ਅੰਮ੍ਰਿਤਸਰ ਬਾਰੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਚ 11ਵਾਂ ਕੌਮੀ ਸੈਮੀਨਾਰ
ਅੰਮ੍ਰਿਤਸਰ, 28 ਫਰਵਰੀ (ਪੰਜਾਬ ਪੋਸਟ -ਸੁਖਬੀਰ ਸਿੰਘ ਖੁਰਮਣੀਆਂ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਵਿਦਿਅਕ ਮਾਮਲਿਆ ਦੇ ਡੀਨ ਡਾ. ਕਮਲਜੀਤ ਸਿੰਘ ਨੇ ਕਿਹਾ ਹੈ ਕਿ ਅੰਮ੍ਰਿਤਸਰ ਨੂੰ ਸਮਰਾਟ ਸਿਟੀ ਬਣਾਉਣ ਦੇ ਕੀਤੇ ਜਾ ਰਿਹੇ ਉਪਰਾਲਿਆ ਦੇ ਸਮੇਂ ਇਥੌ ਦੀ ਭੋਤਿਕ, ਸੱਭਿਆਚਾਰਕ, ਇਤਿਹਾਸਕ ਅਤੇ ਧਾਰਮਿਕ ਮਹੱਤਤਾ ਨ ਧਿਆਨ ਵਿਚ ਰੱਖ ਕੇ ਹੀ ਵਿਕਾਸ਼ ਕੀਤਾ ਜਾਣਾ ਚਾਹੀਦਾ ਹੈ।ਉਹਨਾਂ ਨੇ ਕਿਹਾ ਕਿ ਜਿਨ੍ਹਾ ਚਿਰ ਤੱਕ ਇਨ੍ਹਾਂ ਮੱਦਿਆ ਨੂੰ ਨਹੀ ਸਮਝਿਆ ਜਾਵੇਗਾ ਤਾਂ ਆਉਣ ਵਾਲੇ ਸਮੇਂ ਵਿਚ ਕਈ ਸੱਮਸਿਆਵਾਂ ਅਤੇ ਚਣੋਤੀਆ ਦਾ ਸਾਹਮਣਾ ਕਰਨਾ ਪੈ ਸਕਦਾ ਹੈ ।ਉਹ ਅੱਜ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਰਾਮਦਾਸ ਸਕੂਲ ਆਫ ਪਲੇਨਿੰਗ ਅਤੇ ਆਈ.ਐਸ.ਪੀ ਈ.ਆਰ, ਪੰਚਕੂਲਾ ਵੱਲੋ ਕਰਵਾਏ 11 ਵੇਂ ਨੈਸ਼ਨਲ ਸੈਮੀਨਰ ਨੂੰ ਸੰਬੋਧਨ ਕਰ ਰਿਹੇ ਸਨ।`ਪਲਾਨਿੰਗ ਫਾਰ ਰੀਸਾਈਲੈਂਟ ਸਿਟੀਜ਼ ਵਿਸ਼ੇਸ ਤੋਰ ਤੇ ਅੰਮ੍ਰਿਤਸਰ` ਵਿਸ਼ੇ ਉਪਰ ਕਰਵਾਏ ਇਸ 11ਵੇਂ ਨੈਸ਼ਨਲ ਸੈਮੀਨਾਰ ਵਿਚ ਵੱਖ-ਵੱਖ ਮਾਹਿਰਾਂ ਵੱਲੋ ਕਈ ਸੁਝਾਅ ਦਿੱਤੇ ਗਏ।ਜਿਸ ਦੇ ਵਿਚ ਖਾਸ ਤੋਰ ਤੇ ਇਸ ਗੱਲ ਉਪਰ ਕੇਂਦਰਤ ਕੀਤਾ ਗਿਆ ਕਿ ਅੰਮ੍ਰਿਤਸਰ ਨੂੰ ਆਉਣ ਵਾਲੇ ਸਮਿਆ ਦੇ ਵਿਚ ਕਿਹੜੀਆ ਕਿਹੜੀਆ ਸੱਮਿਸਆਂਵਾਂ ਅਤੇ ਚੁਣੋਤੀਆ ਦਾ ਸਾਹਮਣਾ ਕਰਨਾ ਪੈ ਸਕਦਾ ਹੈ ਤਾਂ ਜੋ ਉਹਨਾਂ ਨੂੰ ਅੱਜ ਹੀ ਏ.