ਬਠਿੰਡਾ, 5 ਮਾਰਚ (ਪੰਜਾਬ ਪੋਸਟ – ਅਵਤਾਰ ਸਿੰਘ ਕੈਂਥ) – ਸਥਾਨਕ ਖੇਡ ਸਟੇਡੀਅਮ ਵਿਖੇ ਐਨ.ਆਰ.ਆਈ ਮਾਲਵਾ ਵੈੱਲਫੇਅਰ ਕਲੱਬ ਬਠਿੰਡਾ ਵਲੋਂ ਕਰਵਾਇਆ ਗਿਆ ਪਹਿਲਾ ਕਬੱਡੀ ਕੱਪ ਅਮਿੱਟ ਯਾਦਾਂ ਛੱਡਦਾ ਹੋਇਆ ਬੀਤੇ ਕੱਲ੍ਹ ਸਮਾਪਤ ਹੋਇਆ।ਕਲੱਬ ਦੇ ਪ੍ਰਧਾਨ ਗੁਰਤੇਜ ਸਿੰਘ ‘ਛਿੰਦਾ’ ਢਿੱਲੋਂ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਐਨ.ਆਰ.ਆਈ ਮਾਲਵਾ ਵੈੱਲਫੇਅਰ ਕਲੱਬ ਵੱਲੋਂ ਕਰਵਾਇਆ ਗਿਆ ਬਠਿੰਡਾ ਕਬੱਡੀ ਕੱਪ ਕਲੱਬ ਦਾ ਪਹਿਲਾ ਉਪਰਾਲਾ ਹੈ।ਕਬੱਡੀ ਕੱਪ ਦਾ ਉਦਘਾਟਨ ਪਹਿਲੀ ਮਾਰਚ ਨੂੰ ਸੀਨੀਅਰ ਕਾਂਗਰਸੀ ਆਗੂ ਜੈਜੀਤ ਸਿੰਘ ਜੌਹਲ ਵੱਲੋਂ ਕੀਤਾ ਗਿਆ।
ਪਹਿਲੇ ਦਿਨ 52 ਕਿਲੋ ਵਰਗ ਦੇ ਮੈਚ ਕਰਵਾਏ ਗਏ ਜਿਸ ਵਿਚ 22 ਟੀਮਾਂ ਨੇ ਭਾਗ ਲਿਆ ਜਿਨ੍ਹਾਂ ਵਿੱਚੋਂ ਜੇਤੂ ਰਹੀ ਪਿੰਡ ਜੀਦਾ ਦੀ ਟੀਮ ਨੂੰ 11000 ਅਤੇ ਦੂਜੇ ਸਥਾਨ ਤੇ ਆਉਣ ਵਾਲੀ ਨਰਿੰਦਰਪੁਰਾ ਦੀ ਟੀਮ ਨੂੰ 7100 ਰੁਪਏ ਇਨਾਮ ਦਿੱਤਾ ਗਿਆ। ਦੂਜੇ ਦਿਨ 65 ਕਿੱਲੋ ਵਰਗ ਦੇ ਮੈਚ ਕਰਵਾਏ ਗਏ ਜਿਸ ਵਿੱਚ 18 ਟੀਮਾਂ ਨੇ ਭਾਗ ਲਿਆ ਜਿਨ੍ਹਾਂ ਵਿਚੋਂ ਪਹਿਲੇ ਸਥਾਨ ਤੇ ਆਉਣ ਵਾਲੀ ਰਾਮਪੁਰਾ ਦੀ ਟੀਮ ਨੂੰ 15000 ਅਤੇ ਦੂਜੇ ਸਥਾਨ ਤੇ ਰਹੀ ਕੋਟਸਮੀਰ ਦੀ ਟੀਮ ਨੂੰ 11000 ਰੁਪਏ ਇਨਾਮ ਦਿੱਤਾ ਗਿਆ। ਲੜਕੀਆਂ ਦੇ ਕਬੱਡੀ ਮੈਚਾਂ ਦੇ ਮੁਕਾਬਲਿਆਂ ਵਿੱਚ ਪਹਿਲਾ ਸਥਾਨ ਰੋਡੇ ਅਤੇ ਦੂਜਾ ਸਥਾਨ ਬਰਗਾੜੀ ਨੇ ਹਾਸਲ ਕੀਤਾ।ਤੀਸਰੇ ਅਤੇ ਆਖਰੀ ਦਿਨ 85 ਕਿੱਲੋ ਵਰਗ ਦੇ ਮੁਕਾਬਲੇ ਕਰਵਾਏ ਗਏ ਜਿਸ ਵਿੱਚ ਪਹਿਲੇ ਸਥਾਨ ਤੇ ਰਹੀ ਮਹਿਰਾਜ ਦੀ ਟੀਮ ਨੇ 41000 ਅਤੇ ਦੂਜੇ ਸਥਾਨ ਤੇ ਰਹੀ ਗਿਲਜੇਵਾਲਾ ਦੀ ਟੀਮ ਨੇ 25000 ਇਨਾਮ ਹਾਸਲ ਕੀਤਾ।