ਵਿਦਿਆਰਥੀਆਂ ਅਤੇ ਯੂਨੀਵਰਸਿਟੀ ਦੇ ਸਰਵਪੱਖੀ ਵਿਕਾਸ ‘ਤੇ ਜ਼ੋਰ
ਅੰਮ੍ਰਿਤਸਰ, 25 ਫਰਵਰੀ (ਪੰਜਾਬ ਪੋਸਟ – ਸੁਖਬੀਰ ਸਿੰਘ ਖੁਰਮਣੀਆਂ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਦੀ ਸਿੰਡੀਕੇਟ ਅਤੇ ਸੈਨੇਟ ਵੱਲੋਂ ਵਿੱਤੀ ਸਾਲ 2019-20 ਦੇ 481 ਕਰੋੜ 72 ਲੱਖ 91 ਹਜ਼ਾਰ ਰੁਪਏ ਦੇ ਬਜਟ ਨੂੰ ਸਰਬ-ਸੰਮਤੀ ਦੇ ਨਾਲ ਪ੍ਰਵਾਨ ਕਰ ਲਿਆ ਗਿਆ ਜੋ ਪਿਛਲੇ ਬਜਟ ਨਾਲੋਂ ਕਰੀਬ 34 ਕਰੋੜ ਵੱਧ ਹੈ। ਇਸ ਬਜਟ ਵਿਚ ਜਿਥੇ ਪ੍ਰਮੁਖ ਤੌਰ ਤੇ ਕਿਤਾ ਮੁਖੀ ਕੋਰਸਾਂ ਨੂੰ ੳਤਸ਼ਾਹਿਤ ਕਰਨ ਤੇ ਜ਼ੋਰ ਦਿਤਾ ਗਿਆ ਹੈ।ਉਥੇ ਯੂਨੀਵਰਸਿਟੀ ਦੇ ਮੁਢਲੇ ਢਾਂਚੇ ਤੇ ਵਾਤਾਵਰਣ ਨੂੰ ਵਧੀਆ ਬਣਾਉਣ ਲਈ ਵੀ ਵਿਸ਼ੇਸ਼ ਬਜਟ ਰਖਿਆ ਗਿਆ ਹੈ।ਯੂਨੀਵਰਸਿਟੀ ਇਸ ਬੱਜਟ ਵਿਚੋਂ 53.44 ਫੀਸਦ ਰਕਮ ਅਧਿਆਪਨ, ਅਲਾਈਡ ਅਧਿਆਪਨ, ਖੋਜ ਅਤੇ ਸਿਖਿਆ ਵਿਚ ਸੁਧਾਰ ਲਿਆਉਣ ਲਈ ਖਰਚ ਕਰਨ ਜਾ ਰਹੀ ਹੈ।
ਯੂਨੀਵਰਸਿਟੀ ਦੇ ਦੋਵਾਂ ਸਦਨਾਂ ਦੀਆਂ ਵੱਖ ਵੱਖ ਮੀਟਿੰਗਾਂ ਦੀ ਪ੍ਰਧਾਨਗੀ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਵਾਈਸ-ਚਾਂਸਲਰ ਪ੍ਰੋਫੈਸਰ ਜਸਪਾਲ ਸਿੰਘ ਸੰਧੂ ਨੇ ਕੀਤੀ ਜਦੋਂਕਿ ਰਜਿਸਟਰਾਰ ਪ੍ਰੋ. ਕਰਨਜੀਤ ਸਿੰਘ ਕਾਹਲੋਂ ਨੇ ਦੋਵਾਂ ਮੀਟਿੰਗਾਂ ਵਿਚ ਏਜੰਡਾ ਪੇਸ਼ ਕੀਤਾ।