ਐਮ.ਆਰ.ਯੂ.ਟੀ ਸਕੀਮਾਂ ਦੇ ਅਧੀਨ ਜੀ.ਆਈ.ਐਸ ਆਧਾਰਿਤ ਮਾਸਟਰ ਪਲਾਨ ਵਿਚ ਸ਼ਾਮਲ ਕੀਤਾ ਜਾ ਸਕੇ।ਅੰੰ੍ਰਿਮਤਸਰ ਵਿਚ ਵੱਧਦੀ ਜੰਨ ਸੰਖਿਆ ਅਤੇ ਵੱਧ ਰਿਹੇ ਖੇਤਰ ਨੂੰ ਲੈ ਕੇ ਸਮਾਰਟ ਸਿਟੀ ਬਣਾਉਣ ਸਮੇਂ ਕਿਹੜੀਆਂ ਕਿਹੜੀਆਂ ਗੱਲਾਂ ਨੂੰ ਧਿਆਨ ਵਿਚ ਰੱਖਿਆ ਜਾਣਾ ਚਾਹੀਦਾ ਹੈ, ਦੇ ਉਪਰ ਮਾਹਿਰਾਂ ਵੱਲੋ ਖੁੱਲ ਕੇ ਵਿਚਾਰ ਦਿੱਤੇ ਗਏ। ਇਸ ਮੋਕੇ ਡੀਨ ਡਾ. ਕਮਲਜੀਤ ਸਿੰਘ ਨੇ ਸੈਮੀਨਰ ਕਰਵਾਉਣ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਇਸ ਸੈਮੀਨਰ ਦਾ ਤਾਂ ਹੀ ਲਾਭ ਹੈ ਜੇਕਰ ਮਾਹਿਰਾਂ ਵੱਲੋ ਦਿੱਤੇ ਗਏ ਸੁਝਾਆ ਨੂੰ ਅਮਲੀ ਰੂਪ ਦਿੱਤਾ ਜਾਵੇ।ਉਹਨਾਂ ਨੇ ਅੰਮ੍ਰਿਤਸਰ ਦੀ ਇਤਿਹਾਸਕ, ਧਾਰਮਿਕ, ਸੱਭਿਆਚਾਰਕ, ਭਗੋਲਿਕ, ਆਰਥਿਕ ਅਤੇ ਰਾਜਨੀਤਿਕ ਵੱਖ-ਵੱਖ ਪੱਖਾਂ ਤੋ ਜਾਣੂ ਕਰਵਾੳਦਿਆ ਕਿਹਾ ਕਿ ਸਮਾਰਟ ਸਿਟੀ ਬਣਾਉਣ ਸਮੇਂ ਇਹਨਾਂ ਪੱਖਾਂ ਨੂੰ ਅਣਗੋਲਿਆ ਨਹੀ ਕੀਤਾ ਜਾਣਾ ਚਾਹੀਦਾ।ਉਹਨਾਂ ਕਿਹਾ ਕਿ ਦੇਸ਼ ਤੱਰਕੀ ਕਰ ਰਿਹਾ ਹੈ।ਸਰਕਾਰੀ ਸਕੀਮਾਂ, ਨਵੀਆ ਖੋਜ਼ਾਂ, ਸਮਾਜ ਅਤੇ ਵਾਤਾਵਰਵ ਨੁੰ ਪ੍ਰਭਾਵਿਤ ਕਰ ਰਹੀਆ ਹਨ।ਸਮਾਰਟ ਸਿਟੀ ਬਨਣ ਸਮੇਂ ਇਹਨਾਂ ਦਾ ਪ੍ਰਭਾਵ ਵੀ ਸ਼ਹਿਰ ਤੇ ਪਵੇਗਾ।
ਇਸ ਤੋ ਪਹਿਲਾ ਸੈਮੀਨਾਰ ਵਿਚ ਆਈ.ਐਸ.ਪੀ.ਈ.ਆਰ ਦੇ ਸੀਨੀਅਰ ਉਪ ਪ੍ਰਧਾਨ ਜਸਵੰਤ ਸਿੰਘ, ਉਪ ਪ੍ਰਧਾਨ ਐਮ.ਐਸ ਔਜਲਾ, ਕੇ.ਸੁਰਜੀਤ ਸਿੰਘ, ਸੀ.ਈ.ਪੀ.ਟੀ ਯੂੂਨੀਵਰਸਿਟੀ ਤੋ ਪ੍ਰੋ. ਸੰਵਤ ਬੰਦੋਪਾਧਿਆਏ, ਪੰਜਾਬ ਯੂਨੀਵਰਸਿਟੀ ਡਾ. ਐਸ.