Tuesday, December 24, 2024

ਪੜਾਉਣ ਸਮੇਂ ਨਵੀਆਂ ਵਿਗਿਆਨਕ ਖੋਜਾਂ ਨੂੰ ਧਿਆਨ `ਚ ਰੱਖਿਆ ਜਾਵੇ – ਡਾ. ਹਰਦੀਪ ਸਿੰਘ

ਅੰਮ੍ਰਿਤਸਰ, 28 ਫਰਵਰੀ (ਪੰਜਾਬ ਪੋਸਟ – ਸੁਖਬੀਰ ਸਿੰਘ ਖੁਰਮਣੀਆਂ) – ਗੁਰੂ ਨਾਨਕ ਦੇਵ ਯੂਨੀਵਰਸਿਟੀ, ਅੰਮ੍ਰਿਤਸਰ ਦੇ ਕੰਪਿਊਟਰ ਵਿਗਿਆਨ ਵਿਭਾਗ ਦੇ PUNJ2802201902ਮੁਖੀ ਅਤੇ ਕੈਪੇਸਟੀ ਐਨਹਾਂਸਮੈਂਟ ਸੈਂਟਰ ਦੇ ਡਾਇਰੈਕਟਰ, ਪ੍ਰੋ. ਹਰਦੀਪ ਸਿੰਘ ਨੇ ਕਿਹਾ ਹੈ ਕਿ ਉਚੇਰੀ ਸਿੱਖਿਆ ਦੇਣ ਸਮੇਂ ਨਵੀਆਂ ਵਿਗਿਆਨਕ ਖੋਜਾਂ ਨੂੰ ਵੀ ਧਿਆਨ ਵਿਚ ਰੱਖਿਆ ਜਾਣਾ ਚਾਹੀਦਾ ਹੈ, ਤਾਂ ਹੀ ਵਿਦਿਆਰਥੀਆਂ ਨੂੰ ਆਧੁਨਿਕ ਹਲਾਤਾਂ ਦੇ ਅਨੁਸਾਰ ਗਿਆਨਵਾਨ ਬਣਾਇਆ ਜਾ ਸਕਦਾ ਹੈ।ਇਸ ਨਾਲ ਉਹਨਾਂ ਨੂੰ ਆਪਣੀ ਪੜ੍ਹਾਈ ਪੂਰੀ ਕਰਨ ਉਪਰਤ ਜੀਵਕਾਂ ਦੇ ਸਮੇਂ ਕਿਸੇ ਵੀ ਮੁਸ਼ਕਲ ਦਾ ਸਾਹਮਣਾ ਨਹੀ ਕਰਨਾ ਪਵੇਗਾ।ਉਹਨਾਂ ਨੇ ਕਿਹਾ ਕਿ ਅੱਜ ਸਾਡੇ ਵਿਦਿਆਰਥੀ ਪੜ੍ਹਾਈ ਤਾਂ ਮੁਕੰਮਲ ਕਰ ਲੈਂਦੇ ਹਨ, ਪਰ ਉਹਨਾਂ ਨੂੰ ਫੀਲਡ ਵਿਚ ਕਈ ਤਰ੍ਹਾ ਦੀਆ ਸੱਮਸਿਆਵਾਂ ਦਾ ਸਾਹਮਣਾ ਕਰਨਾ ਪੈਦਾ ਹੈ।ਉਹਨਾਂ ਨੇ ਵਿਦਿਆਰਥੀਆਂ ਦੇ ਸਰਵਪੱਖੀ ਵਿਕਾਸ ਤੇ  ਜੋਰ ਦਿੱਤਾ।ਉਹ ਅੱਜ ਯੂ.ਜੀ.ਸੀ-ਮਨੁੱਖੀ ਸਰੋਤ ਵਿਕਾਸ ਕੇਂਦਰ ਵਿਖੇ “ਇਕ-ਹਫਤੇ ਦੇ ਈ-ਸਮੱਗਰੀ ਵਿਕਾਸ ਅਤੇ ਓਪਨ ਐਜੂਕੇਸ਼ਨਲ ਸਰੋਤ” ਦੇ ਵਿਸ਼ੇ ਤੇ ਕਰਵਾਈ ਗਈ ਵਰਕਸ਼ਾਪ ਦੇ ਸਮਾਪਤੀ ਸਮਾਰੋਹ ਸਮੇਂ ਮੁੱਖ ਮਹਿਮਾਨ ਦੇ ਤੌਰ `ਤੇ ਸੰਬੋਧਨ ਕਰ ਰਹੇ ਸਨ।