ਦੋਵਾਂ ਮੀਟਿੰਗਾਂ ਦੌਰਾਨ ਜਿਥੇ ਹਾਜ਼ਰ ਮੈਂਬਰਾਂ ਨੇ ਉਚੇਰੀ ਸਿਖਿਆ ਦੇ ਖੇਤਰ ਅਤੇ ਵਿਕਾਸ ਵਿਚ ਕੀਤੇ ਜਾ ਰਹੇ ਕੰਮਾਂ ਦੀ ਸ਼ਲਾਘਾ ਕੀਤੀ ਉਥੇ ਪਿਛਲੇ ਸਾਲ ਵੱਖ ਵੱਖ ਖੇਤਰਾਂ ਦੇ ਵਿਚ ਗੁਰੂ ਨਾਨਕ ਦੇਵ ਯੂਨੀਵਰਸਿਟੀ ਵੱਲੋ ਪ੍ਰਾਪਤ ਕੀਤੀਆਂ ਗਈਆ ਪ੍ਰਾਪਤੀਆਂ ਦੀ ਸਲਾਘਾ ਕੀਤੀ ਗਈ।
ਬਜ਼ਟ ਦਾ 53.44 ਫੀਸਦ ਅਧਿਆਪਨ ਅਲਾਈਡ ਖੋਜ ਅਤੇ ਸਿੱਖਿਆ ਦੇ ਸੁਧਾਰ ਤੇ ਖਰਚ ਕੀਤਾ ਜਾਵੇਗਾ, ਨਾਨ ਟੀਚਿੰਗ ਵਿਭਾਗਾਂ ਤੇ 14 ਫੀਸਦ, ਜਨਰਲ ਐਡਮਿਨੀਸਟਰੇਸ਼ਨ ਤੇ 10.60 ਫੀਸਦ, ਪ੍ਰੀਖਿਆਵਾਂ ਦੇ ਸੰਚਾਲਨ ਤੇ 4.13 ਫੀਸਦ, ਆਮ ਮੱਦਾਂ ( ਟੀਚਿੰਗ ਅਤੇ ਨੋਨ ਟੀਚਿੰਗ ) ਤੇ 13.60 ਫੀਸਦ ਅਤੇ ਇਮਾਰਤਾਂ ਦੀ ਉਸਾਰੀ ਤੇ 4.23 ਫੀਸਦ ਖਰਚ ਕੀਤਾ ਜਾਵੇਗਾ।
ਸੈਨੇਟ ਦੀ ਮੀਟਿੰਗ ਦੋਰਾਨ ਬਜ਼ਟ ਪੇਸ਼ ਕਰਨ ਤੋ ਪਹਿਲਾ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਵਾਈਸ-ਚਾਂਸਲਰ ਪ੍ਰੋਫੈਸਰ ਜਸਪਾਲ ਸਿੰਘ ਸੰਧੂ ਨੇ ਪਿਛਲੇ ਸਾਲ ਦੀਆ ਪ੍ਰਾਪਤੀਆ ਤੋ ਜਾਣੂ ਕਰਵਾਇਆ ਅਤੇ ਆਉਣ ਵਾਲੇ ਸਾਲ ਵਿਚ ਕੀਤੇ ਜਾਣ ਵਾਲੇ ਕੰਮਾਂ ਤੋ ਵੀ ਜਾਣੂ ਕਰਵਾਇਆ।ਜਿਨ੍ਹਾਂ ਦੇ ਵਿਚ ਯੂਨੀਵਰਸਿਟੀ ਕੈਂਪਸ ਦੇ ਵਿਚ ਚਾਰ ਨਵੇਂ ਵਿਭਾਗ ਖੋਲਣ ਤੋ ਇਲਾਵਾ ਦੋ ਵਿਦੇਸੀ ਯੂਨੀਵਰਸਿਟੀਆਂ ਦੇ ਸਹਯੋਗ ਦੇ ਨਾਲ ਨਵੇ ਕੋਰਸ ਵੀ ਸ਼ੁਰੂ ਕਰਨਾ ਸ਼ਾਮਲ ਹੈ ।ਜਿਸ ਦੇ ਨਾਲ ਵਿਦੇਸ਼ਾ ਵਿਚ ਪੜ੍ਹਨ ਜਾ ਰਿਹੇ ਵਿਦਿਆਰਥੀਆਂ ਤੇ ਰੋਕ ਲੱਗੇਗੀ।