Sunday, December 22, 2024

ਪੁਰਾਤਨ ਮੰਦਰ ਸ਼ਿਵ ਮੰਦਰ `ਚ ਸ਼ਰਧਾਲੂਆਂ ਦਾ ਲੱਗਾ ਰਿਹਾ ਤਾਂਤਾ

ਜਿਲ੍ਹਾ ਪੁਲਿਸ ਪ੍ਰਸ਼ਾਸਨ ਵਲੋਂ ਕੀਤੇ ਗਏ ਪੁਖਤਾ ਇੰਤਜ਼ਾਮ
ਬਠਿੰਡਾ, 5 ਮਾਰਚ (ਪੰਜਾਬ ਪੋਸਟ – ਅਵਤਾਰ ਸਿੰਘ ਕੈਂਥ) – ਸਥਾਨਕ ਸ਼ਹਿਰ ਦੇ ਪੁਰਾਤਨ ਮੰਦਰਾਂ ‘ਚ ਮਹਾਂ ਸਿਵਰਾਤਰੀ ਦੇ ਸ਼ੁਭ ਦਿਹਾੜੇ ‘ਤੇ ਸ਼ਰਧਾਲੂਆਂ ਦੀ PUNJ0503201912ਭਾਰੀ ਭੀੜ ਅੰਮ੍ਰਿਤ ਵੇਲੇ ਤੋਂ ਲੱਗੀ ਰਹੀ ਅਤੇ ਸ਼ਰਧਾਲੂਆਂ ਵਲੋਂ ਆਪਣੇ ਵਿੱਤ ਅਨੁਸਾਰ ਪ੍ਰਸਾਦਿ ਭੇਂਟ ਕੀਤਾ ਅਤੇ ਸ਼ਿਵਲਿੰਗ ਦੀ ਪੂਜਾ ਅਰਚਨਾ ਵੀ ਕੀਤੀ ਗਈ। ਭਗਵਾਨ ਸ਼ਿਵ ਦੇ ਵਿਆਹ ਦੀ ਸ਼ਿਵਰਾਤਰੀ ਮੌਕੇ ਸ਼ਹਿਰ ਦੇ ਮੰਦਰ ਨੰੂ ਸੁੰਦਰ ਲੜੀਆਂ ਤੇ ਫੁੱਲਾਂ ਨਾਲ ਸਜਾਇਆ ਗਿਆ।ਮਹਾਂ ਸਿਵਰਾਤਰੀ ਮੌਕੇ ਹਰਿਦੁਆਰ ਤੋ ਗੰਗਾ ਜਲ ਲੈ ਕੇ ਪਰਤੇ ਕਾਵੜੀਆਂ ਵੱਲੋ ਸਥਾਨਕ ਬਠਿੰਡਾ ਚੰਡੀਗੜ ਮੁੱਖ ਮਾਰਗ ਤੋਂ ਸਮੂਹ ਕਾਵੜ ਸੰਘ ਵਲੋਂ ਇੱਕ ਸੌਭਾ ਯਾਤਰਾ ਦਾ ਆਯੋਜਨ ਕੀਤਾ ਗਿਆ, ਜੋ ਕਿ ਸ਼ਹਿਰ ਦੇ ਵੱਖ ਵੱਖ ਬਜ਼ਾਰਾਂ ਵਿੱਚ ਹੁੰਦੀ ਹੋਈ ਪੁਰਾਤਨ ਮੰਦਰ ਸ਼ਿਵ ਮੰਦਰ ਵਿਖੇ ਸਮਾਪਤ ਹੋਈ।ਸ਼ੋਭਾ ਯਾਤਰਾ ਦੋਰਾਨ ਸਿਵ ਭਗਤਾਂ ਵੱਲੋ ਸ਼ਹਿਰ ਅੰਦਰ ਸਵਾਗਤੀ ਗੇਟ ਤੇ ਭੰਡਾਰੇ ਲਗਾਏ ਗਏ ਅਤੇ ਕਾਵੜੀਆ ਉੱਪਰ ਫੁੱਲਾਂ ਦੀ ਬਰਸਾਤ ਕੀਤੀ ਗਈ।ਭਗਵਾਨ ਸ਼ਿਵ ਦੇ ਵਿਆਹ ਪੁਰਬ ਮੌਕੇ ਦੀ ਸਿਵਰਾਤਰੀ ਜੋ ਕਿ ਭਾਰਤ ਭਰ ਵਿੱਚ ਧੂਮ ਧਾਮ ਨਾਲ ਮਨਾਈ ਜਾਂਦੀ ਹੈ।ਇਸ ਦਿਨ ਕਾਵੜੀਆਂ ਤੇ ਸ਼ਿਵ ਭਗਤਾਂ ਵੱਲੋ ਚਾਰ ਪਹਿਰ ਦੀ ਪੂਜਾ ਕੀਤੀ ਜਾਂਦੀ ਹੈ ਤੇ ਵਿਧੀ ਪੂਰਵਕ ਹਰਿਦੁਆਰ ਤੋ ਲਿਆਂਦਾ ਗੰਗਾ ਜਲ ਸਿਵਲਿੰਗ `ਤੇ ਚੜਾ ਕੇ ਭਗਵਾਨ ਸ਼ਿਵ ਦਾ ਅਸ਼ੀਰਵਾਦ ਪ੍ਰਾਪਤ ਕੀਤਾ ਜਾਂਦਾ ਹੈ।ਜਿਲ੍ਹਾ ਪੁਲਿਸ ਪ੍ਰਸਾਸਨ ਵਲੋਂ  ਸ਼ਹਿਰ ਦੇ ਮੰਦਰਾਂ ਦੇ ਆਸ ਪਾਸ ਭਾਰੀ ਪੁਲਿਸ ਫੋਰਸ ਦਾ ਇੰਤਜਾਮ ਕੀਤਾ ਗਿਆ ।

Check Also

ਸਾਹਿਬਜ਼ਾਦਿਆਂ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਸ਼ਰਧਾਂਜਲੀ ਸਮਾਗਮ

ਸੰਗਰੂਰ, 21 ਦਸੰਬਰ (ਜਗਸੀਰ ਲੌਂਗੋਵਾਲ) – ਬੜੂ ਸਾਹਿਬ ਵਲੋਂ ਸੰਚਾਲਿਤ ਅਕਾਲ ਅਕੈਡਮੀ ਫਤਿਹਗੜ੍ਹ ਗੰਢੂਆਂ ਵਿਖੇ …

Leave a Reply