 ਇਸ ਇਕ ਹਫਤੇ ਦੀ ਵਰਕਸ਼ਾਪ ਵਿਚ ਵੱਖ-ਵੱਖ ਯੂਨੀਵਰਸਟੀਆਂ ਅਤੇ ਕਾਲਜਾਂ ਦੇ ਅਧਿਆਪਕਾਂ ਨੇ ਨਾ ਸਿਰਫ ਪੰਜਾਬ ਤੋਂ ਸਗੋਂ ਦੇਸ਼ ਦੇ ਦੂਰ ਦੁਰਾਡੇ ਰਾਜਾਂ ਤੋਂ ਵੀ ਹਿੱਸਾ ਲਿਆ।ਡਾ. ਹਰਦੀਪ ਸਿੰਘ ਨੇ ਮੈਸਿਵ ਓਪਨ ਆਨਲਾਇਨ ਕੋਰਸ (ਮੂਕ) ਕੋਰਸਾਂ ਦੇ ਫਾਇਦਿਆਂ ਦਾ ਜ਼ਿਕਰ ਕਰਦਿਆਂ ਹੋਇਆਂ ਕਿਹਾ ਕਿ ਦੁਨੀਆਂ ਭਰ ਵਿਚ ਇਹਨਾਂ ਕੋਰਸਾਂ ਨੇ ਵਿਦਿਆਂ ਦੇ ਖੇਤਰ ਵਿਚ ਮਹੱਤਵਪੂਰਨ ਯੋਗਦਾਨ ਪਾ ਰਹੇ ਹਨ ਕਿਉਂਕਿ ਇਹ ਕੋਰਸ ਸਿਖਿਆਰਥੀਆਂ ਨੂੰ ਮਾਹਿਰ ਬਣਾ ਰਿਹੇ ਹਨ।ਉਹਨਾਂ ਕਿਹਾ ਅਧਿਆਪਕ ਆਪਣੇ ਆਪ ਨੂੰ ਆਪਣੇ ਵਿਸ਼ੇ ਦੀਆਂ ਹੱਦਾਂ ਤੱਕ ਹੀ ਸੀਮਿਤ ਨਾ ਰੱਖਣ ਸਗੋਂ ਉਹਨਾਂ ਨੂੰ ਇਹਨਾਂ ਹੱਦਾਂ ਨੂੰ ਤੋੜਨਾ ਪਵੇਗਾ।
ਉਹਨਾਂ ਨੇ ਮਨੁੱਖੀ ਸਰੋਤ ਵਿਕਾਸ ਕੇਂਦਰਾਂ ਦੀ ਭੂਮਿਕਾ ਦੀ ਤਰੀਫ ਕਰਦਿਆਂ ਹੋਇਆਂ ਕਿਹਾ ਕਿ ਇਹ ਕੇਂਦਰ ਵੱਖ-ਵੱਖ ਭੂਗੋਲਿਕ, ਸਮਾਜਿਕ, ਨਸਲੀ, ਸਭਿਆਚਾਰਕ, ਭਾਸ਼ਾਈ ਪਿਛੋਕੜਾਂ ਦੇ ਅਧਿਆਪਕਾਂ ਨੂੰ ਇਕ ਮੰਚ ਤੇ ਲਿਆਉਂਦੇ ਹਨ, ਜਿਹੜੇ ਕਿ ਆਪਸੀ ਭਾਈਚਾਰਾ, ਆਪਸੀ ਸੂਝਬੂਝ ਵਧਾਉਣ ਵਿਚ ਬਹੁਤ ਸਹਾਈ ਹੁੰਦੇ ਹਨ ਜੋ ਕਿ ਅਜੋਕੇ ਸਮੇਂ ਦੀ ਬੜੀ ਵੱਡੀ ਜ਼ਰੂਰਤ ਹੈ।