ਯੂਨੀਵਰਸਿਟੀ ਇਸ ਅਕਾਦਮਿਕ ਵਰ੍ਹੇ ਤੋ ਡੀਪਾਰਟਮੈਟ ਆਫ ਮਾਸ ਕਮਿਊਨੀਕੇਸ਼ਨ ,ਡੀਪੲਰਟਮੈਟ ਆਫ ਐਗਰੀਕਲਚਰ, ਡਾਈਰੈਕਟੋਰੇਟ ਈਵਨਿੰਗ ਸੱਟਡੀ ਅਤੇ ਡਾਈਰੈਕਟੋਰੇਟ ਆਫ ਅੋਨਲਾਈਨ ਸਟੱਡੀ ਸ਼ੁਰੂ ਕਰੇਗੀ ।
ਗੁਰੂ ਨਾਨਕ ਦੇਵ ਯੂਨੀਵਰਸਿਟੀ ਬਜ਼ਟ ਨੂੰ ਕੰਟਰੋਲ ਕਰਨ ਲਈ ਕੇਂਦਰੀ ਖਰੀਦ ਸੈੱਲ ਦੀ ਸਥਾਪਨਾ ਕਰੇਗੀ। ਵਿੱਤੀ ਸਾਲ 2019-20 ਦਾ ਬਜਟ 3 ਕਰੋੜ 26 ਲੱਖ 28 ਹਜਾਰ ਰੁਪਏ ਦੀ ਵਾਫਰ ਰਕਮ ਨਾਲ ਸ਼ੁਰੂ ਹੋਵੇਗਾ ਹੈ । ਸਾਲ 2019-20 ਦੌਰਾਨ ਪ੍ਰਵਾਨਿਤ ਅਸਾਮੀਆ ਦੀ ਸੈਲਰੀ ਦਾ ਅਨੁਮਾਨਤ ਖਰਚਾ 227 ਕਰੋੜ ਰੁਪਏ ਸਲਾਨਾ ਦਾ ਹੋਵੇਗਾ ।ਪੰਜਾਬ ਸਰਕਾਰ ਵੱਲੋ ਜ਼ਾਰੀ ਕੀਤੇ ਜਾਣ ਵਾਲੇ ਮਹਿੰਗਾਈ ਭੱਤੇ ਅਤੇ ਹੋਰ ਭੱਤਿਆ ਵਿਚ ਹੋਣ ਵਾਲੇ ਵਾਧੇ ਲਈ 20 ਕਰੋੜ ਵਿੱਤੀ ਸਾਲ 2019-20 ਰੁਪਏ ਅਤੇ 50 ਕਰੋੜ ਰੋਪਏ ਦੀ ਰਾਸ਼ੀ ਸੋਧੇ ਜਾਣ ਵਾਲੇ ਤਨਖਾਹ ਸਕੇਲਾਂ ਲਈ ਬਜਟ ਵਿਚ ਸ਼ਾਮਲ ਵਿਚ ਕੀਤੀ ਗਈ ਹੈ।ਇਮਾਰਤਾਂ ਦੇ ਲਈ 20 ਕਰੋੜ ਰੁਪਏ ਦੀ ਰਾਸ਼ੀ ਰੱਖੀ ਗਈ ਹੈ।ਕੁਲ 4 ਲੱਖ 81 ਕਰੋੜ 72 ਲੱਖ 91 ਹਜ਼ਾਰ ਰੁਪਏ ਬਜ਼ਟ ਪ੍ਰਵਾਨ ਕੀਤਾ ਗਿਆ ਹੈ।ਜਦੋ ਕਿ ਕਾਂਸਟੀਚਿਊਟ ਕਾਲਜਿਸ ਲਈ 52 ਕਰੋੜ 52 ਲੱਖ ਰੁਪਏ ਪੰਜਾਬ ਸਰਕਾਰ ਵੱਲੋ ਆਉਣ ਦੀ ਆਸ ਹੈ।176 ਕਰੋੜ 63 ਲੱਖ 43 ਹਜ਼ਾਰ ਰੁਪਏ ਦੀ ਫ਼ੀਸਾਂ ਤੋ ਆਮਦਨ ਨੂੰ ਮਿਲਾ ਕੇ 229 ਕਰੋੜ 15 ਲੱਖ 43 ਹਜ਼ਾਰ ਰੁਪਏ ਦੀ ਆਮਦਨ ਸਾਲ 2019-20 ਵਿਚ ਹੋਣ ਦੀ ਆਸ ਹੈ।