ਖਜਾਨਾ ਮੰਤਰੀ ਮਨਪ੍ਰੀਤ ਸਿੰਘ ਬਾਦਲ ਵਲੋਂ ਜੇਤੂ ਟੀਮਾਂ ਨੂੰ ਇਨਾਮ ਵੰਡੇ ਗਏ।ਉਨ੍ਹਾਂ ਸੰਬੋਧਨ ਕਰਦਿਆਂ ਕਿਹਾ ਕਿ ਐਨ.ਆਰ.ਆਈ ਮਾਲਵਾ ਵੈੱਲਫੇਅਰ ਕਲੱਬ ਦਾ ਇਹ ਉਪਰਾਲਾ ਬਹੁਤ ਹੀ ਸ਼ਲਾਘਾਯੋਗ ਕਦਮ ਹੈ ਅਤੇ ਐਨ.ਆਰ.ਆਈ ਵੀਰਾਂ ਨੂੰ ਪੰਜਾਬ ਦੀ ਬਿਹਤਰੀ ਅਤੇ ਪੰਜਾਬ ਦੀ ਜਵਾਨੀ ਨੂੰ ਸੰਭਾਲਣ ਲਈ ਅੱਗੇ ਆ ਕੇ ਯਤਨ ਜਾਰੀ ਰੱਖਣੇ ਚਾਹੀਦੇ ਹਨ।
ਇਸ ਮੌਕੇ ਉਨ੍ਹਾਂ ਦੇ ਨਾਲ ਜਿਲ੍ਹਾ ਬਾਰ ਐਸੋਸੀਏਸਨ ਦੇ ਪ੍ਰਧਾਨ ਗੁਰਇਕਬਾਲ ਸਿੰਘ ਚਹਿਲ, ਬਲਾਕ ਕਾਂਗਰਸ ਪ੍ਰਧਾਨ ਹਰਵਿੰਦਰ ਲੱਡੂ, ਹਰਪਾਲ ਸਿੰਘ ਬਾਜਵਾ, ਭੁਪਿੰਦਰ ਸਿੰਘ ਸੰਗਤਪੁਰਾ, ਜੁਗਰਾਜ ਸਿੰਘ ਐਮ.ਸੀ, ਸਤੀਸ ਕੁਮਾਰ ਪ੍ਰਧਾਨ ਆੜ੍ਹਤੀਆ ਐਸੋਸੀਏਸਨ, ਸੁਖਰਾਜ ਔਲਖ, ਰਾਜਨ ਗਰਗ, ਅਸੋਕ ਪ੍ਰਧਾਨ, ਹਰਜੋਤ ਸੰਗਤ, ਅਰੁਣ ਵਧਾਵਨ ਸਹਿਰੀ ਪ੍ਰਧਾਨ ਤੋਂ ਇਲਾਵਾ ਏਕਤਾ ਵੈੱਲਫੇਅਰ ਸੁਸਾਇਟੀ ਦੀ ਸਮੁੱਚੀ ਟੀਮ ਸ਼ਾਮਲ ਹੋਏ। ਐਨਆਰਆਈ ਮਾਲਵਾ ਵੈਲਫੇਅਰ ਕਲੱਬ ਦੇ ਗੁਰਮੀਤ ਸਿੱਧੂ, ਬਲਰਾਜ ਔਲਖ, ਬਿੱਕਰ ਸਿੰਘ, ਸੁਖਦੇਵ ਸਿੰਘ ਠੇਕੇਦਾਰ, ਵਿਕਰਾਂਤ ਬਾਂਸਲ, ਵਿਨੋਦ ਕੁਮਾਰ, ਗੁਰਮੀਤ ਛਿੰਦਾ ਐੈਂਕਰ, ਜਗਪਾਲ ਸਿੰਘ ਗੋਰਾ ਸਿੱਧੂ, ਅਮਨਦੀਪ ਸੋਹੀ, ਦਵਿੰਦਰ ਦਿੱਖ, ਸੀਰਾ ਭੁਪਾਲ ਅਤੇ ਕਰਮਜੀਤ ਬਰਾੜ ਵਿੰਨੀਪੈਗ ਨੇ ਕਬੱਡੀ ਕੱਪ ਨੂੰ ਕਾਮਯਾਬ ਕਰਨ ਲਈ ਅਹਿਮ ਯੋਗਦਾਨ ਪਾਇਆ।
Check Also
ਸਾਹਿਬਜ਼ਾਦਿਆਂ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਸ਼ਰਧਾਂਜਲੀ ਸਮਾਗਮ
ਸੰਗਰੂਰ, 21 ਦਸੰਬਰ (ਜਗਸੀਰ ਲੌਂਗੋਵਾਲ) – ਬੜੂ ਸਾਹਿਬ ਵਲੋਂ ਸੰਚਾਲਿਤ ਅਕਾਲ ਅਕੈਡਮੀ ਫਤਿਹਗੜ੍ਹ ਗੰਢੂਆਂ ਵਿਖੇ …