ਕੰਪਿਊਟਰ ਇੰਜੀਨੀਅਰਿੰਗ ਤਕਨਾਲੋਜੀ ਵਿਭਾਗ ਦੇ ਮੁਖੀ ਅਤੇ ਵਰਕਸ਼ਾਪ ਦੇ ਕੋਆਰਡੀਨੇਟਰ ਪ੍ਰੋ. ਸੰਦੀਪ ਸ਼ਰਮਾ ਨੇ ਵਰਕਸ਼ਾਪ ਦੀਆਂ ਗਤੀਵਿਧੀਆਂ ਬਾਰੇ ਸੰਖੇਪ ਵਿਚ ਚਾਨਣਾ ਪਾਇਆ ਅਤੇ ਉਮੀਦ ਪ੍ਰਗਟ ਕੀਤੀ ਕਿ ਇਹ ਕੋਰਸ ਉਹਨਾਂ ਦੀਆਂ ਅਕਾਦਮਿਕ ਤਰੱਕੀ ਵਿਚ ਹੀ ਨਹੀਂ ਬਲਕਿ ਉਹਨਾਂ ਦੀਆਂ ਇਸ ਵਿਸ਼ੇ ਤੇ ਮਹਾਰਤ ਵਧਾਉਣ ਵਿਚ ਹੀ ਸਹਾਇਕ ਹੋਣਗੀਆਂ।ਉਹਨਾਂ ਨੇ ਇਹ ਵੀ ਸੁਝਾਅ ਦਿੱਤਾ ਕਿ ਵਿਦਿਆਰਥੀਆਂ ਲਈ ਵੀ ਅਜਿਹੇ ਕੋਰਸ ਲਗਾਏ ਜਾਣੇ ਚਾਹੀਦੇ ਹਨ।ਹਿੱਸਾ ਲੈਣ ਵਾਲੇ ਅਧਿਆਕਾਂ ਨੇ ਜਿੱਥੈ  ਨੇ ਸਹਿਯੋਗ ਲਈ ਪ੍ਰਬੰਧਕਾਂ ਦਾ ਧੰਨਵਾਦ ਕੀਤਾ ਉਥੇ ਕੁਝ ਜ਼ਰੂਰੀ ਸੁਝਾਅ ਦਿੱਤੇ। ਇਸ ਤੋਂ ਪਹਿਲਾਂ ਪ੍ਰੋ: ਸੰਦੀਪ ਸ਼ਰਮਾ ਅਤੇ ਮੋਹਨ ਡਾ. ਕੁਮਾਰ ਨੇ ਮੁੱਖ ਮਹਿਮਾਨ ਨੂੰ ਪੌਦਾ ਦੇ ਕੇ ਸਵਾਗਤ ਅਤੇ ਧੰਨਵਾਦ  ਕੀਤਾ।

Check Also

ਖਾਲਸਾ ਕਾਲਜ ਗਰਲਜ਼ ਸੀ: ਸੈਕੰ: ਸਕੂਲ ਦੀਆਂ ਵਿਦਿਆਰਥਣਾਂ ਦਾ ਇੰਟਰ ਖਾਲਸਾ ਸਕੂਲ ਮੁਕਾਬਲਿਆਂ ’ਚ ਸ਼ਾਨਦਾਰ ਪ੍ਰਦਰਸ਼ਨ

ਅੰਮ੍ਰਿਤਸਰ, 23 ਦਸੰਬਰ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਗਰਲਜ਼ ਸੀਨੀਅਰ ਸੈਕੰਡਰੀ ਸਕੂਲ ਦੀਆਂ ਵਿਦਿਆਰਥਣਾਂ …

Leave a Reply