218 ਕਰੋੜ 31 ਲੱਖ 20 ਹਜ਼ਾਰ ਰੁਪਏ ਦੇ ਘਾਟੇ ਦਾ ਬਜ਼ਟ ਹੈ।ਮੀਟਿੰਗ ਦੋਰਾਨ ਇਹ ਦੱਸਿਆ ਗਿਆ ਕਿ ਵੱਖ ਵੱਖ ਮੱਦਾ ਅਧੀਨ ਖਰਚਾ ਆਮਦਨ ਦੀ ਅਸਲ ਰਕਮ ਨੂੰ ਸਾਹਮਣੇ ਰੱਖ ਕੇ ਕੀਤਾ ਜਾਵੇਗਾ ।
ਉਹਨਾਂ ਦੱਸਿਆ ਕਿ ਸਾਇੰਸ ਅਤੇ ਤਕਨਾਲੋਜੀ ਵਿਭਾਗ, ਨਵੀਂ ਦਿੱਲੀ, ਸਰਕਾਰ ਭਾਰਤ ਨੇ ਡੀਐਸਟੀ ਦੇ ਅਧੀਨ 2 ਕਰੋੜ 16 ਲੱਖ 2 ਦੀ ਗਰਾਂਟ ਡੀ.ਐਸ.ਟੀ. ਅਤੇ ਪਰਸ ਪ੍ਰੋਗਰਾਮ ਅਧੀਨ ਫੂਡ ਸਾਇੰਸ ਅਤੇ ਤਕਨਾਲੋਜੀ ਨੂੰ ਦਿੱਤੀ। ਇਸੇ ਤਰ੍ਹਾਂ, ਯੂਜੀਸੀ ਨੇ ਇਕ ਕਰੋੜ ਵਿਚੋਂ 62 ਲੱਖ ਰੁਪਏ ਦੀ ਗਰਾਂਟ ਹਿਊਮਨ ਰੀਸੋਰਸ ਡੈਵਲਪਮੈਂਟ ਸੈਂਟਰ ਨੂੰ ਜਾਰੀ ਕੀਤੀ।ਯੂਨੀਵਰਸਿਟੀ ਨੂੰ ਯੂਥ ਅਫੇਅਰਜ਼ ਅਤੇ ਸਪੋਰਟਸ (ਐਮ.ਵਾਈ.ਏ.ਐਸ) ਵੱਲੋਂ 25 ਕਰੋੜ ਰੁਪਏ ਦੀ ਗ੍ਰਾਂਟ ਪ੍ਰਾਪਤ ਹੋਈ ਹੈ ਜਿਸ ਵਿਚੋਂ 2 ਕਰੋੜ 85 ਲੱਖ ਰੁਪਏ ਯੂਨੀਵਰਸਿਟੀ ਨੂੰ ਪ੍ਰਾਪਤ ਹੋ ਚੁੱਕੇ ਹਨ।ਇਸੇ ਤਰ੍ਹਾਂ ਰੂਸਾ ਸਕੀਮ ਅਧੀਨ 5 ਕਰੋੜ 45 ਲੱਖ ਪ੍ਰਾਪਤ ਹੋਏ ਹਨ।ਉਨ੍ਹਾਂ ਕਿਹਾ ਕਿ ਵੱਖ ਵੱਖ ਵਿਭਾਗਾਂ ਵਿਚ ਕੰਮ ਕਰ ਰਹੇ ਅਧਿਆਪਕ ਸਾਹਿਬਾਨਾਂ ਨੂੰ ਵੱਖ ਵੱਖ ਏਜੰਸੀਆਂ ਵੱਲੋਂ ਪ੍ਰੋਜੈਕਟਾ ਲਈ ਸਾਲ 2018-19 ਦੌਰਾਨ 19 ਕਰੋੜ ਰੁਪਏ ਦੀ ਗਰਾਂਟ ਪ੍ਰਾਪਤ ਹੋਈ ਹੈ।