ਐਲ ਸ਼ਰਮਾ, ਡਾ. ਕੁਲਵੰਤ ਸਿੰਘ ਅਤੇ ਯਸ਼ ਸਚਦੇਵ ਨੇ ਵੀ ਅੰਮ੍ਰਿਤਸਰ ਦੀ ਯੋਜਨਾ ਬੱਧੀ, ਕਾਨੂੰਨ ਵਿਵਸਥਾ ਤੋ ਇਲਾਵਾ ਮਾਸਟਰ ਪਲਾਨ ਦੇ ਲਈ ਪੰਜ ਪ੍ਰਮੁੱਖ ਪੱਖਾਂ ਨੂੰ ਉਜਾਗਰ ਕੀਤਾ ਅਤੇ ਕਿਹਾ ਕਿ ਇਕ ਚੰਗੇ ਸ਼ਹਿਰ ਦੇ ਵਿਕਾਸ਼ ਲਈ ਇਹਨਾਂ ਗੱਲਾਂ ਨੂੰ ਧਿਆਨ ਵਿਚ ਰੱਖਿਆ ਜਾਣਾ ਚਾਹੀਦਾ ਹੈ ਤਾਂ ਹੀ ਸ਼ਹਿਰ ਦੇ ਵਾਤਾਵਰਨ ਨੂੰ ਆਉਣ ਵਾਲੇ ਸ਼ਮਿਆਂ ਦੇ ਹਾਣ ਦਾ ਬਣਾਇਆ ਜਾ ਸਕਦਾ ਹੈ ਤਾ ਜੋ ਇੱਥੇ ਰਹਿਣ ਵਾਲੇ ਅਤੇ ਬਾਹਰੋ ਆਉਣ ਵਾਲੇ ਲੋਕਾਂ ਨੂੰ ਕਿਸੇ ਵੀ ਤਰ੍ਹਾਂ ਦੀ ਮੁਸ਼ਕਲ ਦਾ ਸਾਹਮਣਾ ਨਾ ਕਰਨਾ ਪਵੇ।
ਡਾ. ਕੁਲਵੰਤ ਸਿੰਘ ਨੇ ਸ਼ਹਿਰ ਦੇ ਮੁੱਖ ਮੁੱਦਿਆਂ ਜਿਵੇਂ ਕਿ ਗਰੀਬ ਦੀ ਹਵਾ, ਸਾਫ਼ ਸ਼ਹਿਰ, ਸ਼ਹਿਰੀ ਫੈਲਾਅ, ਬੁਨਿਆਦੀ ਢਾਂਚੇ ਦਾ ਬੈਕਲਾਗ, ਉੱਚ ਕਾਰ ਨਿਰਭਰਤਾ, ਰਹਿੰਦ-ਖੂੰਹਦ ਆਦਿ ਨੂੰ ਉਜਾਗਰ ਕੀਤਾ।ਇਸ ਲਈ ਮਾਸਟਰ ਪਲਾਨ ਵਿਚ ਪੰਜ ਥੰਮ੍ਹਾਂ ਦੇ ਰੂਪ ਵਿਚ ਸ਼ਹਿਰ ਦੀਆਂ ਨੀਤੀਆਂ, ਸ਼ਹਿਰਾਂ ਦੇ ਕਾਨੂੰਨ ਦੀ ਮਜ਼ਬੂਤੀ, ਸ਼ਹਿਰੀ ਯੋਜਨਾਬੰਦੀ ਅਤੇ ਡਿਜ਼ਾਇਨਿੰਗ, ਸਥਾਨਕ ਅਰਥਬੰਦੀ ਅਤੇ ਨਗਰ ਵਿੱਤ ਅਤੇ ਸਥਾਨਕ ਸ਼ਾਮਲ ਹਨ।
Check Also
ਖਾਲਸਾ ਕਾਲਜ ਗਰਲਜ਼ ਸੀ: ਸੈਕੰ: ਸਕੂਲ ਦੀਆਂ ਵਿਦਿਆਰਥਣਾਂ ਦਾ ਇੰਟਰ ਖਾਲਸਾ ਸਕੂਲ ਮੁਕਾਬਲਿਆਂ ’ਚ ਸ਼ਾਨਦਾਰ ਪ੍ਰਦਰਸ਼ਨ
ਅੰਮ੍ਰਿਤਸਰ, 23 ਦਸੰਬਰ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਗਰਲਜ਼ ਸੀਨੀਅਰ ਸੈਕੰਡਰੀ ਸਕੂਲ ਦੀਆਂ ਵਿਦਿਆਰਥਣਾਂ …