਪ੍ਰੀਤਮ ਸਿੰਘ)- ਸਥਾਨਕ ਆਰਟ ਗੈਲਰੀ ਵਿਖੇ ਪਦਮ ਸ੍ਰੀ ਐੱਸ. ਜੀ. ਠਾਕੁਰ ਸਿੰਘ ਦੇ 115ਵੇਂ ਜਨਮ ਦਿਨ ‘ਤੇ ਬੰਗਾਲ ਤੋਂ ਆਏ ਆਰਟਿਸਟ ਆਪਣੇ ਫ਼ਨ ਦਾ ਮੁਜ਼ਾਹਰਾ 6 ਸਤੰਬਰ, ਸ਼ਾਮ 5.30 ਵਜੇ ਕਰਨਗੇ। ਜਿਸ ਵਿੱਚ ਇੰਡੀਅਨ ਅਕੈਡਮੀ ਆਫ਼ ਫ਼ਾਈਨ ਆਰਟ ਦੇ ਪ੍ਰਧਾਨ ਸ: ਰਜਿੰਦਰ ਮੋਹਨ ਸਿੰਘ ਛੀਨਾ ਮੁੱਖ ਮਹਿਮਾਨ ਵਜੋਂ ਸ਼ਿਰਕਤ ਕਰਨਗੇ।ਪ੍ਰੋਗਰਾਮ ਸਬੰਧੀ ਜਾਣਕਾਰੀ ਦਿੰਦਿਆ ਕਨਵੀਨਰ ਅਤੇ ਆਰਟ ਗੈਲਰੀ ਦੀ ਗਵਰਨਿੰਗ ਕੌਂਸਲ ਦੇ ਮੈਂਬਰ ਸ: ਐੱਸ. ਐੱਸ. ਛੀਨਾ ਨੇ ਦੱਸਿਆ ਕਿ ਆਰਟ ਫ਼ੋਰਮ ਆਫ ਇੰਡੀਆ ਬਣਾਈ ਗਈ ਪੇਟਿੰਗ ਦੀ ਵਰਕਸ਼ਾਪ ਦਾ ਅਗਾਜ ਸ਼ਾਮ ੫:੦੦ ਕਰਨ ਉਪਰੰਤ ਬੰਗਲਾ ਨਾਟਕ ਡੋਟ ਕਾਮ ਦੇ ਕੋਆਰਡੀਨੇਟਰ ਸੁਮਨ ਦਾਸ ਦੀ ਦੇਖ-ਰੇਖ ਹੇਠ ਪਹੁੰਚ ਰਹੀ ਪ੍ਰੋਗਰਾਮ ਆਫ਼ਿਸਰ ਕਲਚਰਲ, ਯੂਨਾਸਕੋ ਦੇ ਮਧੁਰਾ ਦੱਤਾ ਦੀ ਅਗਵਾਈ ਵਿੱਚ ਟੀਮ ਵਿੱਚ ਵੱਲੋਂ ਬੰਗਾਲ ਤੇ ਪੰਜਾਬ ਦੇ ਲੋਕ ਗੀਤ ਦਾ ਸੁਮੇਲ ਕਲਾਕਾਰਾਂ ਪੇਸ਼ ਕਰਨਗੇ।
Check Also
ਕਰਮਜੀਤ ਸਿੰਘ ਰਿੰਟੂ ਨੇ ‘ਮਾਵਾਂ-ਧੀਆਂ ਸਤਿਕਾਰ ਯੋਜਨਾ’ ਦੀਆਂ ਮਿਹਨਤੀ ਸਖੀਆਂ ਦਾ ਕੀਤਾ ਸਨਮਾਨ
ਅੰਮ੍ਰਿਤਸਰ, 10 ਸਤੰਬਰ (ਜਗਦੀਪ ਸਿੰਘ) – ਵਿਧਾਨ ਸਭਾ ਹਲਕਾ ਉੱਤਰੀ ਵਿੱਚ ਆਮ ਆਦਮੀ ਪਾਰਟੀ ਦੀ …
Punjab Post Daily Online Newspaper & Print Media