ਪ੍ਰੋ. ਸੰਧੂ ਨੇ ਦੱਸਿਆ ਕਿ ਇਸ ਸਾਲ ਦੌਰਾਨ ਖੋਜ, ਸਿੱਖਿਆ, ਸੱਭਿਆਚਾਰ, ਖੇਡਾਂ ਅਤੇ ਕੈਂਪਸ ਪਲੇਸਮੇਂਟ ਦੇ ਖੇਤਰ ਵਿੱਚ ਯੂਨੀਵਰਸਿਟੀ ਦੀਆਂ ਪ੍ਰਾਪਤੀਆਂ ਅਹਿਮ ਰਹੀਆਂ ਹਨ। ਉਨ੍ਹਾਂ ਨੇ ਕਿਹਾ ਕਿ 2018 ਦੇ ਦੌਰਾਨ ਯੂਨੀਵਰਸਿਟੀ ਨੇ ਉੱਤਰੀ ਜ਼ੋਨ ਅੰਤਰ-ਯੂਨੀਵਰਸਿਟੀ ਯੂਥ ਫੈਸਟੀਵਲ ਦੀ ਓਵਰਆਲ ਫਸਟ ਰਨਰ-ਅਪ ਟ੍ਰਾਫੀ ਅਤੇ ਆਲ ਇੰਡੀਆ ਇੰਟਰਯੂਨਵਰਸਿਟੀ ਨੈਸ਼ਨਲ ਯੂਥ ਫੈਸਟੀਵਲ ਵਿੱਚ ਓਵਰਆਲ ਸਕੈਂਡ ਰਨਰ-ਅਪ ਰਹੀ ਹੈ। ਖੇਡਾਂ ਦੇ ਖੇਤਰ ਵਿੱਚ, ਕ੍ਰਿਕੇਟ (ਪੁਰਸ਼), ਫੁੱਟਬਾਲ (ਔਰਤਾਂ), ਫੈਂਸਿੰਗ, ਜੂਡੋ ਅਤੇ ਟਰੈਕ ਸਾਈਕਲਿੰਗ ਵਿੱਚ ਆਲ ਇੰਡੀਆ ਚੈਂਪੀਅਨਸ਼ਿਪ ਜਿੱਤਣ ਤੋਂ ਇਲਾਵਾ ਯੂਨੀਵਰਸਿਟੀ ਨੇ ਭਾਰਤ ਦੇ ਰਾਸ਼ਟਰਪਤੀ ਤੋਂ 23 ਵੀਂ ਵਾਰ ਮਾਕਾ ਟਰਾਫੀ ਪ੍ਰਾਪਤ ਕੀਤੀ ਹੈ।
ਉਨ੍ਹਾਂ ਨੇ ਕਿਹਾ ਕਿ ਯੂਨੀਵਰਸਿਟੀ ਵੱਲੋਂ ਆਪਣੀ 45 ਵੀਂ ਸਾਲਾਨਾ ਕਾਨਵੋਕੇਸ਼ਨ ਵਿੱਚ ਦੋ ਅਹਿਮ ਸਖਸ਼ੀਅਤਾਂ ਨੂੰ ਆਨਰਜ਼ ਕਾਜ਼ਾ ਡਿਗਰੀ ਪ੍ਰਦਾਨ ਕੀਤੀ ਜਾਵੇਗੀ। ਇਨ੍ਹਾਂ ਵਿਚ ਸਾਇੰਸ ਫੈਕਲਟੀ ਵਿਚ, ਮਾਈਕਰੋਨ ਟੈਕਨਾਲੋਜੀ ਇੰਸਟਿਕਟ ਦੇ ਸੀਨਅੀਰ ਫੈਲੋ ਤੇ ਡਾਇਰੈਕਟਰ ਡਾ. ਗੁਰਤੇਜ ਸਿੰਘ ਸੰਧੂ (ਯੂਨੀਵਰਸਿਟੀ ਦੇ ਸਾਬਕਾ ਵਿਦਿਆਰਥੀ) ਨੂੰ ਅਤੇ ਫੈਕਲਟੀ ਆਫ ਸਪੋਰਟਸ ਮੈਡੀਸਨ ਅਤੇ ਫਿਜ਼ੀਓਥਰੈਪੀ ਵਿਚ ਇੰਡੀਅਨ ਓਲੰਪਿਕ ਐਸੋਸੀਏਸ਼ਨ ਦੇ ਲਾਈਫ ਵਾਈਸ-ਪਾਸੈਂਟਿਡ ਸ੍ਰੀ ਰਾਜਾ ਰਣਧੀਰ ਸਿੰਘ ਨੂੰ ਆਨਰਜ਼ ਕਾਜ਼ਾ ਡਿਗਰੀਆਂ ਨਾਲ ਸਨਮਾਨਿਤ ਕੀਤਾ ਜਾਵੇਗਾ।
ਉਨ੍ਹਾਂ ਨੇ ਕਿਹਾ ਕਿ ਆਈ.ਟੀ. ਸੋਲਯੂਸ਼ਨਾਂ ਲਈ 2019-20 ਦੇ ਵਿਦਿਅਕ ਸੈਸ਼ਨਾਂ ਵਿੱਚ ਫੁਲ/ਪਾਰਟ ਟਾਈਮ ਡਿਪਲੋਮਾ ਅਤੇ ਸਰਟੀਫਿਕੇਟ ਕੋਰਸ ਸ਼ੁਰੂ ਕੀਤੇ ਜਾਣਗੇ ਜੋ ਕਿ ਸਾਊਥ ਫਲੋਰੀਡਾ ਯੂਨੀਵਰਸਿਟੀ ਅਤੇ ਸੈਂਟਰ ਫਾਰ ਇੰਟਰਪਨਿਓਰਸ਼ਿਪ ਐਂਡ ਇਨੋਵੇਸ਼ਨ ਦੇ ਸਹਿਯੋਗ ਨਾਲ ਕਰਵਾਏ ਜਾਣਗੇ। ਉਨ੍ਹਾਂ ਨੇ ਕਿਹਾ ਕਿ +1 ਅਤੇ +2 ਦੇ ਵਿਦਿਆਰਥੀ ਵੀ ਯੂਨੀਵਰਸਿਟੀ ਦੇ ਕਾਂਸਟੀਚਿਊਐਂਟ ਕਾਲਜਾਂ ਵਿਚ ਦਾਖਲਾ ਲੈ ਸਕਣਗੇ।
ਸ਼੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ ਪੁਰਬ ਨੂੰ ਮਨਾਉਂਦੇ ਹੋਏ ਯੂਨੀਵਰਸਿਟੀ ਦੇ ਖੇਤਰੀ ਕੈਂਪਸ, ਫਤੁ ਢੀਂਗਾ (ਸੁਲਤਾਨਪੁਰ ਲੋਧੀ) ਨੂੰ ਕਾਂਸਟੀਚਿਐਂਟ ਕਾਲਜ ਵਿਚ ਤਬਦੀਲ ਕਰਕੇ ਨਾਂ ਵੀ ਸ਼ਤਾਬਦੀ ਨੂੰ ਸਮਰਪਿਤ ਕੀਤਾ ਜਾਵੇਗਾ ਜੋ ਕਿ ਪੰਜਾਬ ਸਰਕਾਰ ਦੀ ਦਿਸ਼ਾ ਨਿਰਦੇਸ਼ਾਂ ਹੇਠ ਹੋਵੇਾ।ਇਸ ਮੌਕੇਟ ਸਿੰਡੀਕੇਟ ਨੇ 34 ਪੀਐਚਡੀ ਥੀਸਿਸ ਨੂੰ ਵੀ ਪ੍ਰਵਾਨਗੀ ਦਿੱਤੀ।
Check Also
ਖਾਲਸਾ ਕਾਲਜ ਗਰਲਜ਼ ਸੀ: ਸੈਕੰ: ਸਕੂਲ ਦੀਆਂ ਵਿਦਿਆਰਥਣਾਂ ਦਾ ਇੰਟਰ ਖਾਲਸਾ ਸਕੂਲ ਮੁਕਾਬਲਿਆਂ ’ਚ ਸ਼ਾਨਦਾਰ ਪ੍ਰਦਰਸ਼ਨ
ਅੰਮ੍ਰਿਤਸਰ, 23 ਦਸੰਬਰ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਗਰਲਜ਼ ਸੀਨੀਅਰ ਸੈਕੰਡਰੀ ਸਕੂਲ ਦੀਆਂ ਵਿਦਿਆਰਥਣਾਂ …